ਪੰਜਾਬ

punjab

ETV Bharat / state

"ਜੇਕਰ ਕਿਸੇ ਵੀ ਸਾਥੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਅਸੀਂ ਕਰਾਂਗੇ ਸੰਘਰਸ਼"... ਜਾਣੋ ਕਿਸਾਨ ਆਗੂ ਨੇ ਕਿਉਂ ਕਹੀ ਇਹ ਗੱਲ - Arrest Warrant of farmer leader

Arrest Warrant of Rajinder Singh Deep Singh Wala : ਫਰੀਦਕੋਟ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਦੇ ਗ੍ਰਿਫਤਾਰੀ ਵਾਰੰਟ ਕੱਢਣ ਦੀ ਜ਼ੋਰਦਾਰ ਨਿਖੇਧੀ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਦੋਵੇਂ ਕਿਸਾਨ ਆਗੂ ਪੇਸ਼ ਨਹੀ ਹੋਣਗੇ।

Arrest Warrant of Rajinder Singh Deep Singh Wala
ਕਿਸਾਨ ਆਗੂ ਦੀ ਗ੍ਰਿਫਤਾਰੀ ਵਾਰੰਟ ਦੀ ਨਿਖੇਧੀ (ਫਰੀਦਕੋਟ ਪੱਤਰਕਾਰ)

By ETV Bharat Punjabi Team

Published : Sep 2, 2024, 1:54 PM IST

ਕਿਸਾਨ ਆਗੂ ਦੀ ਗ੍ਰਿਫਤਾਰੀ ਵਾਰੰਟ ਦੀ ਨਿਖੇਧੀ (Etv Bharat (ਪੱਤਰਕਾਰ, ਫ਼ਰੀਦਕੋਟ))


ਫਰੀਦਕੋਟ:ਕਿਰਤੀ ਕਿਸਾਨ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਨੇ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ, ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੇ ਖਿਲਾਫ ਫਰੀਦਕੋਟ ਮੈਜਿਸਟ੍ਰੇਟ ਵੱਲੋਂ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਤੋਂ ਪਹਿਲਾਂ ਕੋਈ ਇਤਲਾਹ ਤੱਕ ਨਹੀਂ ਦਿੱਤੀ ਗਈ, ਨਾ ਹੀ ਘਰ ਕੋਈ ਇਤਲਾਹ ਭੇਜੀ ਗਈ ਹੈ। ਉਹਨਾਂ ਕਿਹਾ ਕਿ ਨੌਨਿਹਾਲ ਸਿੰਘ ਨੂੰ ਇਤਲਾਹ ਭੇਜ ਕਿਹਾ ਕੇ ਰਜਿੰਦਰ ਸਿੰਘ ਨੂੰ ਵੀ ਦਸ ਦਿਓ, ਆਗੂਆਂ ਨੇ ਕਿਹਾ ਕੇ ਮੈਜਿਸਟਰੇਟ ਨੇ ਘਟੋ ਘੱਟ ਨਿਆਂਇਕ ਪ੍ਰਕਿਰਿਆ ਪੂਰੀ ਕਰਨੀ ਵੀ ਲਾਜ਼ਮੀ ਨਹੀਂ ਸਮਝੀ। ਰਜਿੰਦਰ ਸਿੰਘ ਵਾਲਾ ਨੇ ਕਿਹਾ ਕਿ ਜਿਸ ਵਿਅਕਤੀ ਖਿਲਾਫ ਵਰੰਟ ਜਾਰੀ ਕੀਤੇ ਨੇ ਉਸ ਤੱਕ ਪਹੂੰਚ ਕਰਨ ਦੀ ਵੀ ਲੋੜ ਨਹੀਂ ਸਮਝੀ, ਇਹ ਕਿਹੋ ਜਿਹਾ ਕਾਨੂੰਨ ਹੈ?


ਇਸ ਸਬੰਧੀ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਰਤੀ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਜਨਰਲ ਸਕੱਤਰ ਮੰਗਾ ਆਜ਼ਾਦ ਨੇ ਦੱਸਿਆ ਕਿ ਅਜਿਹਾ ਇਸ ਕਰਕੇ ਹੋ ਰਿਹਾ ਹੈ, ਕਿਉਂਕਿ ਚੋਣਾਂ ਦੌਰਾਨ ਦੋਹਾਂ ਜਥੇਬੰਦੀਆਂ ਵੱਲੋਂ ਭਾਜਪਾ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ ਅਤੇ ਫਰੀਦਕੋਟ ਦੇ ਕਈ ਪਿੰਡਾਂ ਵਿੱਚ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਨੂੰ ਦਾਖਲ ਨਹੀਂ ਹੋਣ ਦਿੱਤਾ ਗਿਆ।

ਗ੍ਰਿਫਤਾਰੀ ਵਾਰੰਟ ਕੱਢਣ ਦੀ ਜ਼ੋਰਦਾਰ ਨਿਖੇਧੀ (ਫਰੀਦਕੋਟ ਪੱਤਰਕਾਰ)


ਲੋਕਾਂ ਦੇ ਹੱਕੀ ਸੰਘਰਸ਼ ਨੂੰ ਦਬਾਇਆ ਜਾ ਸਕੇ:ਕਿਰਤੀ ਕਿਸਾਨ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਨੇ ਐਲਾਨ ਕੀਤਾ ਕੇ ਦੋਨੋ ਆਗੂ ਐਸ ਡੀ ਐਮ ਦੀ ਕੋਰਟ 'ਚ ਪੇਸ਼ ਨਹੀਂ ਹੋਣਗੇ। ਕਿਉਕਿ ਫਰੀਦਕੋਟ ਪ੍ਰਸ਼ਾਸਨ ਲਗਾਤਾਰ ਇਹਨਾਂ ਆਗੂਆਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾ ਰਿਹਾ ਤਾਂ ਜੋ ਲੋਕਾਂ ਦੇ ਹੱਕੀ ਸੰਘਰਸ਼ ਨੂੰ ਦਬਾਇਆ ਜਾ ਸਕੇ। ਕਿਉਕਿ ਦੋਨੋ ਜਥੇਬੰਦੀਆਂ ਤੇ ਇਹ ਆਗੂ ਲਗਾਤਾਰ ਲੋਕ ਵਿਰੋਧੀ ਤਾਕਤਾਂ ਨਾਲ ਜੂਝ ਰਹੇ ਨੇ। ਪਿਛਲੇ ਦਿਨੀਂ ਨੌਜਵਾਨ ਭਾਰਤ ਸਭਾ ਵੱਲੋਂ ਅੰਦੋਲਨ ਕਰਕੇ 77 ਕਿੱਲੋ ਹੈਰੋਇਨ ਵਾਲੇ ਕੇਸ ਵਿੱਚ ਨਾਮਜ਼ਦ ਸਮਗਲਰਾਂ ਨੂੰ ਗ੍ਰਿਫਤਾਰ ਕਰਵਾਇਆਂ। ਜਿਸ ਕਰਕੇ ਫਰੀਦਕੋਟ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀ ਕਾਫ਼ੀ ਕਿਰਕਿਰੀ ਹੋਈ। ਇਸ ਤੋਂ ਇਲਾਵਾ, ਪਿਛਲੇ ਲੰਮੇ ਸਮੇਂ ਤੋਂ ਹਰ ਤਬਕੇ ਦੇ ਸੰਘਰਸ਼ ਵਿੱਚ ਦੋਵਾਂ ਸਾਥੀਆਂ ਨੇ ਮੋਹਰੀ ਭੂਮਿਕਾ ਨਿਭਾਈ ਹੈ ਇਸੇ ਕਰਕੇ ਹੀ ਕਿਰਤੀ ਕਿਸਾਨ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਨੂੰ ਫਰੀਦਕੋਟ ਦਾ ਪ੍ਰਸ਼ਾਸਨ ਟਾਰਗੇਟ ਕਰ ਰਿਹਾ ਹੈ।


ਆਗੂਆਂ ਕਿਹਾ ਕਿ ਜੇਕਰ ਕਿਸੇ ਵੀ ਸਾਥੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਰੀਦਕੋਟ ਨੂੰ ਸੰਘਰਸ਼ ਦਾ ਕੇਂਦਰ ਬਣਾਇਆ ਜਾਵੇਗਾ। ਆਉਂਣ ਵਾਲੇ ਦਿਨਾਂ ਵਿੱਚ ਜਥੇਬੰਦੀਆਂ ਦੀ ਮੀਟਿੰਗ ਕਰਕੇ ਪ੍ਰਸ਼ਾਸਨ ਦੇ ਇਸ ਤਾਨਾਸ਼ਾਹੀ ਰਵੱਏ ਖਿਲਾਫ ਸੰਘਰਸ਼ ਵਿੱਢਿਆ ਜਾਵੇਗਾ।

ABOUT THE AUTHOR

...view details