ETV Bharat / state

ਆਮ ਆਦਮੀ ਕਲੀਨਿਕਾਂ ਦੇ ਬਦਲੇ ਨਾਂ ਪਰ ਪਰਚੀਆਂ ਓਹੀ; ਭਾਜਪਾ ਨੇ ਚੁੱਕੇ ਸਵਾਲ, ਕਿਹਾ- ਇਹ ਕਿਸ ਤਰ੍ਹਾਂ ਦੀ ਰਾਜਨੀਤੀ - AAM AADMI CLINICS CONTROVERSY

ਆਮ ਆਦਮੀ ਕਲੀਨਿਕ ਦੇ ਨਾਂ ਬਦਲ ਕੇ ਆਯੁਸ਼ਮਾਨ ਆਰੋਗਿਆ ਕੇਂਦਰ ਕੀਤੇ ਗਏ ਹਨ ਪਰ ਪਰਚੀਆਂ ਉੱਤੇ ਲਿਖੇ ਨਾਂ ਸਵਾਲਾਂ ਦੇ ਘੇਰੇ 'ਚ ਆ ਗਏ...

NAME FOR AAM AADMI CLINICS
ਆਮ ਆਦਮੀ ਕਲੀਨਿਕਾਂ ਦੇ ਬਦਲੇ ਨਾਂ ਪਰ ਪਰਚੀਆਂ ਓਹੀ (Etv Bharat)
author img

By ETV Bharat Punjabi Team

Published : Jan 30, 2025, 6:31 PM IST

ਲੁਧਿਆਣਾ : ਕੁਝ ਦਿਨ ਪਹਿਲਾ ਆਮ ਆਦਮੀ ਕਲੀਨਿਕ ਦੇ ਨਾਂ ਬਦਲ ਕੇ ਆਯੁਸ਼ਮਾਨ ਆਰੋਗਿਆ ਕੇਂਦਰ ਕਰ ਦਿੱਤੇ ਗਏ ਹਨ। ਕਲੀਨਿਕ ਦੇ ਬਾਹਰ ਲੱਗੇ ਬੋਰਡ ਤਾਂ ਬਦਲ ਦਿੱਤੇ ਗਏ ਹਨ ਪਰ ਕਲੀਨਿਕ ਦੇ ਅੰਦਰ ਹਾਲੇ ਵੀ ਆਮ ਆਦਮੀ ਕਲੀਨਿਕ ਦੇ ਨਾਂ ਦੀਆਂ ਹੀ ਪਰਚੀਆਂ ਦਿੱਤੀਆਂ ਜਾ ਰਹੀਆਂ ਹਨ। ਜਿਸ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਵੀ ਲੱਗੀ ਹੋਈ ਹੈ। ਇਸੇ ਨੂੰ ਲੈ ਕੇ ਲੁਧਿਆਣਾ ਦੇ ਅਬਦੁੱਲਾਪੁਰ ਬਸਤੀ ਦੇ ਵਿੱਚ ਸਥਿਤ ਚੱਲ ਰਹੇ ਮਹੱਲਾ ਕਲੀਨਿਕ ਦੇ ਵਿੱਚ ਅਚਾਨਕ ਭਾਜਪਾ ਦੇ ਆਗੂਆਂ ਵੱਲੋਂ ਛਾਪੇਮਾਰੀ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੇ ਮੌਕੇ ਉੱਤੇ ਪਹੁੰਚ ਕੇ ਸਿਹਤ ਮੰਤਰੀ ਨੂੰ ਫੋਨ ਵੀ ਕੀਤਾ ਪਰ ਮੀਟਿੰਗ ਦਾ ਹਵਾਲਾ ਦੇ ਕੇ ਮੰਤਰੀ ਨਾਲ ਗੱਲ ਨਹੀਂ ਹੋ ਸਕੀ।

ਭਾਜਪਾ ਨੇ ਪੰਜਾਬ ਸਰਕਾਰ ਉੱਤੇ ਚੁੱਕੇ ਸਵਾਲ (Etv Bharat)

'ਪਰਚੀ 'ਤੇ ਆਮ ਆਦਮੀ ਕਲੀਨਿਕ ਹੀ ਲਿਖਿਆ ਹੋਇਆ ਹੈ'

ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਕਿਹਾ ਕਿ "ਨਾ ਸਿਰਫ ਇੱਥੇ ਮਿਲਣ ਵਾਲੀ ਪਰਚੀ 'ਤੇ ਆਮ ਆਦਮੀ ਕਲੀਨਿਕ ਲਿਖਿਆ ਹੋਇਆ ਹੈ ਸਗੋਂ ਆਨਲਾਈਨ ਵੀ ਆਮ ਆਦਮੀ ਕਲੀਨਿਕ ਹੀ ਵਿਖਾ ਰਿਹਾ ਹੈ। ਪੰਜਾਬ ਦੀ ਸਰਕਾਰ ਇਹ ਕਿਸ ਤਰ੍ਹਾਂ ਦੀ ਰਾਜਨੀਤੀ ਕਰ ਰਹੀ ਹੈ, ਸਮਝ ਤੋਂ ਬਾਹਰ ਹੈ।" ਉਨ੍ਹਾਂ ਨੇ ਕਿਹਾ ਕਿ ਫੰਡ ਕੇਂਦਰ ਸਰਕਾਰ ਵੱਲੋਂ ਭੇਜੇ ਜਾ ਰਹੇ ਹਨ ਅਤੇ ਇਸ ਸਬੰਧੀ ਬਕਾਇਦਾ ਐੱਮਓਯੂ ਵੀ ਸਾਈਨ ਹੋ ਚੁੱਕਾ ਹੈ। ਪਰ ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਨਾਂ ਨਹੀਂ ਬਦਲ ਰਹੀ ਹੈ।

NAME FOR AAM AADMI CLINICS
ਭਾਜਪਾ ਨੇ ਪੰਜਾਬ ਸਰਕਾਰ ਉੱਤੇ ਚੁੱਕੇ ਸਵਾਲ (Etv Bharat)

'ਦਿੱਤੀਆਂ ਜਾ ਰਹੀਆਂ ਹਨ ਆਮ ਆਦਮੀ ਕਲੀਨਿਕ ਵਾਲੀਆਂ ਪੁਰਾਣੀਆਂ ਪਰਚੀਆਂ'

ਅਨਿਲ ਸਰੀਨ ਨੇ ਇਸ ਦੌਰਾਨ ਦਾਅਵਾ ਕੀਤਾ ਕਿ ਉਨ੍ਹਾਂ ਨੇ ਖੁਦ ਪਰਚੀ ਕਟਾਈ ਹੈ। ਜਿਹੜੀ ਪਰਚੀ ਉਨ੍ਹਾਂ ਨੂੰ ਦਿੱਤੀ ਗਈ ਹੈ ਉਸ ਉੱਤੇ ਆਮ ਆਦਮੀ ਕਲੀਨਿਕ ਲਿਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਗੱਲ ਕਰਨ ਨੂੰ ਤਿਆਰ ਨਹੀਂ ਹਨ। ਸਾਨੂੰ ਇਸ ਬਾਰੇ ਪਤਾ ਲੱਗਿਆ ਸੀ ਕਿ ਅਬਦੁੱਲਾਪੁਰ ਬਸਤੀ ਦੇ ਵਿੱਚ ਹਾਲੇ ਤੱਕ ਆਮ ਆਦਮੀ ਕਲੀਨਿਕ ਵਾਲੀਆਂ ਪੁਰਾਣੀਆਂ ਪਰਚੀਆਂ ਹੀ ਦਿੱਤੀਆਂ ਜਾ ਰਹੀਆਂ ਹਨ, ਜਿਸ ਕਰਕੇ ਅਸੀਂ ਇੱਥੇ ਚੈੱਕ ਕਰਨ ਆਏ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.