ਸ੍ਰੀ ਫਤਿਹਗੜ੍ਹ ਸਾਹਿਬ : ਅੱਜ ਸ੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਸੈਸ਼ਨ ਅਦਾਲਤ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਚਰਨਥਲ ਦੇ ਦੋ ਪੁੱਤਰਾਂ ਅਤੇ ਉਨ੍ਹਾਂ ਦੇ 6 ਹੋਰ ਸਾਥੀਆਂ ਨੂੰ ਉਮਰ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਦੱਸ ਦਈਏ ਕਿ ਇਹ ਸਜ਼ਾ ਜੂਨ 2020 ਵਿੱਚ ਕੀਤੇ ਗਏ ਇੱਕ ਕਤਲ ਮਾਮਲੇ ਨੂੰ ਲੈ ਕੇ ਸੁਣਾਈ ਗਈ ਹੈ। ਇਹ ਮਾਮਲਾ ਪਿੰਡ ਚਰਨਥਲ ਖੁਰਦ ਦੀ ਪੰਚਾਇਤੀ ਜ਼ਮੀਨ ਦੇ ਤਬਾਦਲੇ ਦੇ ਵਿਵਾਦ ਨਾਲ ਸਬੰਧਿਤ ਹੈ।
24 ਜੂਨ, 2020 ਦਾ ਹੈ ਮਾਮਲਾ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਦਲਵੀਰ ਸਿੰਘ ਮਾਂਗਟ ਨੇ ਦੱਸਿਆ ਕਿ 24 ਜੂਨ, 2020 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਚਨਾਰਥਲ, ਸਾਬਕਾ ਸਰਪੰਚ ਦੇ ਦੋਵੇਂ ਪੁੱਤਰ ਬਲਵਿੰਦਰ ਸਿੰਘ ਅਤੇ ਗੁਰਮੁਖ ਸਿੰਘ ਅਤੇ ਉਨ੍ਹਾਂ ਦੇ ਛੇ ਸਾਥੀਆਂ ਨੇ ਕੁਲਵਿੰਦਰ ਸਿੰਘ ਅਤੇ ਗੁਰਬਾਜ਼ ਸਿੰਘ ਸਮੇਤ 7 ਲੋਕਾਂ 'ਤੇ ਅਸਲੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ। ਜਿਸ ਵਿੱਚ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ ਅਤੇ ਲਗਭਗ ਛੇ ਲੋਕ ਜ਼ਖਮੀ ਹੋ ਗਏ ਸਨ।
'ਪੰਚਾਇਤੀ ਜ਼ਮੀਨ ਦਾ ਤਬਾਦਲਾ ਬਣਿਆ ਦੁਸ਼ਮਣੀ ਦਾ ਕਾਰਨ'
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਝਗੜਾ ਸ੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਚਨਾਰਥਲ ਖੁਰਦ ਦੀ ਪੰਚਾਇਤੀ ਜ਼ਮੀਨ ਦੇ ਤਬਾਦਲੇ ਨੂੰ ਲੈ ਕੇ ਪਈ ਦੁਸ਼ਮਣੀ ਕਾਰਨ ਹੋਇਆ ਸੀ। ਉਨ੍ਹਾਂ ਕਿਹਾ ਕਿ ਐਫਆਈਆਰ ਨੰਬਰ 66 ਦਰਜ ਕੀਤੀ ਗਈ ਸੀ ਅਤੇ ਧਾਰਾ 302, 307, 35, 141, 149, 12V ਅਤੇ ਹੋਰ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਪੀੜਤ ਨੇ ਜਤਾਈ ਖੁਸ਼ੀ
ਇਸੇ ਮਾਮਲੇ ਨੂੰ ਲੈ ਕੇ ਸੈਸ਼ਨ ਕੋਰਟ ਫਤਿਹਗੜ੍ਹ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਚਨਾਰਥਲ ਦੇ ਦੋ ਪੁੱਤਰਾਂ ਬਲਵਿੰਦਰ ਸਿੰਘ ਅਤੇ ਗੁਰਮੁਖ ਸਿੰਘ ਅਤੇ 6 ਹੋਰਾਂ ਨੂੰ ਉਮਰ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਪੀੜਤ ਗੁਰਬਾਜ਼ ਸਿੰਘ ਨੇ ਕਿਹਾ ਕਿ ਅੱਜ ਅਸੀਂ ਬਹੁਤ ਖੁਸ਼ ਹਾਂ ਕਿਉਂਕਿ ਸੱਚਾਈ ਦੀ ਜਿੱਤ ਹੋਈ ਹੈ ਅਤੇ ਅਦਾਲਤ ਦੇ ਇਸ ਫੈਸਲੇ ਨੇ ਪੂਰੀ ਤਰ੍ਹਾਂ ਇਨਸਾਫ਼ ਕੀਤਾ ਹੈ।
- ਪਹਿਲਾਂ ਨਸ਼ੇ ਨੇ ਮੁੰਡੇ ਨੂੰ ਬਰਬਾਦ ਕੀਤਾ, ਫਿਰ ਨੌਜਵਾਨ ਨੇ ਨਸ਼ਿਆਂ ਖਿਲਾਫ਼ ਹੀ ਖੋਲ੍ਹਤਾ ਮੋਰਚਾ, ਅੱਜ ਵਿਦੇਸ਼ਾਂ ਤੱਕ ਹੋਏ ਚਰਚੇ
- ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਦੀ ਮੁੜ ਸੁਣਵਾਈ ਹੋਵੇਗੀ ਸ਼ੁਰੂ, ਫਰੀਦਕੋਟ ਅਦਾਲਤ ਨੇ ਲਿਆ ਅਹਿਮ ਫੈਸਲਾ
- ਚੰਡੀਗੜ੍ਹ ਦਾ ਮੇਅਰ ਬਣਾਉਣ ਨੂੰ ਲੈਕੇ ਜੋੜ-ਤੋੜ ਦੀ ਰਾਜਨੀਤੀ, ਚੰਡੀਗੜ੍ਹ ਦੇ ਕਾਂਗਰਸੀ ਕੌਂਸਲਰ ਦੀ ਲੁਧਿਆਣਾ ’ਚ ਮੀਟਿੰਗ
- ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਭੰਨਤੋੜ ਮਾਮਲੇ ਸਬੰਧੀ ਕੇਂਦਰੀ ਰਾਜ ਮੰਤਰੀ ਰਾਮਦਾਸ ਆਠਵਲੇ ਪਹੁੰਚੇ ਅੰਮ੍ਰਿਤਸਰ