ਪੰਜਾਬ

punjab

ETV Bharat / state

ਸ਼ਾਹੀ ਸ਼ਹਿਰ ਪਟਿਆਲਾ 'ਚ ਪੁਲਿਸ ਮੁਲਾਜ਼ਮ 'ਤੇ ਹਮਲਾ, ਬਦਮਾਸ਼ਾਂ ਨੇ ਮੁਲਾਜ਼ਮ ਦੀ ਤੋੜੀ ਲੱਤ - attack on police constable

ਪਟਿਆਲਾ ਦੇ ਥਾਣਾ ਅਨਾਜ ਮੰਡੀ ਤੋਂ ਜਮਾਨਤ ਤੇ ਮੁਲਜ਼ਮ ਰਾਜਾ ਬੋਕ੍ਸਰ ਨੂੰ ਬਾਹਰ ਲੈਕੇ ਜਾ ਰਹੇ ਥਾਣੇ ਦੇ ਹਵਲਦਾਰ ਗੁਰਪ੍ਰੀਤ ਸਿੰਘ ਦੀ ਕੁਝ ਬਦਮਾਸ਼ਾਂ ਵੱਲੋਂ ਲੱਤ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਹੜਾ ਇਸ ਵਕਤ ਜ਼ਖਮੀ ਹਾਲਤ ਦੇ ਵਿੱਚ ਇਲਾਜ ਅਧੀਨ ਹੈ।

Hooliganism attack on policeman in Patiala, goons broke the legs of constable, admitted to hospital
ਸ਼ਾਹੀ ਸ਼ਹਿਰ ਪਟਿਆਲਾ 'ਚ ਪੁਲਿਸ ਮੁਲਾਜ਼ਮ 'ਤੇ ਹਮਲਾ, ਬਦਮਾਸ਼ਾਂ ਨੇ ਮੁਲਾਜ਼ਮ ਦੀ ਤੋੜੀ ਲੱਤ

By ETV Bharat Punjabi Team

Published : Mar 26, 2024, 4:55 PM IST

ਸ਼ਾਹੀ ਸ਼ਹਿਰ ਪਟਿਆਲਾ 'ਚ ਪੁਲਿਸ ਮੁਲਾਜ਼ਮ 'ਤੇ ਹਮਲਾ, ਬਦਮਾਸ਼ਾਂ ਨੇ ਮੁਲਾਜ਼ਮ ਦੀ ਤੋੜੀ ਲੱਤ

ਪਟਿਆਲਾ : ਪਟਿਆਲਾ 'ਚ ਕੁੱਝ ਨੌਜਵਾਨਾਂ ਵੱਲੋਂ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਨੌਜਵਾਨਾਂ ਨੇ ਥਾਣਾ ਅਨਾਜ ਮੰਡੀ ਦੇ ਹਵਲਦਾਰ ਗੁਰਪ੍ਰੀਤ ਸਿੰਘ ਦੀ ਲੱਤ ਤੋੜ ਦਿੱਤੀ, ਜੋ ਕਿ ਇਸ ਸਮੇਂ ਜ਼ਖਮੀ ਹਾਲਤ ਦੇ ਵਿੱਚ ਇਲਾਜ ਅਧੀਨ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਮਾਮਲੇ 'ਚ 4-5 ਨੌਜਵਾਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਘਟਨਾ 22 ਮਾਰਚ ਸ਼ਾਮ ਦੀ ਹੈ, ਜਦੋਂ ਥਾਣਾ ਅਨਾਜ ਮੰਡੀ ਦੀ ਪੁਲਿਸ (Punjab Police) ਨੂੰ ਇੱਕ ਸੂਚਨਾ ਮਿਲਦੀ ਹੈ ਕਿ 40 ਤੋਂ 50 ਨੌਜਵਾਨ ਹਥਿਆਰਾਂ ਸਮੇਤ ਰਸੂਲਪੁਰ ਸੈਦਾਂ ਪਿੰਡ ਦੇ ਨੌਜਵਾਨ ਪਟਿਆਲਾ ਜੇਲ੍ਹ ਤੋਂ ਅਪਣੇ ਦੋਸਤ ਨੂੰ ਜ਼ਮਾਨਤ ਹੋਣ 'ਤੇ ਭਾਰੀ ਇਕੱਠ ਨਾਲ ਲੈਣ ਆਏ। ਇਸ ਦੌਰਾਨ ਵਾਪਸੀ ਆਉਂਦੇ ਹੋਏ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਸਨ, ਜਿਨਾਂ ਨੂੰ ਰੋਕਣ ਲਈ ਜਦੋਂ ਪੀਸੀਆਰ ਪੁਲਿਸ ਅੱਗੇ ਖੜਦੀ ਹੈ ਅਤੇ ਹੂਟਰ ਵੱਜਦਾ ਹੈ ਤਾਂ ਨੌਜਵਾਨ ਭੱਜਣ ਦੀ ਕੋਸ਼ਿਸ਼ ਕਰਦੇ ਹਨ। ਇਸ ਦੌਰਾਨ ਪੁਲਿਸ ਵੱਲੋਂ ਰੋਕਣ 'ਤੇ ਨੌਜਵਾਨ ਹਵਲਦਾਰ ਗੁਰਪ੍ਰੀਤ ਸਿੰਘ ਦੀ ਲੱਤ ਦੇ ਵਿੱਚ ਆਪਣਾ ਸਪਲੈਂਡਰ ਮੋਟਰਸਾਈਕਲ ਮਾਰਦੇ ਹਨ।

ਹਵਲਦਾਰ ਗੁਰਪ੍ਰੀਤ ਸਿੰਘ ਦੀ ਲੱਤ ਟੁੱਟ ਗਈ:ਹਮਲਾ ਇੰਨਾ ਭਿਆਨਕ ਸੀ ਕਿ ਹਵਲਦਾਰ ਗੁਰਪ੍ਰੀਤ ਸਿੰਘ ਦੀ ਲੱਤ ਟੁੱਟ ਗਈ, ਜਿਸ ਨੂੰ ਦੂਜੇ ਪੁਲਿਸ ਮੁਲਾਜ਼ਮਾਂ ਨੇ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ ਵਾਰਡ 'ਚ ਦਾਖਲ ਕਰਵਾਇਆ। ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚੋਂ ਰਾਜਾ ਬੋਕਸਰ ਨਾਮ ਦਾ ਇੱਕ ਮੁਜਰਮ ਪਟਿਆਲਾ ਜੇਲ ਤੋਂ 22 ਮਾਰਚ ਦੀ ਸ਼ਾਮ ਨੂੰ ਰਿਹਾਅ ਹੋਇਆ ਸੀ। ਜਿਹੜੇ ਨੌਜਵਾਨਾਂ ਨੇ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ, ਉਹ ਰਾਜਾ ਬੌਕਸਰ ਨੂੰ ਜੇਲ ਤੋਂ ਲੈ ਕੇ ਆ ਰਹੇ ਸਨ। ਦੱਸ ਦਈਏ ਕਿ ਰਾਜਾ ਬੌਕਸਰ ਨੂੰ ਕੁਝ ਸਮਾਂ ਪਹਿਲਾਂ ਪਟਿਆਲਾ ਦੀ ਸੀਆਈਏ ਸਟਾਫ ਪੁਲਿਸ ਨੇ ਕਤਲ ਕੇਸ ਦੇ ਮਾਮਲੇ ਉਸਦੇ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਸੀ।

ਕੁਝ ਅਨਸਰ ਪੁਲਿਸ ਨੇ ਕੀਤੇ ਕਾਬੂ : ਉਥੇ ਹੀ ਪੁਲਿਸ ਨੇ ਹਵਲਦਾਰ ਗੁਰਪ੍ਰੀਤ ਸਿੰਘ ਦੀ ਲੱਤ ਤੋੜਨ ਵਾਲੇ ਮੁਲਜਮਾਂ ਖਿਲਾਫ ਕਾਰਵਾਈ ਕਰਦਿਆਂ 307 ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ 4-5 ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਵੀ ਆਖੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

ABOUT THE AUTHOR

...view details