ਪੰਜਾਬ

punjab

ETV Bharat / state

ਚਾਰ ਬੱਚਿਆਂ ਦੇ ਪਿਓ ਦੇ ਤਿੰਨ ਬੱਚਿਆਂ ਦੀ ਮਾਂ ਨਾਲ ਪ੍ਰੇਮ ਸਬੰਧ, ਪਤਨੀ ਨੇ ਪੁਲਿਸ ਨਾਲ ਲਿਜਾ ਕੇ ਪਤੀ 'ਤੇ ਮਾਰਿਆ ਛਾਪਾ - Raid on the husband - RAID ON THE HUSBAND

Raid on the husband: ਲੁਧਿਆਣਾ ਦੇ ਸ਼ਿਮਲਾਪੁਰੀ ਦਾ ਮਾਮਲਾ ਹੈ ਕਿ ਮਹਿਲਾ ਦਾ ਪਤੀ 11 ਮਹੀਨੇ ਤੋਂ ਕਿਸੇ ਗੈਰ ਔਰਤ ਨਾਲ ਰਹਿ ਰਿਹਾ ਹੈ। ਉਸਨੇ ਪੁਲਿਸ ਨੂੰ ਵੀ ਕਈ ਵਾਰ ਦੱਸਿਆ ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਪੜ੍ਹੋ ਪੂਰੀ ਖਬਰ...

Raid on the husband
ਪਤਨੀ ਨੇ ਪੁਲਿਸ ਨਾਲ ਜਾ ਕੇ ਪਤੀ 'ਤੇ ਮਾਰਿਆ ਛਾਪਾ (ETV Bharat (ਲੁਧਿਆਣਾ , ਪੱਤਰਕਾਰ))

By ETV Bharat Punjabi Team

Published : Aug 17, 2024, 10:55 PM IST


ਪਤਨੀ ਨੇ ਪੁਲਿਸ ਨਾਲ ਜਾ ਕੇ ਪਤੀ 'ਤੇ ਮਾਰਿਆ ਛਾਪਾ (ETV Bharat (ਲੁਧਿਆਣਾ , ਪੱਤਰਕਾਰ))

ਲੁਧਿਆਣਾ: ਲੁਧਿਆਣਾ ਦੇ ਪੁਲਿਸ ਸਟੇਸ਼ਨ ਸ਼ਿਮਲਾਪੁਰੀ ਦੇ ਅਧੀਨ ਆਉਂਦੇ ਇਲਾਕੇ ਦੇ ਵਿੱਚ ਅੱਜ ਉਸ ਵੇਲੇ ਹੰਗਾਮਾ ਹੋ ਗਿਆ। ਜਦੋਂ ਇੱਕ ਮਹਿਲਾ ਪੁਲਿਸ ਦੇ ਨਾਲ ਆ ਕੇ ਇੱਕ ਘਰ ਦੇ ਬਾਹਰ ਆ ਕੇ ਹੰਗਾਮਾ ਕਰਨ ਲੱਗੀ ਅਤੇ ਕਾਫੀ ਰੌਲਾ ਪੈਂਦਾ ਵੇਖ ਪੂਰਾ ਮੁਹੱਲਾ ਇਕੱਠਾ ਹੋ ਗਿਆ। ਜਿਸ ਤੋਂ ਬਾਅਦ ਮਹਿਲਾ ਨੇ ਦੱਸਿਆ ਕਿ ਇਸ ਘਰ ਦੇ ਵਿੱਚ ਕੋਈ ਹੋਰ ਹੀ ਸਗੋਂ ਉਸਦਾ ਪਤੀ ਕਿਸੇ ਗੈਰ ਔਰਤ ਦੇ ਨਾਲ ਰਹਿ ਰਿਹਾ ਹੈ ਜਿਸ ਨਾਲ ਉਸਦੇ ਪਿਛਲੇ 11 ਮਹੀਨੇ ਤੋਂ ਸਬੰਧ ਹਨ।

ਪੁਲਿਸ ਵੱਲੋਂ ਵੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ: ਮਹਿਲਾ ਨੇ ਕਿਹਾ ਕਿ ਜਦੋਂ ਕਿ ਉਸ ਦੇ ਚਾਰ ਬੱਚੇ ਹਨ, ਦੋ ਕੁੜੀਆਂ ਤੇ ਦੋ ਮੁੰਡੇ ਹਨ। ਮਹਿਲਾ ਨੇ ਦੱਸਿਆ ਕਿ ਉਸਦੇ ਪਤੀ ਦੇ ਕਿਸੇ ਔਰਤ ਨਾਲ ਗੈਰ ਸਬੰਧ ਹਨ। ਉਸ ਔਰਤ ਦਾ ਨਾਮ ਸੁਮਨ ਹੈ। ਹੁਣ ਸ਼ਿਮਲਾਪੁਰੀ ਵਿੱਚ ਉਹ ਉਸ ਔਰਤ ਨਾਲ ਹੀ ਰਹਿ ਰਿਹਾ ਹੈ। ਉਸ ਔਰਤ ਦੇ ਵੀ ਤਿੰਨ ਬੱਚੇ ਹਨ। ਉਸ ਨੇ ਕਿਹਾ ਕਿ ਪੁਲਿਸ ਨੂੰ ਉਹ ਪਹਿਲਾਂ ਵੀ ਦੋ ਵਾਰ ਲਿਜਾ ਕੇ ਰੰਗੇ ਹੱਥੀ ਫੜਾ ਚੁੱਕੀ ਹੈ। ਪਰ ਪੁਲਿਸ ਵੱਲੋਂ ਵੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਮਹਿਲਾ ਵੱਲੋਂ ਆਪਣੇ ਪਤੀ 'ਤੇ ਇਹ ਇਲਜ਼ਾਮ ਵੀ ਲਗਾਇਆ ਗਿਆ ਹੈ ਕਿ ਉਸ ਦਾ ਪਤੀ ਉਸਨੂੰ ਖਰਚਾ ਤੱਕ ਨਹੀਂ ਦਿੰਦਾ। ਉਹ ਚਾਰ ਬੱਚਿਆਂ ਨੂੰ ਇਕੱਲੀ ਸੰਭਾਲ ਰਹੀ ਹੈ।

ਦੋਵੇਂ ਪਾਰਟੀਆਂ ਨੂੰ ਬੁਲਾ ਕੇ ਸਮਝੌਤਾ ਕਰਨ ਦੀ ਗੱਲ ਕੀਤੀ: ਉੱਥੇ ਹੀ ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਅਸੀਂ ਦੋਵੇਂ ਪਾਰਟੀਆਂ ਨੂੰ ਬੁਲਾ ਕੇ ਸਮਝੌਤਾ ਕਰਨ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅੱਗੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਅਮਲ ਵਿੱਚ ਲਿਆਂਦੀ ਜਾਵੇਗੀ। ਪੀੜਤ ਮਹਿਲਾ ਨੇ ਇਨਸਾਫ ਦੀ ਮੰਗ ਕੀਤੀ ਹੈ।

ਬਿਨਾਂ ਤਲਾਕ ਲਏ ਵਿਆਹ ਕਰਾਉਣ ਦੇ ਬਾਵਜੂਦ ਉਹ ਕਿਸੇ ਗੈਰ ਮਹਿਲਾ ਦੇ ਨਾਲ ਰਹਿ ਰਿਹਾ : ਉਨ੍ਹਾਂ ਦੱਸਿਆ ਕਿ ਪੀੜਤ ਮਹਿਲਾ ਨੇ ਕਿਹਾ ਕਿ ਉਸਦਾ ਪਤੀ ਮੇਰੇ ਤੋਂ ਬਿਨਾਂ ਤਲਾਕ ਲਏ ਵਿਆਹ ਕਰਾਉਣ ਦੇ ਬਾਵਜੂਦ ਉਹ ਕਿਸੇ ਗੈਰ ਮਹਿਲਾ ਦੇ ਨਾਲ ਰਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵਿਆਹ ਨੂੰ 24 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ।

ABOUT THE AUTHOR

...view details