ETV Bharat / state

ਦਿੱਲੀ ਤੋਂ ਭਾਜਪਾ ਉਮੀਦਵਾਰ ਪਰਵੇਸ਼ ਵਰਮਾ ’ਤੇ ਮਾਣਹਾਨੀ ਦਾ ਕੇਸ, ਪੰਜਾਬ ਅਤੇ ਪੰਜਾਬੀਆਂ ਬਾਰੇ ਦਿੱਤਾ ਸੀ ਵਿਵਾਦਿਤ ਬਿਆਨ - PARVESH VERMA DEFAMATION CASE

ਪੰਜਾਬ ਅਤੇ ਪੰਜਾਬੀਆਂ ਬਾਰੇ ਦਿੱਤੇ ਵਿਵਾਦਿਤ ਬਿਆਨ ਤੋਂ ਬਾਅਦ ਭਾਜਪਾ ਉਮੀਦਵਾਰ ਪਰਵੇਸ਼ ਵਰਮਾ ’ਤੇ ਮਾਣਹਾਨੀ ਦਾ ਕੇਸ ਦਰਜ।

Defamation case filed against BJP candidate from Delhi Parvesh Verma
ਦਿੱਲੀ ਤੋਂ ਭਾਜਪਾ ਉਮੀਦਵਾਰ ਪਰਵੇਸ਼ ਵਰਮਾ ’ਤੇ ਮਾਣਹਾਨੀ ਦਾ ਕੇਸ (Etv Bharat)
author img

By ETV Bharat Punjabi Team

Published : Jan 28, 2025, 3:29 PM IST

ਬਠਿੰਡਾ: ਦਿੱਲੀ ਤੋਂ ਸਾਬਕਾ ਐੱਮਪੀ ਪਰਵੇਸ਼ ਵਰਮਾ ਜੋ ਹੁਣ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਲੜ ਰਹੇ ਹਨ, ਉਨ੍ਹਾਂ ਵੱਲੋਂ ਪੰਜਾਬ ਦੇ ਲੋਕਾਂ ਬਾਰੇ ਦਿੱਤਾ ਵਿਵਾਦਤ ਬਿਆਨ ਤੋਂ ਬਾਅਦ ਬਠਿੰਡਾ ਦੇ ਪਿੰਡ ਮਹਿਮਾ ਸਰਜਾ ਦੇ ਰਵਿੰਦਰ ਸਿੰਘ ਵੱਲੋਂ ਵਕੀਲ ਸਾਹਿਲ ਪ੍ਰੀਤ ਸਿੰਘ ਰਾਹੀਂ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਗਿਆ ਹੈ। 21 ਜਨਵਰੀ ਨੂੰ ਦਿੱਤੇ ਗਏ ਵਿਵਾਦਿਤ ਬਿਆਨ ਤੋਂ ਬਾਅਦ 24 ਜਨਵਰੀ ਨੂੰ ਬਠਿੰਡਾ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ ਸੀ।

ਦਿੱਲੀ ਤੋਂ ਭਾਜਪਾ ਉਮੀਦਵਾਰ ਪਰਵੇਸ਼ ਵਰਮਾ ’ਤੇ ਮਾਣਹਾਨੀ ਦਾ ਕੇਸ (Etv Bharat)

ਰਵਿੰਦਰ ਸਿੰਘ ਨੇ ਕਰਵਾਇਆ ਕੇਸ ਦਰਜ

ਐਡਵੋਕੇਟ ਸਾਹਿਲ ਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਰਵਿੰਦਰ ਸਿੰਘ ਸਾਡੇ ਕੋਲ ਮਾਣਹਾਨੀ ਦਾ ਕੇਸ ਦਰਜ ਕਰਵਾਉਣ ਲਈ ਆਏ ਸਨ ਕਿ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੇ ਉਮੀਦਵਾਰ ਪਰਵੇਸ਼ ਵਰਮਾ ਜੋ ਕਿ ਸਾਬਕਾ ਐੱਮਪੀ ਵੀ ਹਨ ਨੇ ਪੰਜਾਬ ਦੇ ਲੋਕਾਂ ਦੇ ਖਿਲਾਫ 21 ਜਨਵਰੀ ਨੂੰ ਇੱਕ ਵਿਵਾਦਤ ਬਿਆਨ ਦਿੱਤਾ ਸੀ। ਜਿਸ ਦੇ ਆਧਾਰ ਉੱਤੇ ਅਸੀਂ ਲਖਬੀਰ ਸਿੰਘ ਏਐੱਮਆਈ ਸੀ ਜੱਜ ਸਾਹਿਬ ਕੋਲ ਅਰਜੀ ਲਗਾਈ ਹੈ ਜਿਸ ਵਿੱਚ ਪੰਜਾਬ ਦੇ ਲੋਕਾਂ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ ਅਤੇ ਪੰਜਾਬ ਨੂੰ ਬਦਨਾਮ ਕਰਨ ਸਬੰਧੀ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਜਿਸ ਦੀ ਹੁਣ 30 ਜਨਵਰੀ ਸੁਣਵਾਈ ਹੋਵੇਗੀ।

21 ਜਨਵਰੀ ਨੂੰ ਦਿੱਤਾ ਸੀ ਵਿਵਾਦਿਤ ਬਿਆਨ

ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਨੇ ਉਸ ਸਮੇਂ ਕਿਹਾ ਸੀ "ਪੰਜਾਬ ਤੋਂ ਸਾਰੇ ਗੁੰਡੇ ਆਏ ਹਨ, ਸਾਰੇ ਮੁੱਖ ਮੰਤਰੀ, ਮੰਤਰੀ, ਵਿਧਾਇਕ, ਕਾਰਪੋਰੇਟਰ ਤੇ ਵਰਕਰ ਇੱਥੇ ਦਿੱਲੀ ਵਿਧਾਨਸਭਾ ਵਿੱਚ ਡੇਰੇ ਲਾਏ ਹੋਏ ਹਨ। ਉਨ੍ਹਾਂ ਨੇ ਸਾਰੇ ਗੈਸਟ ਹਾਊਸ, ਹੋਟਲ ਬੁੱਕ ਕਰਵਾ ਲਏ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਪੰਜਾਬ ਦੇ ਨੰਬਰ ਦੀਆਂ ਗੱਡੀਆਂ ਘੁੰਮ ਰਹੀਆਂ ਹਨ, ਇੱਥੇ 26 ਜਨਵਰੀ ਦੀ ਤਿਆਰੀਆਂ ਚੱਲ ਰਹੀਆਂ ਹਨ ਜਿਸ ਕਰਕੇ ਸੁਰੱਖਿਆ ਨੂੰ ਲੈ ਕੇ ਖ਼ਤਰਾ ਹੋ ਸਕਦਾ ਹੈ।"

ਮੈਨੂੰ ਬੀਤੇ ਦਿਨ ਪਤਾ ਲੱਗਾ ਕਿ ਇੰਡੀਆ ਗੇਟ ਤੋਂ ਬਹੁਤ ਹੀ ਘੱਟ ਦੂਰੀ ਉੱਤੇ ਜੋ ਕਲੋਨੀ ਹੈ, ਉੱਥੇ ਚਾਈਨੀਜ਼ ਸੀਸੀਟੀਵੀ ਫਿੱਟ ਕਰਵਾਏ ਜਾ ਰਹੇ ਹਨ, ਜੋ ਕਿ ਪੰਜਾਬ ਤੋਂ ਸਰਕਾਰੀ ਟੀਚਰਾਂ ਨੂੰ ਬੁਲਾ ਕੇ ਚਾਈਨੀਜ਼ ਸੀਸੀਟੀਵੀ ਕੈਮਰੇ ਲਗਵਾਏ ਜਾ ਰਹੇ ਹਨ। ਇਸ ਦੀ ਸ਼ਿਕਾਇਤ ਪੁਲਿਸ ਨੂੰ ਕਲੋਨੀ ਦੇ ਲੋਕਾਂ ਨੇ ਦਿੱਤੀ ਹੈ, ਕਿਉਂਕਿ ਇਸ ਥਾਂ ਤੋਂ ਹੀ ਪਰੇਡ ਨਿਕਲਣੀ ਹੈ, ਇੰਡੀਆ ਗੇਟ ਕੋਲ ਹੈ। ਜਿੱਥੇ ਅਜਿਹਾ ਕਰਨਾ ਖ਼ਤਰਾ ਵੀ ਹੈ ਅਤੇ ਗੈਰ ਕਾਨੂੰਨੀ ਵੀ। ਜਦੋਂ ਇਹ ਟੀਚਰ ਫੜ੍ਹੇ ਗਏ, ਤਾਂ ਇਨ੍ਹਾਂ ਨੇ ਦੱਸਿਆ ਕਿ ਕੇਜਰੀਵਾਲ ਨੇ ਉਨ੍ਹਾਂ ਨੂੰ ਸੀਸੀਟੀਵੀ ਕੈਮਰੇ ਲਗਾਉਣ ਲਈ ਭੇਜਿਆ ਹੈ। ਇਸ ਤਰ੍ਹਾਂ ਕੇਜਰੀਵਾਲ ਚੋਣਾਂ ਲੜ ਰਹੇ ਹਨ ਜਿਸ ਦੀ ਸ਼ਿਕਾਇਤ ਵੀ ਚੋਣ ਕਮਿਸ਼ਨ ਨੂੰ ਕੀਤੀ ਗਈ ਹੈ।- ਪ੍ਰਵੇਸ਼ ਵਰਮਾ, ਭਾਜਪਾ ਉਮੀਦਵਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.