ETV Bharat / technology

ਇਨ੍ਹਾਂ ਯੂਜ਼ਰਸ ਦੀ ਲੱਗੀ ਮੌਜ਼! ਹੁਣ ਇੱਕ ਕਲਿੱਕ 'ਚ ਡਾਊਨਲੋਡ ਕਰ ਸਕੋਗੇ ਨੈੱਟਫਲਿਕਸ ਦਾ ਪੂਰਾ ਸੀਜ਼ਨ, ਜਾਣੋ ਕਿਵੇਂ - NETFLIX NEW FEATURE

Netflix ਨੇ ਸਿਰਫ਼ ਇੱਕ ਕਲਿੱਕ ਨਾਲ iOS ਡਿਵਾਈਸਾਂ ਵਿੱਚ ਪੂਰੇ ਸੀਜ਼ਨ ਨੂੰ ਡਾਊਨਲੋਡ ਕਰਨ ਲਈ ਇੱਕ ਫੀਚਰ ਨੂੰ ਅਪਡੇਟ ਕੀਤਾ ਹੈ।

NETFLIX NEW FEATURE
NETFLIX NEW FEATURE (NETFLIX)
author img

By ETV Bharat Tech Team

Published : Jan 30, 2025, 5:53 PM IST

ਹੈਦਰਾਬਾਦ: ਜੇਕਰ ਤੁਸੀਂ ਐਪਲ ਡਿਵਾਈਸ 'ਤੇ ਨੈੱਟਫਲਿਕਸ ਕੰਟੈਂਟ ਦੇਖਦੇ ਹੋ ਤਾਂ ਅੱਜ ਤੁਹਾਡੇ ਲਈ ਇੱਕ ਬਹੁਤ ਹੀ ਚੰਗੀ ਖਬਰ ਆਈ ਹੈ। ਦੱਸ ਦੇਈਏ ਕਿ ਐਂਡਰਾਈਡ ਯੂਜ਼ਰਸ ਕਿਸੇ ਵੀ ਨੈੱਟਫਲਿਕਸ ਕੰਟੈਂਟ ਦੇ ਪੂਰੇ ਸੀਜ਼ਨ ਨੂੰ ਇੱਕ ਵਾਰ 'ਚ ਡਾਊਨਲੋਡ ਕਰ ਸਕਦੇ ਹਨ ਪਰ ਆਈਫੋਨ ਯੂਜ਼ਰਸ ਕੋਲ ਅਜਿਹਾ ਫੀਚਰ ਨਹੀਂ ਸੀ। ਹੁਣ Netflix ਨੇ ਐਪਲ ਯੂਜ਼ਰਸ ਦੇ ਇਸ ਦੁੱਖ ਨੂੰ ਖਤਮ ਕਰ ਦਿੱਤਾ ਹੈ। ਹੁਣ ਆਈਫੋਨ ਅਤੇ ਆਈਪੈਡ ਉਪਭੋਗਤਾ ਵੀ ਸਿਰਫ ਇੱਕ ਕਲਿੱਕ 'ਚ ਕਿਸੇ ਵੀ Netflix ਕੰਟੈਟ ਦੇ ਪੂਰੇ ਸੀਜ਼ਨ ਨੂੰ ਡਾਊਨਲੋਡ ਕਰ ਸਕਦੇ ਹਨ।

Netflix ਨੇ ਐਪਲ ਯੂਜ਼ਰਸ ਨੂੰ ਦਿੱਤਾ ਤੋਹਫਾ

ਆਪਣੇ ਐਪਲ ਡਿਵਾਈਸ ਉਪਭੋਗਤਾਵਾਂ ਲਈ ਇਸ ਸੇਵਾ ਨੂੰ ਲਾਂਚ ਕਰਦੇ ਹੋਏ ਨੈੱਟਫਲਿਕਸ ਨੇ ਕਿਹਾ ਹੈ ਕਿ ਉਪਭੋਗਤਾਵਾਂ ਤੋਂ ਪ੍ਰਾਪਤ ਫੀਡਬੈਕ ਦੇ ਅਨੁਸਾਰ ਇਹ ਉਨ੍ਹਾਂ ਲਈ ਸਭ ਤੋਂ ਮਹੱਤਵਪੂਰਨ ਫੀਚਰ ਸੀ, ਜਿਸਦਾ ਉਹ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। Netflix ਨੇ ਕਿਹਾ ਕਿ ਜੇਕਰ ਤੁਸੀਂ ਆਪਣੀ ਲੰਬੀ ਉਡਾਣ ਦੀ ਯਾਤਰਾ ਸ਼ੁਰੂ ਕਰਨ ਜਾ ਰਹੇ ਹੋ ਅਤੇ ਟੇਕਆਫ ਤੋਂ ਪਹਿਲਾਂ ਕਿਸੇ ਸੀਜ਼ਨ ਦੇ ਸਾਰੇ ਐਪੀਸੋਡਾਂ ਨੂੰ ਇੱਕ ਵਾਰ ਵਿੱਚ ਡਾਊਨਲੋਡ ਕਰਨ ਦੀ ਉਮੀਦ ਕਰ ਰਹੇ ਹੋ, ਤਾਂ ਹੁਣ ਤੁਸੀਂ ਅਜਿਹਾ ਕਰਨ ਦੇ ਯੋਗ ਹੋਵੋਗੇ।

Netflix ਨੂੰ ਅਪਡੇਟ ਕਰੋ

ਆਪਣੀ ਐਪਲ ਡਿਵਾਈਸ 'ਤੇ ਕਿਸੇ ਵੀ Netflix ਕੰਟੈਟ ਦੇ ਸਾਰੇ ਐਪੀਸੋਡਾਂ ਨੂੰ ਇੱਕ ਕਲਿੱਕ 'ਚ ਡਾਊਨਲੋਡ ਕਰਨ ਤੋਂ ਪਹਿਲਾਂ ਯਕੀਨੀ ਬਣਾਓ ਕਿ ਤੁਹਾਡੀ ਡਿਵਾਈਸ 'ਤੇ Netflix ਐਪ ਅੱਪਡੇਟ ਹੈ ਜਾਂ ਨਹੀਂ। ਜੇਕਰ ਇਸ ਨੂੰ ਲੇਟੈਸਟ ਵਰਜ਼ਨ ਨਾਲ ਅਪਡੇਟ ਨਹੀਂ ਕੀਤਾ ਗਿਆ ਹੈ, ਤਾਂ ਪਹਿਲਾਂ ਐਪਲ ਐਪ ਸਟੋਰ 'ਤੇ ਜਾਓ, ਨੈੱਟਫਲਿਕਸ ਖੋਲ੍ਹੋ ਅਤੇ ਉੱਥੇ ਦਿਖਣ ਵਾਲੇ ਅਪਡੇਟ ਵਿਕਲਪ 'ਤੇ ਕਲਿੱਕ ਕਰਕੇ ਐਪ ਨੂੰ ਅਪਡੇਟ ਕਰੋ। ਅਪਡੇਟ ਕਰਨ ਤੋਂ ਬਾਅਦ ਤੁਸੀਂ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰ ਸਕਦੇ ਹੋ।

ਇਸ ਪ੍ਰਕਿਰਿਆ ਦੀ ਪਾਲਣਾ ਕਰੋ

  1. ਹੁਣ ਆਪਣੇ ਆਈਫੋਨ ਜਾਂ ਆਈਪੈਡ 'ਤੇ Netflix ਐਪ ਨੂੰ ਖੋਲ੍ਹੋ ਅਤੇ ਫਿਰ My Netflix ਵਿਕਲਪ 'ਤੇ ਜਾਓ, ਜੋ ਸਕ੍ਰੀਨ ਦੇ ਹੇਠਾਂ ਸੱਜੇ ਪਾਸੇ ਮੌਜੂਦ ਹੋਵੇਗਾ।
  2. ਹੁਣ ਉਸ ਕੰਟੈਟ ਦਾ ਸੀਜ਼ਨ ਚੁਣੋ, ਜਿਸ ਨੂੰ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ।
  3. ਫਿਰ ਤੁਹਾਨੂੰ ਡਾਊਨਲੋਡ ਸੀਜ਼ਨ 1 ਜਾਂ ਕਿਸੇ ਵੀ ਉਪਲਬਧ ਸੀਜ਼ਨ 'ਤੇ ਕਲਿੱਕ ਕਰਨਾ ਹੋਵੇਗਾ।
  4. ਇਸ ਤੋਂ ਬਾਅਦ ਡਾਊਨਲੋਡ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਤੁਹਾਨੂੰ ਸਿਰਫ਼ ਕੁਝ ਮਿੰਟਾਂ ਦੀ ਉਡੀਕ ਕਰਨੀ ਪਵੇਗੀ ਅਤੇ ਫਿਰ ਸੀਜ਼ਨ ਦੇ ਸਾਰੇ ਐਪੀਸੋਡ ਤੁਹਾਡੇ ਆਈਫੋਨ ਜਾਂ ਆਈਪੈਡ 'ਤੇ ਡਾਊਨਲੋਡ ਹੋ ਜਾਣਗੇ, ਜਿਸ ਨੂੰ ਤੁਸੀਂ ਕਿਸੇ ਵੀ ਸਮੇਂ ਅਤੇ ਕਿਤੇ ਵੀ ਬਿਨ੍ਹਾਂ ਇੰਟਰਨੈਟ ਕਨੈਕਸ਼ਨ ਦੇ ਦੇਖ ਸਕੋਗੇ।

ਇਹ ਵੀ ਪੜ੍ਹੋ:-

ETV Bharat Logo

Copyright © 2025 Ushodaya Enterprises Pvt. Ltd., All Rights Reserved.