ਪੰਜਾਬ

punjab

By ETV Bharat Punjabi Team

Published : 5 hours ago

ETV Bharat / state

ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਕਰਵਾਉਣ ਵਾਲਿਆਂ ਦੀ ਆਈ ਸ਼ਾਮਤ, ਹੁਣ ਆਵੇਗਾ ਪੂਰਾ ਸੱਚ ਸਾਹਮਣੇ, ਸੁਣੋ ਕਿਸ-ਕਿਸ ਅਫ਼ਸਰ ਦਾ ਆਇਆ ਨਾਮ? - Lawrence Bishnoi Interview Case

LAWRENCE BISHNOI INTERVIEW CASE : ਲਾਰੈਂਸ ਬਿਸ਼ਨੋਈ ਦੀ ਜੇਲ੍ਹ ’ਚ ਹੋਈ ਇੰਟਰਵਿਊ ਮਾਮਲੇ ’ਚ ਹਾਈਕੋਰਟ ’ਚ ਸੁਣਵਾਈ ਹੋਈ। ਪੰਜਾਬ ਸਰਕਾਰ ਵੱਲੋਂ ਹਾਈਕੋਰਟ ਵਿੱਚ ਜਵਾਬ ਦਾਖਲ ਕਰ ਦਿੱਤਾ ਗਿਆ। ਜਵਾਬ ‘ਚ ਜ਼ਿਕਰ ਕੀਤਾ ਗਿਆ ਕਿ ਤਤਕਾਲੀ ਪੁਲਿਸ ਅਫ਼ਸਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।

LAWRENCE BISHNOI INTERVIEW CASE
ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲਾ (etv bharat)

ਚੰਡੀਗੜ੍ਹ:ਲਾਰੈਂਸ ਬਿਸ਼ਨੋਈ ਦੀ ਜੇਲ੍ਹ ’ਚ ਹੋਈ ਇੰਟਰਵਿਊ ਮਾਮਲੇ ’ਚ ਹਾਈਕੋਰਟ ’ਚ ਸੁਣਵਾਈ ਹੋਈ। ਪੰਜਾਬ ਦੀ ਖਰੜ ਜੇਲ੍ਹ 'ਚ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ 'ਚ ਪੰਜਾਬ ਸਰਕਾਰ ਨੇ ਮੋਹਾਲੀ 'ਚ ਤਾਇਨਾਤ ਸੀਆਈਏ ਇੰਚਾਰਜ ਖਰੜ ਸ਼ਿਵ ਕੁਮਾਰ, ਐੱਸਐੱਸਪੀ ਵਿਵੇਕਸ਼ੀਲ ਸੋਨੀ, ਐੱਸਪੀ ਅਮਰਦੀਪ ਸਿੰਘ ਬਰਾੜ, ਡੀਐੱਸਪੀ ਗੁਰਸ਼ੇਰ ਸਿੰਘ ਤੇ ਹੋਰ ਪੁਲਿਸ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।

ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲਾ (etv bharat)

ਪੰਜਾਬ ਸਰਕਾਰ ਦੀ ਲੱਗੀ ਕਲਾਸ

ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲਾ (etv bharat)

ਹਾਈਕੋਰਟ ਨੇ ਸੁਣਵਾਈ ਦੌਰਾਨ ਪੁੱਛਿਆ ਕਿ ਕਿਸ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਉਹ ਇਸ ਸਮੇਂ ਕਿੱਥੇ ਤਾਇਨਾਤ ਹੈ? ਸਿਰਫ਼ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਇਸ 'ਤੇ ਸਰਕਾਰ ਨੇ ਕਿਹਾ ਕਿ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅਦਾਲਤ ਨੇ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੀ ਗਈ ਜਾਣਕਾਰੀ ਹਲਫ਼ਨਾਮੇ ਦੇ ਰੂਪ ਵਿੱਚ ਦਿੱਤੀ ਜਾਵੇ। ਇਸ ਦੇ ਨਾਲ ਹੀ ਅਦਾਲਤ ਨੇ ਖਰੜ ਦੇ ਸੀ.ਆਈ.ਏ ਇੰਚਾਰਜ ਸ਼ਿਵ ਕੁਮਾਰ ਬਾਰੇ ਵਿਸ਼ੇਸ਼ ਤੌਰ 'ਤੇ ਪੁੱਛਿਆ ਕਿ ਉਹ ਕਿੱਥੇ ਤਾਇਨਾਤ ਹੈ। ਸਰਕਾਰੀ ਵਕੀਲ ਨੇ ਕਿਹਾ ਕਿ ਉਹ ਸੇਵਾਮੁਕਤ ਹੋ ਚੁੱਕੇ ਹਨ। ਹਾਲਾਂਕਿ ਉਸ ਨੂੰ ਐਕਸਟੈਂਸ਼ਨ ਦਿੱਤੀ ਗਈ ਹੈ। ਅਦਾਲਤ ਨੇ ਕਿਹਾ ਕਿ ਵੇਰਵੇ ਦਿੱਤੇ ਜਾਣ ਕਿ ਗ੍ਰਾਂਟ ਕਿਸ ਆਧਾਰ 'ਤੇ ਦਿੱਤੀ ਗਈ ਸੀ। ਇਸ ਜਾਣਕਾਰੀ 'ਤੇ ਹਾਈਕੋਰਟ ਨੇ ਸਖ਼ਤ ਰੁਖ ਅਖਤਿਆਰ ਕਰਦਿਆਂ ਪੰਜਾਬ ਸਰਕਾਰ ਨੂੰ ਮੁੜ ਝਾੜ ਪਾਉਂਦਿਆਂ ਪੁੱਛਿਆ ਕਿ ਇਨ੍ਹਾਂ ਅਧਿਕਾਰੀਆਂ ਨੂੰ ਚਾਰਜਸ਼ੀਟ ਕਿਉਂ ਨਾ ਕੀਤਾ ਜਾਵੇ? ਹਾਈ ਕੋਰਟ ਨੇ ਪੁੱਛਿਆ ਕਿ ਇਨ੍ਹਾਂ ਅਧਿਕਾਰੀਆਂ ਨੂੰ ਜਨਤਕ ਡਿਊਟੀ ਤੋਂ ਕਿਉਂ ਨਹੀਂ ਹਟਾਇਆ ਗਿਆ।

ਕਿੱਥੇ ਹੋਈ ਸੀ ਇੰਟਰਵਿਊ

ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲਾ (etv bharat)

ਕੁਝ ਸਮਾਂ ਪਹਿਲਾਂ ਪੰਜਾਬ ਪੁਲਿਸ ਦੀ ਜਾਂਚ ਟੀਮ ਨੇ ਅਦਾਲਤ ਵਿਚ ਦੱਸਿਆ ਸੀ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਸੀਆਈਏ ਖਰੜ ਵਿਚ ਹੋਇਆ ਸੀ, ਜਦੋਂ ਕਿ ਦੂਜਾ ਇੰਟਰਵਿਊ ਰਾਜਸਥਾਨ ਵਿਚ ਹੋਇਆ। ਲਾਰੈਂਸ ਦੀ ਦੂਜੀ ਇੰਟਰਵਿਊ ਨੂੰ ਲੈ ਕੇ ਦੱਸਿਆ ਕਿ ਰਾਜਸਥਾਨ 'ਚ ਜਲਦ ਹੀ ਐੱਫ.ਆਈ.ਆਰ. ਕੀਤੀ ਜਾ ਰਹੀ ਹੈ। ਸੁਣਵਾਈ ਦੌਰਾਨ ਡੀਜੀਪੀ ਪ੍ਰਬੋਧ ਕੁਮਾਰ ਵੀਸੀ ਰਾਹੀਂ ਹਾਜ਼ਰ ਹੋਏ। ਉਨ੍ਹਾਂ ਨੇ ਕਿਹਾ ਕਿ ਉਹ 10 ਅਕਤੂਬਰ ਤੱਕ ਜਾਂਚ ਪੂਰੀ ਕਰ ਲੈਣਗੇ।

ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲਾ (etv bharat)

ਪਹਿਲਾਂ ਕਿਉਂ ਮੁਕਰੇ ਮੁੱਖ ਮੰਤਰੀ

ਇੰਟਰਵਿਊ ਦੇ ਖੁਲਾਸੇ ਤੋਂ ਬਾਅਦ ਵਿਰੋਧੀਆਂ ਵੱਲੋਂ ਸੂਬਾ ਸਰਕਾਰ ਨੂੰ ਘੇਰਿਆ ਗਿਆ ਕਿਉਂਕਿ ਪਹਿਲਾਂ ਮੁੱਖ ਮੰਤਰੀ ਮਾਨ ਅਤੇ ਡੀਜੀਪੀ ਵੱਲੋਂ ਸਾਫ਼-ਸਾਫ਼ ਆਖਿਆ ਗਿਆ ਸੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਦੀ ਜੇਲ੍ਹ 'ਚ ਨਹੀਂ ਹੋਈ। ਸਿਰਫ਼ ਤੇ ਸਿਰਫ਼ ਪੰਜਾਬ ਪੁਲਿਸ ਨੂੰ ਬਦਨਾਮ ਕੀਤਾ ਜਾ ਰਿਹਾ ਪਰ ਹੁਣ ਹੌਲੀ-ਹੌਲੀ ਸਭ ਸਾਹਮਣੇ ਆ ਰਿਹਾ ਹੈ। ਹੁਣ ਵੇਖਣਾ ਹੋਵੇਗਾ ਕਿ ਖੜ੍ਹੇ ਹੋਏ ਵੱਡੇ ਸਵਾਲਾਂ ਦੇ ਜਵਾਬ ਕਦੋਂ ਮਿਲਣਗੇ, ਇਸ ਮਾਮਲੇ ਦੇ ਸਾਰੇ ਰਾਜ਼ ਕਦੋਂ ਖੁਲੱ੍ਹਣਗੇ? ਅਤੇ ਸਰਕਾਰ ਹੁਣ ਤੱਕ ਕਿਉਂ ਇਸ ਮਾਮਲੇ ਤੋਂ ਪੱਲ੍ਹਾ ਝਾੜ ਰਹੀ ਹੈ? ਕਿਉਂ ਲਾਰੈਂਸ ਬਿਸ਼ਨੋਈ ਨੂੰ ਮਹਿਮਾਨ ਬਣਾ ਕਿ ਰੱਖਿਆ ਗਿਆ? ਇੰਟਰਵਿਊ ਦੀ ਇਜ਼ਾਜ਼ਤ ਕਿਸ ਦੇ ਕਹਿਣ 'ਤੇ ਮਿਲੀ?

ABOUT THE AUTHOR

...view details