ਅੰਮ੍ਰਿਤਸਰ :ਲੋਕ ਸਭਾ ਚੋਣਾਂ 2024 ਦਾ ਮਾਹੌਲ ਭਖਿਆ ਹੋਇਆ ਹੈ ਅਤੇ ਇਸ ਦੌਰਾਨ ਜਿੱਥੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਆਪੋ ਆਪਣੇ ਪ੍ਰਚਾਰ ਦੀ ਮੁਹਿੰਮ ਚਲਾਈ ਜਾ ਰਹੀ ਹੈ । ਉੱਥੇ ਹੀ ਇਸ ਦੌਰਾਨ ਇੱਕ ਹੋਰ ਪਾਰਟੀ ਦੇ ਨਾਲ ਜੁੜੇ ਲੋਕਾਂ ਵੱਲੋਂ ਬਾਜ਼ਾਰਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਪਰਚੇ ਅਤੇ ਝੰਡੇ ਵੰਡੇ ਜਾ ਰਹੇ ਹਨ ਅਤੇ ਇਸ ਦੇ ਨਾਲ ਹੀ ਉਸ ਪਰਚੇ ਦੀ 10 ਰੁਪਏ ਕੀਮਤ ਵੀ ਲੋਕਾਂ ਦੇ ਕੋਲੋਂ ਵਸੂਲੀ ਜਾ ਰਹੀ ਹੈ। ਲੋਕਾਂ ਨੂੰ 10 ਰੁਪਏ ਦੇ ਵਿੱਚ ਇਹ ਪੰਫਲੇਟ ਖਰੀਦਦੇ ਹੋਏ ਵੇਖ ਕੇ ਜਦ ਪੱਤਰਕਾਰ ਨੇ ਇਹ ਪੰਫਲੇਟ ਵੰਡਣ ਵਾਲੇ ਆਗੂਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਅਤੇ ਇਸੇ ਮੁਹਿੰਮ ਦੇ ਤਹਿਤ ਉਹ ਬਾਜ਼ਾਰਾਂ ਦੇ ਵਿੱਚ ਹਰ ਇੱਕ ਦੁਕਾਨ ਦੇ ਉੱਤੇ ਜਾ ਕੇ ਉਹਨਾਂ ਨਾਲ ਵਿਚਾਰ ਸਾਂਝੇ ਕਰ ਰਹੇ ਹਨ।
- ਕਪੂਰਥਲਾ 'ਚ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦਾ ਬਿਆਨ, ਕਿਹਾ- ਕੁਲਬੀਰ ਜ਼ੀਰਾ ਨੂੰ ਰਾਣਾ ਗੁਰਜੀਤ ਦੇ ਕਹਿਣ ਉੱਤੇ ਮਿਲੀ ਲੋਕ ਸਭਾ ਟਿਕਟ
- ਹਲਕਾ ਖੇਮਕਰਨ 'ਚ ਤੇਜ਼ ਰਫਤਾਰ ਕਾਰ ਨੇ ਮਾਰੀ ਮੋਟਰਸਾਈਕਲ ਨੂੰ ਟੱਕਰ, ਦੋ ਨੌਜਵਾਨਾਂ ਦੀ ਹੋਈ ਮੌਤ, ਚਾਲਕ ਫਰਾਰ
- ਵੰਡਿਆ ਗਿਆ ਡੇਰਾ ਸੱਚਾ ਸੌਦਾ ਵੋਟ ਬੈਂਕ ! ਕੀ ਇਸ ਵਾਰ ਡੇਰਾ ਸੱਚਾ ਸੌਦਾ ਕਰੇਗਾ ਸਿਆਸੀ ਪਾਰਟੀਆਂ ਦਾ ਸਮਰਥਨ- ਵੇਖੋ ਵਿਸ਼ੇਸ਼ ਰਿਪੋਰਟ