ਬਠਿੰਡਾ :ਜ਼ਿਲ੍ਹਾ ਬਠਿੰਡਾ ਵਿਖੇ ਐਕਸਾਈਜ਼ ਵਿਭਾਗ ਵੱਲੋਂ ਵੱਡੀ ਕਾਰਵਾਈ ਕਰਦਿਆਂ ਸ਼ਹਿਰ ਦੇ ਮਸ਼ਹੂਰ ਮਿੱਤਲ ਗਰੁੱਪ ਠੇਕੇਦਾਰਾਂ ਦੇ ਕਰੀਬ 16 ਠੇਕੇ ਐਕਸਾਈਜ ਵਿਭਾਗ ਨੇ ਤਿੰਨ ਦਿਨਾਂ ਲਈ ਸੀਲ ਕੀਤੇ। ਐਕਸਾਈਜ ਵਿਭਾਗ ਦੇ ਇੰਸਪੈਕਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਦੇ ਸ਼ਰਾਬ ਠੇਕੇਦਾਰ ਮਿੱਤਲ ਗਰੁੱਪ ਦੀਆਂ ਸ਼ਰਾਬ ਦੀਆਂ 15 ਪੇਟੀਆਂ ਮੋਗਾ ਜਿਲਾ ਵਿੱਚ ਗਈਆਂ ਸਨ ਜਿਨਾਂ ਨੂੰ ਐਕਸਾਈਜ ਵਿਭਾਗ ਮੋਗਾ ਨੇ ਕਾਬੂ ਕਰਕੇ ਇਹਨਾਂ ਖਿਲਾਫ ਮੋਗਾ ਵਿਖੇ ਮਾਮਲਾ ਦਰਜ ਕੀਤਾ, ਜਿਸ ਦੀ ਰਿਪੋਰਟ ਵਿਭਾਗ ਵੱਲੋਂ ਬਠਿੰਡਾ ਭੇਜੀ ਗਈ ਅਤੇ ਇਸ ਤੇ ਉੱਚ ਅਧਿਕਾਰੀਆਂ ਨੇ ਕਾਰਵਾਈ ਕਰਦਿਆਂ ਮਿੱਤਲ ਗਰੁੱਪ ਦੇ ਬਠਿੰਡਾ ਵਿੱਚ ਠੇਕੇ ਤਿੰਨ ਦਿਨਾਂ ਲਈ ਸੀਲ ਕਰ ਦਿੱਤੇ ਗਏ ਹਨ, ਉਹਨਾਂ ਦੱਸਿਆ ਕਿ ਮਿੱਤਲ ਗਰੁੱਪ ਦੀਆਂ ਬਠਿੰਡਾ ਵਿੱਚ 16 ਸ਼ਰਾਬ ਦੀਆਂ ਦੁਕਾਨਾਂ ਹਨ, ਅਧਿਕਾਰੀਆਂ ਨੇ ਕਿਹਾ ਕਿ ਤਿੰਨ ਦਿਨ ਇਸ ਗਰੁੱਪ ਨੂੰ ਕਿਸੇ ਹਾਲਤ ਵਿੱਚ ਵੀ ਸ਼ਰਾਬ ਵੇਚਣ ਨਹੀਂ ਦਿੱਤੀ ਜਾਵੇਗੀ ਅਤੇ ਇਹਨਾਂ ਤੇ ਖਾਸ ਨਜ਼ਰ ਸਾਨੀ ਰੱਖੀ ਜਾਵੇਗੀ।
ਨਜਾਇਜ਼ ਸ਼ਰਾਬ ਕੀਤੀ ਗਈ ਨਸ਼ਟ :ਜ਼ਿਕਰਯੋਗ ਹੈ ਕਿ ਪਹਿਲਾਂ ਵੀ ਪੁਲਿਸ ਅਤੇ ਐਕਸਾਈਜ਼ ਵੱਲੋਂ ਸ਼ਰਾਬ ਦੇ ਕਾਰੋਬਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਚੁਕੀ ਹੈ। ਪੁਲਿਸ ਵੱਲੋਂ ਕਈ ਵਾਰ ਛਾਪੇਮਾਰੀ ਦੌਰਾਨ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ ਅਤੇ ਸ਼ਰਾਬ ਦੇ ਕਾਰੋਬਾਰੀਆਂ ਖਿਲਾਫ ਐਕਸ਼ਨ ਵੀ ਲਏ ਗਏ ਹਨ। ਹਾਲ ਹੀ ਵਿੱਚ ਪੁਲਿਸ ਨੇ ਦਰਜਨਾਂ ਪੇਟੀਆਂ ਨਜਾਇਜ਼ ਸ਼ਰਾਬ ਕਾਬੂ ਕੀਤੀ ਸੀ।
- ਰੁਸਤਮੇ-ਹਿੰਦ ਤੋਂ ਜੇਲ੍ਹ ਦੀਆਂ ਸਲਾਖਾ ਤੱਕ ਦਾ ਸਫ਼ਰ, ਅੰਤਰਰਾਸ਼ਟਰੀ ਖਿਡਾਰੀ ਤੇ ਸਾਬਕਾ ਡੀਐਸਪੀ ਨੂੰ ਰਾਸ ਨਹੀਂ ਆਈ ਸ਼ੌਹਰਤ, ਪੜ੍ਹੋ ਪੂਰੀ ਕਹਾਣੀ ... - who is jagdish singh bhola
- ਪੰਜਾਬ ਪੁਲਿਸ 'ਚ ਵੱਡਾ ਫੇਰਬਦਲ: ਗਗਨਜੀਤ ਸਿੰਘ ਚੌਹਾਨ ਨੂੰ ਲਾਇਆ ਗਿਆ ਮਲੇਰਕੋਟਲਾ ਐਸਐਸਪੀ, ਜਾਣੋ ਹੋਰ ਤਬਾਦਲਿਆ ਬਾਰੇ - Punjab Police Transfers
- ਐਕਸਾਈਜ਼ ਵਿਭਾਗ ਵਕੀਲ ਦੇ ਘਰ ਵਿੱਚੋਂ ਬਰਾਮਦ ਕੀਤੀਆਂ ਨਜਾਇਜ਼ ਸ਼ਰਾਬ ਦੀਆਂ 44 ਪੇਟੀਆਂ - 44 cases of illegal liquor