ਅੰਮ੍ਰਿਤਸਰ:ਸੰਗਰੂਰ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੇ ਉਹਨਾਂ ਦੇ ਪੁੱਤਰ ਇਮਾਨ ਸਿੰਘ ਮਾਨ ਵੱਲੋਂ ਅੱਜ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਕਰਾਰ ਸੁਖਬੀਰ ਸਿੰਘ ਬਾਦਲ ਦੇ ਨਿੱਜੀ ਸੀਏ ਸਤਿੰਦਰਪਾਲ ਸਿੰਘ ਕੋਹਲੀ ਨੂੰ ਲੈ ਕੇ ਕਈ ਅਹਿਮ ਖੁਲਾਸੇ ਕੀਤੇ।
ਸੁਖਬੀਰ ਬਾਦਲ ਦਾ ਨਿੱਜੀ ਸੀਏ ਘੇਰਿਆ
ਉਹਨਾਂ ਨੇ ਕਿਹਾ ਕਿ ਸਤਿੰਦਰਪਾਲ ਸਿੰਘ ਕੋਹਲੀ ਜਿਸ ਨੂੰ ਐਸਜੀਪੀਸੀ ਨੇ 10 ਕਰੋੜ ਦੇ ਨਜ਼ਦੀਕ ਪੈਸੇ ਦਿੱਤੇ ਹਨ, ਲੇਕਿਨ ਸਤਿੰਦਰ ਪਾਲ ਸਿੰਘ ਕੋਹਲੀ ਵੱਲੋਂ ਕੋਈ ਵੀ ਅਹਿਮ ਕੰਮ ਨਹੀਂ ਕੀਤੇ ਗਏ। ਇਸ ਸਬੰਧੀ ਸਿਮਰਜੀਤ ਸਿੰਘ ਮਾਨ ਦੇ ਪੁੱਤਰ ਇਮਾਨ ਸਿੰਘ ਮਾਨ ਨੇ ਕਿਹਾ ਕਿ ਸਤਿੰਦਰ ਪਾਲ ਸਿੰਘ ਕੋਹਲੀ ਨੂੰ ਐਸਜੀਪੀਸੀ ਵਲੋਂ ਚਾਰ ਕੰਮ ਸੌਂਪੇ ਗਏ ਸਨ। ਜਿਨਾਂ ਦੇ ਵਿੱਚੋਂ ਉਹਨਾਂ ਨੇ ਇੱਕ ਵੀ ਕੰਮ ਸਹੀ ਨਹੀਂ ਕੀਤਾ ਅਤੇ ਸਤਿੰਦਰ ਪਾਲ ਸਿੰਘ ਕੋਹਲੀ ਦੇ ਖਿਲਾਫ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਉਣ ਦੀ ਅਸੀਂ ਮੰਗ ਕਰਦੇ ਹਾਂ।