ਪੰਜਾਬ

punjab

ETV Bharat / state

ਤਿਉਹਾਰ ਦੇ ਦਿਨ ਵੀ ਮੰਡੀਆਂ ‘ਚ ਰੁਲ ਰਹੇ ਕਿਸਾਨ, ਨਹੀਂ ਹੋ ਰਹੀ ਝੋਨੇ ਦੀ ਖਰੀਦ - DIWALI FESTIVAL

ਲੁਧਿਆਣਾ ਦੀਆਂ ਮੰਡੀਆਂ ਦੇ ਵਿੱਚ ਕਿਸਾਨ ਰੁਲ ਰਹੇ ਹਨ ਅਤੇ ਰਾਤਾਂ ਕੱਟਣ ਨੂੰ ਮਜਬੂਰ ਹਨ। ਝੋਨੇ ਦੀ ਖਰੀਦ ਨਾ ਹੋਣ ਕਾਰਣ ਕਿਸਾਨ ਮਜਬੂਰ ਹਨ।

DIWALI FESTIVAL
ਤਿਉਹਾਰ ਦੇ ਦਿਨ ਵੀ ਮੰਡੀਆਂ ‘ਚ ਰੁਲ ਰਹੇ ਕਿਸਾਨ (ETV Bharat (ਪੱਤਰਕਾਰ , ਲੁਧਿਆਣਾ))

By ETV Bharat Punjabi Team

Published : Oct 31, 2024, 12:08 PM IST

ਲੁਧਿਆਣਾ:ਪੂਰੇ ਦੇਸ਼ ਵਿੱਚ ਜਿੱਥੇ ਦਿਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੀਆਂ ਮੰਡੀਆਂ ਦੇ ਵਿੱਚ ਕਿਸਾਨ ਰੁਲ ਰਹੇ ਹਨ ਅਤੇ ਰਾਤਾਂ ਕੱਟਣ ਨੂੰ ਮਜਬੂਰ ਹਨ। ਇਸ ਦੌਰਾਨ ਸਾਡੀ ਟੀਮ ਵੱਲੋਂ ਰਾਤ ਦੇ ਸਮੇਂ ਜਾ ਕੇ ਮੰਡੀ ਦਾ ਜਾਇਜ਼ਾ ਲਿਆ ਗਿਆ ਤਾਂ ਕਿਸਾਨ ਮੰਜੇ ਲਾ ਕੇ ਬੈਠੇ ਨੇ ਅਤੇ ਰਾਤਾਂ ਕੱਟ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਝੋਨੇ ਦੀ ਰਾਖੀ ਲਈ ਬਹਿਣਾ ਪੈਂਦਾ ਹੈ ਕਿਉਂਕਿ ਝੋਨਾ ਮੰਡੀ ਵਿੱਚੋਂ ਚੋਰੀ ਹੋ ਜਾਂਦਾ ਹੈ। ਕਿਸਾਨਾਂ ਨੇ ਕਿਹਾ ਕਿ ਮਜ਼ਬੂਰੀ ਹੈ ਸਾਨੂੰ ਤਿਉਹਾਰ ਘਰਾਂ ਤੋਂ ਦੂਰ ਰਹਿ ਕੇ ਮਨਾਉਣੇ ਪੈ ਰਹੇ ਹਨ।

ਤਿਉਹਾਰ ਦੇ ਦਿਨ ਵੀ ਮੰਡੀਆਂ ‘ਚ ਰੁਲ ਰਹੇ ਕਿਸਾਨ (ETV Bharat (ਪੱਤਰਕਾਰ , ਲੁਧਿਆਣਾ))

ਲਿਫਟਿੰਗ ਦੀ ਵੱਡੀ ਸਮੱਸਿਆ

ਕਿਸਾਨਾਂ ਨੇ ਕਿਹਾ ਕਿ ਇਸ ਲਈ ਸਮੇਂ ਦੀਆਂ ਸਰਕਾਰਾਂ ਜਿੰਮੇਵਾਰ ਹਨ। ਇਕੱਲੀ ਕੇਂਦਰ ਸਰਕਾਰ ਨਹੀਂ ਸੂਬਾ ਸਰਕਾਰ ਦਾ ਵੀ ਇਨਾਂ ਹੀ ਹੱਥ ਹੈ। ਉਨ੍ਹਾਂ ਕਿਹਾ ਕਿ ਹੁਣ ਜਾਣ ਬੁੱਝ ਕੇ ਮੰਡੀਆਂ ਦੇ ਵਿੱਚ ਝੋਨਾ ਸੁੱਕਣ ਦੀ ਗੱਲ ਕਹੀ ਜਾ ਰਹੀ ਹੈ। ਨਮੀ 17 ਫੀਸਦੀ ਕਰ ਦਿੱਤੀ ਗਈ ਹੈ, ਜਿਸ ਨੂੰ ਕਾਫੀ ਸਮਾਂ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਲਿਫਟਿੰਗ ਦੀ ਵੱਡੀ ਸਮੱਸਿਆ ਹੈ। ਮੰਡੀਆਂ ਦੇ ਵਿੱਚ ਝੋਨੇ ਦੇ ਅੰਬਾਰ ਲੱਗੇ ਪਏ ਹਨ। ਕਿਸਾਨ ਪਰੇਸ਼ਾਨ ਹਨ ਅਤੇ ਉਨ੍ਹਾਂ ਕਿਹਾ ਕਿ ਮਜਬੂਰੀ ਵਸ ਸਾਨੂੰ ਇੱਥੇ ਹੀ ਰਹਿਣਾ ਪੈ ਰਿਹਾ ਹੈ।

ਝੋਨੇ ਦੀ ਰਾਖੀ ਬੈਠਣਾ ਪੈਂਦਾ

ਕਿਸਾਨਾਂ ਨੇ ਕਿਹਾ ਕਿ ਹਾਲਾਤ ਇਹ ਹਨ ਕਿ ਹਾਲੇ ਤੱਕ 40 ਫੀਸਦੀ ਹੀ ਝੋਨੇ ਦੀ ਵਾਢੀ ਹੋਈ ਹੈ ਅਤੇ ਉਹ ਮੰਡੀਆਂ ਵਿੱਚ ਪਿਆ ਹੈ। ਜੇਕਰ ਕੋਈ ਕੁਦਰਤ ਦੀ ਕਰੋਪੀ ਪੈਂਦੀ ਹੈ ਤਾਂ ਸਾਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਕਿਸਾਨਾਂ ਨੇ ਕਿਹਾ ਕਿ ਉਹ ਰਾਤ ਨੂੰ ਵੀ ਮੰਡੀਆਂ ਦੇ ਵਿੱਚ ਸਮਾਂ ਕੱਟ ਰਹੇ ਹਨ, ਝੋਨੇ ਦੀ ਰਾਖੀ ਬੈਠਣਾ ਪੈਂਦਾ ਹੈ। ਅਜਿਹੇ ਹਾਲਾਤ ਪਹਿਲਾਂ ਨਹੀਂ ਹੋਏ। ਇਨ੍ਹਾਂ ਦਿਨਾਂ ਦੇ ਵਿੱਚ ਉਹ ਪਹਿਲਾਂ ਹੀ ਝੋਨਾ ਵੇਚ ਕੇ ਚਲੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਕਣਕ ਬੀਜਣ ਦਾ ਸਮਾਂ ਸਿਰ ਉੱਤੇ ਆ ਗਿਆ ਹੈ ਪਰ ਹਾਲੇ ਤੱਕ ਮੰਡੀਆਂ ਦੇ ਵਿੱਚ ਝੋਨਾ ਦੀ ਨਾ ਲਿਫਟਿੰਗ ਹੋਈ ਅਤੇ ਨਾ ਹੀ ਕੋਈ ਅਦਾਇਗੀ।

ABOUT THE AUTHOR

...view details