ਬਠਿੰਡਾ: ਬਠਿੰਡਾ ਬਾਰ ਐਸੋਸੀਏਸ਼ਨ ਦੇ ਕੁਝ ਮੈਂਬਰਾਂ ਨੇ ਚਾਈਨਾ ਡੋਰ ਦੀ ਵਰਤੋਂ ਕਰਨ ਅਤੇ ਚਾਈਨਾ ਡੋਰ ਵੇਚਣ ਵਾਲਿਆਂ ਦਾ ਕੇਸ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਬਾਰ ਐਸੋਸੀਏਸ਼ਨ ਦੇ ਵਕੀਲਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਬੇਸ਼ੱਕ ਇਸ ਖੂਨੀ ਡੋਰ ਉੱਤੇ ਬੈਨ ਲਗਾਇਆ ਹੋਇਆ ਹੈ, ਪਰ ਫਿਰ ਵੀ ਲੋਕ ਇਸ ਨੂੰ ਖਰੀਦ ਰਹੇ ਹਨ ਤੇ ਬਹੁਤ ਸਾਰੇ ਦੁਕਾਨਦਾਰ ਇਸ ਡੋਰ ਨੂੰ ਚੋਰੀ ਵੇਚ ਵੀ ਰਹੇ ਹਨ।
ਵਕੀਲ ਭਾਈਚਾਰੇ ਨੇ ਲਿਆ ਵੱਡਾ ਫੈਸਲਾ
ਚਾਈਨਾ ਡੋਰ ਦੀ ਲਗਾਤਾਰ ਹੋ ਰਹੀ ਵਰਤੋਂ ਅਤੇ ਦਰਜ ਹੋ ਰਹੇ ਮਾਮਲਿਆਂ ਤੋਂ ਬਾਅਦ ਵਕੀਲ ਭਾਈਚਾਰੇ ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ ਹੈ। ਬਠਿੰਡਾ ਬਾਰ ਐਸੋਸੀਏਸ਼ਨ ਦੇ ਮੈਂਬਰ ਵਕੀਲ ਸਾਹਿਬਾਨਾਂ ਨੇ ਚਾਈਨਾ ਡੋਰ ਨਾਲ ਸੰਬੰਧਿਤ ਕੋਈ ਵੀ ਕੇਸ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਐਡਵੋਕੇਟ ਸੂਰਿਆਕਾਂਤ ਸਿੰਘਲਾ ਨੇ ਦੱਸਿਆ ਕਿ ਹਰ ਵਿਅਕਤੀ ਦਾ ਸਮਾਜ ਪ੍ਰਤੀ ਇੱਕ ਫਰਜ਼ ਹੈ, ਅਸੀਂ ਆਪਣੇ ਉਸ ਫਰਜ਼ ਨੂੰ ਸਾਂਭਦੇ ਹੋਏ ਚਾਈਨਾ ਡੋਰ ਨਾਲ ਸੰਬੰਧਿਤ ਕੋਈ ਵੀ ਕੇਸ ਨਾ ਲੜਨ ਦਾ ਫੈਸਲਾ ਕੀਤਾ ਹੈ।
‘ਵਕੀਲ ਨਹੀਂ ਲੜਣਗੇ ਕੇਸ’
ਵਕੀਲਾਂ ਨੇ ਕਿਹਾ ਕਿ "ਪਿਛਲੇ ਦਿਨੀਂ ਵੀ ਉਨ੍ਹਾਂ ਨੂੰ ਚਾਈਨਾ ਡੋਰ ਸੰਬੰਧੀ ਦਰਜ ਹੋਏ ਮਾਮਲੇ ਸੰਬੰਧੀ ਫੋਨ ਆਇਆ ਸੀ, ਪਰ ਉਨ੍ਹਾਂ ਨੇ ਕੇਸ ਨਾ ਲੜਨ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਦੇ ਹਲਾਤ ਬਣੇ ਹੋਏ ਹਨ ਅਤੇ ਆਏ ਦਿਨ ਚਾਈਨਾ ਡੋਰ ਕਾਰਨ ਹਾਦਸੇ ਵਾਪਰ ਰਹੇ ਹਨ। ਅੱਜ ਕਈ ਲੋਕ ਚਾਈਨਾ ਡੋਰ ਕਾਰਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਉਸ ਨੂੰ ਵੇਖਦੇ ਹੋਏ ਉਨ੍ਹਾਂ ਅਤੇ ਉਨ੍ਹਾਂ ਦੇ ਵਕੀਲ ਸਾਥੀਆਂ ਨੇ ਇਹ ਫੈਸਲਾ ਲਿਆ ਗਿਆ।"
‘7 ਸਾਲ ਦੀ ਹੋ ਸਕਦੀ ਹੈ ਸਜ਼ਾ’
ਵਕੀਲ ਨੇ ਕਿਹਾ ਕਿ "ਭਾਵੇਂ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ ਨੂੰ ਲੈ ਕੇ ਸਖ਼ਤ ਕਦਮ ਚੁੱਕੇ ਜਾ ਰਹੇ ਹਨ ਅਤੇ ਗੰਭੀਰ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਪਰ ਫਿਰ ਵੀ ਲੋਕ ਚਾਈਨਾ ਡੋਰ ਦੀ ਵਰਤੋਂ ਅਤੇ ਵੇਚਣ ਖਰੀਦਣ ਤੋਂ ਗਰੇਜ਼ ਨਹੀਂ ਕਰ ਰਹੇ। ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ, ਉਨ੍ਹਾਂ ਧਰਾਵਾਂ ਤਹਿਤ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।" ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਜਾਨਲੇਵਾ ਡੋਰ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨ, ਜੇਕਰ ਉਨ੍ਹਾਂ ਖਿਲਾਫ ਕਿਸੇ ਤਰ੍ਹਾਂ ਦਾ ਕੋਈ ਮਾਮਲਾ ਦਰਜ ਹੋ ਗਿਆ ਤਾਂ ਉਨ੍ਹਾਂ ਦਾ ਕੈਰੀਅਰ ਖਰਾਬ ਹੋ ਜਾਵੇਗਾ। ਤੁਸੀਂ ਆਪਣੇ ਸ਼ੌਂਕ ਲਈ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕਰੋ ਖੁਸ਼ੀਆਂ ਦਾ ਤਿਉਹਾਰ ਹੈ ਆਮ ਡੋਰ ਦੀ ਵਰਤੋਂ ਕਰਕੇ ਬਸੰਤ ਪੰਚਮੀ ਦਾ ਤਿਉਹਾਰ ਮਨਾਓ।
- ਪੰਜਾਬ ਦੇ 4 ਜ਼ਿਲ੍ਹਿਆ ’ਚ ਬੰਦ ਦਾ ਅਸਰ, ਅੰਬੇਡਕਰ ਦੇ ਬੁੱਤ ਦੀ ਭੰਨਤੋੜ ਕਰਨ ਵਾਲਿਆਂ 'ਤੇ NSA ਲਾਉਣ ਦੀ ਮੰਗ
- ਖਨੌਰੀ ਸਰਹੱਦ ’ਤੇ 12 ਫਰਵਰੀ ਨੂੰ ਹੋਣ ਵਾਲੀ ਮਹਾਪੰਚਾਇਤ 'ਚ ਵੱਧ ਤੋਂ ਵੱਧ ਲੋਕ ਹੋਣ ਸ਼ਾਮਿਲ, ਜਗਜੀਤ ਸਿੰਘ ਡੱਲੇਵਾਲ ਨੇ ਦਿੱਤਾ ਸੰਦੇਸ਼
- ਬਾਗਪਤ 'ਚ ਜੈਨ ਨਿਰਵਾਣ ਮਹੋਤਸਵ ਦੌਰਾਨ ਵੱਡਾ ਹਾਦਸਾ, ਡਿੱਗਿਆ 65 ਫੁੱਟ ਉੱਚਾ ਲੱਕੜ ਦਾ ਸਟੇਜ , 7 ਸ਼ਰਧਾਲੂਆਂ ਦੀ ਮੌਤ