ਪੰਜਾਬ

punjab

ਛੁੱਟੀਆਂ ਤੋਂ ਬਾਅਦ ਸਕੂਲ ਪਰਤੇ ਬੱਚੇ, ਅਧਿਆਪਕਾਂ ਨੇ ਵੀ ਗਰਮੀ ਤੋਂ ਰਾਹਤ ਲਈ ਬੱਚਿਆਂ ਵਾਸਤੇ ਕੀਤੇ ਖ਼ਾਸ ਪ੍ਰਬੰਧ - Punjab Schools Re Open

By ETV Bharat Punjabi Team

Published : Jul 1, 2024, 11:19 AM IST

Re open Schools In Punjab:ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਪੰਜਾਬ ਵਿੱਚ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ ਮੁੜ ਤੋਂ ਖੁੱਲ੍ਹ ਗਏ ਹਨ। ਅੰਮ੍ਰਿਤਸਰ ਵਿੱਚ ਜਿੱਥੇ ਸਕੂਲ ਪਹੁੰਚੇ ਬੱਚਿਆਂ ਵਿੱਚ ਉਤਸ਼ਾਹ ਵਿਖਾਈ ਦਿੱਤੀ ਉੱਥੇ ਹੀ ਅਧਿਆਪਕ ਵੀ ਛੁੱਟੀਆਂ ਮਗਰੋਂ ਸਕੂਲ ਪਹੁੰਚਣ ਉੱਤੇ ਖੁਸ਼ ਵਿਖਾਈ ਦਿੱਤੇ ਹਨ।

special arrangements
ਛੁੱਟੀਆਂ ਤੋਂ ਬਾਅਦ ਸਕੂਲ ਪਰਤੇ ਬੱਚੇ (ETV BHARAT (ਰਿਪੋਟਰ ਅੰਮ੍ਰਿਤਸਰ))

ਅਧਿਆਪਕਾ (ETV BHARAT (ਰਿਪੋਟਰ ਅੰਮ੍ਰਿਤਸਰ))

ਅੰਮ੍ਰਿਤਸਰ: ਗਰਮੀ ਦੇ ਪ੍ਰਕੋਪ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਇੱਕ ਮਹੀਨੇ ਤੋਂ ਵੱਧ ਦੀਆਂ ਛੁੱਟੀਆਂ ਪੰਜਾਬ ਦੇ ਸਕੂਲਾਂ ਵਿੱਚ ਕੀਤੀਆਂ ਗਈਆਂ ਸਨ। 30 ਜੂਨ ਤੱਕ ਸਕੂਲ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ ਅਤੇ ਪਹਿਲੀ ਜੁਲਾਈ ਨੂੰ ਪੰਜਾਬ ਭਰ ਦੇ ਸਕੂਲ ਖੋਲਣ ਦੇ ਆਦੇਸ਼ ਵੀ ਜਾਰੀ ਕੀਤੇ ਗਏ ਸਨ। ਜਿਸ ਦੇ ਚਲਦੇ ਅੱਜ ਪਹਿਲੀ ਜੁਲਾਈ ਨੂੰ ਪੰਜਾਬ ਭਰ ਦੇ ਸਾਰੇ ਸਕੂਲ ਖੋਲ੍ਹ ਦਿੱਤੇ ਗਏ ਹਨ।

ਚਿਹਰਿਆਂ ਉੱਤੇ ਕਾਫੀ ਰੌਣਕ:ਅੱਜ ਪਹਿਲੇ ਦਿਨ ਸਕੂਲ ਆਉਣ ਵਾਲੇ ਬੱਚਿਆਂ ਦੇ ਚਿਹਰੇ ਉੱਤੇ ਕਾਫੀ ਖੁਸ਼ੀ ਨਜ਼ਰ ਆਈ ਅਤੇ ਟੀਚਰ ਵੀ ਕਾਫੀ ਉਤਸ਼ਾਹ ਵਿੱਚ ਦਿਖਾਈ ਦਿੱਤੇ। ਇਸ ਮੌਕੇ ਸਕੂਲ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਸੀ ਕਿ ਅੱਤ ਦੀ ਗਰਮੀ ਦੇ ਕਰਕੇ ਪੰਜਾਬ ਸਰਕਾਰ ਵੱਲੋਂ ਇੱਕ ਮਹੀਨੇ ਤੋਂ ਵੱਧ ਦਿਨਾਂ ਲਈ ਸਕੂਲਾਂ ਵਿੱਚ ਛੁੱਟੀਆਂ ਕੀਤੀਆਂ ਗਈਆਂ ਸਨ, ਜਿਸ ਦੇ ਚਲਦੇ ਅੱਜ ਸਕੂਲ ਖੁੱਲ੍ਹ ਗਏ ਹਨ। ਬੱਚੇ ਵੀ ਸਕੂਲ ਆ ਰਹੇ ਹਨ ਅਤੇ ਉਹਨਾਂ ਦੇ ਚਿਹਰਿਆਂ ਉੱਤੇ ਕਾਫੀ ਖੁਸ਼ੀ ਨਜ਼ਰ ਆ ਰਹੀ ਹੈ ਕਿਉਂਕਿ ਕਾਫੀ ਲੰਬਾ ਸਮਾਂ ਘਰ ਵਿੱਚ ਬੈਠ ਕੇ ਬੱਚੇ ਵੀ ਪਰੇਸ਼ਾਨ ਹੋ ਗਏ ਸਨ। ਇਸ ਦੇ ਚਲਦੇ ਸਕੂਲ ਖੁੱਲਣ ਨਾਲ ਉਹਨਾਂ ਦੇ ਚਿਹਰਿਆਂ ਉੱਤੇ ਕਾਫੀ ਰੌਣਕ ਦਿਖਾਈ ਦੇ ਰਹੀ ਹੈ।

ਗਰਮੀ ਤੋਂ ਬਚਣ ਲਈ ਪੁਖਤਾ ਪ੍ਰਬੰਧ: ਉੱਥੇ ਹੀ ਸਕੂਲ ਦੇ ਸਟਾਫ ਮੈਂਬਰਾਂ ਦੇ ਚਿਹਰਿਆਂ ਉੱਤੇ ਕਾਫੀ ਰੌਣਕ ਦਿਖਾਈ ਦੇ ਰਹੀ ਹੈ। ਉਹਨਾਂ ਕਿਹਾ ਕਿ ਅੱਤ ਦੀ ਗਰਮੀ ਦੇ ਚਲਦੇ ਪੰਜਾਬ ਸਰਕਾਰ ਨੂੰ ਜਿਹੜੀਆਂ ਛੁੱਟੀਆਂ ਪਾਈਆਂ ਗਈਆਂ ਸਨ ਅੱਜ ਖਤਮ ਹੋ ਗਈਆਂ ਹਨ ਅਤੇ ਸਕੂਲ ਪ੍ਰਸ਼ਾਸਨ ਵੱਲੋਂ ਵੀ ਗਰਮੀ ਦੇ ਮੱਦੇਨਜ਼ਰ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਹਨਾਂ ਕਿਹਾ ਕਿ ਹਰੇਕ ਕਮਰੇ ਵਿੱਚ ਪੱਖੇ ਅਤੇ ਠੰਢੇ ਪਾਣੀ ਦੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ ਤਾਂ ਕਿ ਕਿਸੇ ਵੀ ਬੱਚੇ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਕਿਹਾ ਕਿ ਅੱਜ ਪਹਿਲਾ ਦਿਨ ਹੋਣ ਕਰਕੇ ਬੱਚਿਆਂ ਦੀ ਹਾਜ਼ਰੀ ਥੋੜੀ ਘੱਟ ਨਜ਼ਰ ਆ ਰਹੀ ਹੈ ਇੱਕ ਦੋ ਦਿਨ ਦੇ ਵਿੱਚ ਇਹ ਹਾਜ਼ਰੀ ਪੂਰੀ ਹੋ ਜਾਵੇਗੀ ।

ABOUT THE AUTHOR

...view details