ਲੁਧਿਆਣਾ:ਲੁਧਿਆਣਾ ਦੇ ਵਿੱਚ ਅੱਜ ਕੁਝ ਹੀ ਘੰਟਿਆਂ ਦੀ ਬਰਸਾਤ ਨੇ ਪ੍ਰਸ਼ਾਸਨ ਦੀ ਪੋਲ ਖੋਲ੍ਹ ਦਿੱਤੀ। ਅੱਜ ਲੁਧਿਆਣੇ ਦਾ ਬੁੱਢਾ ਨਾਲਾ ਓਵਰਫਲੋ ਹੋ ਕੇ ਸੜਕਾਂ 'ਤੇ ਆ ਗਿਆ। ਲੁਧਿਆਣਾ ਦੇ ਚੰਦਰ ਨਗਰ ਇਲਾਕੇ ਦੇ ਵਿੱਚ ਬੁੱਢੇ ਨਾਲੇ ਦਾ ਪਾਣੀ ਓਵਰਫਲੋ ਹੋ ਗਿਆ ਅਤੇ ਸੜਕ ਪੂਰੀ ਤਰ੍ਹਾਂ ਬੰਦ ਹੋ ਗਈ। ਇਸ ਮੌਕੇ ਲੁਧਿਆਣਾ ਦੇ ਲੋਕਾਂ ਨੇ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਹਰ ਸਾਲ ਬੁੱਢੇ ਨਾਲੇ ਦੇ ਹਾਲਾਤ ਇਹੋ ਬਣਦੇ ਹਨ, ਹਾਲਾਂਕਿ ਜਦੋਂ ਗੱਲ ਸਿਰ 'ਤੇ ਆ ਪਹੁੰਚੀ ਤਾਂ ਨਗਰ ਨਿਗਮ ਦੀਆਂ ਟੀਮਾਂ ਨੇ ਜੇਸੀਬੀ ਮਸ਼ੀਨਾਂ ਲਗਾ ਕੇ ਬੁੱਢੇ ਨਾਲ ਦੇ ਵਿੱਚ ਫਸੀ ਗਾਰ ਨੂੰ ਕੱਢਣ ਦੀ ਕਵੈਦ ਸ਼ੁਰੂ ਕੀਤੀ ਹਾਲਾਂਕਿ ਇਹ ਕੰਮ ਮੌਨਸੂਨ ਸੀਜ਼ਨ ਤੋਂ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ।
ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਲੁਧਿਆਣੇ ਦੇ ਲੋਕ, ਇਲਾਕੇ 'ਚ ਭਰਿਆ ਕੈਮੀਕਲ ਵਾਲਾ ਪਾਣੀ, ਆਪਣੇ ਅੱਖੀ ਦੇਖੋ ਤਸਵੀਰਾਂ - Ludhiana News
Ludhiana News: ਲੁਧਿਆਣਾ ਦੇ ਵਿੱਚ ਅੱਜ ਕੁਝ ਹੀ ਘੰਟਿਆਂ ਦੀ ਬਰਸਾਤ ਨੇ ਪ੍ਰਸ਼ਾਸਨ ਦੀ ਪੋਲ ਖੋਲ੍ਹ ਦਿੱਤੀ। ਅੱਜ ਲੁਧਿਆਣੇ ਦਾ ਬੁੱਢਾ ਨਾਲਾ ਓਵਰਫਲੋ ਹੋ ਕੇ ਸੜਕਾਂ 'ਤੇ ਆ ਗਿਆ। ਲੁਧਿਆਣਾ ਦੇ ਚੰਦਰ ਨਗਰ ਇਲਾਕੇ ਦੇ ਵਿੱਚ ਬੁੱਢੇ ਨਾਲੇ ਦਾ ਪਾਣੀ ਓਵਰਫਲੋ ਹੋ ਗਿਆ ਅਤੇ ਸੜਕ ਪੂਰੀ ਤਰ੍ਹਾਂ ਬੰਦ ਹੋ ਗਈ।
Published : Jun 27, 2024, 9:15 PM IST
ਲੋਕਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਦੇ ਇੱਥੇ ਹਾਲਾਤ ਹਨ, ਉਹਨਾਂ ਦਾ ਜਿਊਣਾ ਦੁੱਬਰ ਹੋ ਚੁੱਕਾ ਹੈ।ਉਧਰ ਦੂਜੇ ਪਾਸੇ ਲੁਧਿਆਣਾ ਤੋਂ ਐਮਐਲਏ ਆਮ ਆਦਮੀ ਪਾਰਟੀ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਲੋਕਾਂ ਨੂੰ ਵੀ ਇਸ ਵਿੱਚ ਸਹਿਯੋਗ ਦੇਣ ਦੀ ਲੋੜ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਦੀ ਵੀ ਕਿਤੇ ਨਾ ਕਿਤੇ ਅਣਗਹਿਲੀ ਜਰੂਰ ਹੈ, ਇਸ ਗੱਲ ਦੇ ਵਿੱਚ ਉਹ ਹਾਮੀ ਭਰਨ ਤੋਂ ਗੁਰੇਜ਼ ਨਹੀਂ ਕਰਨਗੇ। ਉਹਨਾਂ ਕਿਹਾ ਪਰ ਸਾਡੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਹੋਵੇ।
- ਇਨਸਾਨੀਅਤ ਸ਼ਰਮਸਾਰ ! ਟੋਏ ਵਿੱਚ ਜ਼ਿੰਦਾ ਦੱਬਣ ਕਾਰਨ ਫੁੱਲਿਆ ਸਰੀਰ, ਹੋਈ ਮੌਤ - child was buried in pit and killed
- ਇਹ ਹੈ ਸ਼ਿਵ ਸੈਨਾ ਦੇ ਵਾਇਸ ਪ੍ਰਧਾਨ ਦੀ ਅਰਸ਼ਾਂ ਤੋਂ ਫਰਸ਼ਾਂ ਤੱਕ ਦੀ ਕਹਾਣੀ, ਕਦੇ ਖੇਡਦਾ ਸੀ ਲੱਖਾਂ 'ਚ ਅੱਜ ਨਸ਼ੇ ਨੇ ਕੀਤਾ ਬੁਰਾ ਹਾਲ - Anti Drug Day
- ਯੋਗਾ ਵਿਵਾਦ ਉੱਤੇ ਭੜਕੀ ਅਰਚਨਾ ਮਕਵਾਨਾ, ਬੋਲੀ-ਮੇਰੇ ਖਿਲਾਫ਼ ਫਾਲਤੂ FIR ਕਰਨ ਦੀ... - SGPC should withdraw the FIR
ਉਹਨਾਂ ਕਿਹਾ ਕਿ ਬੁੱਢਾ ਨਾਲਾ ਹਰ ਸਾਲ ਬਰਸਾਤਾਂ ਦੇ ਵਿੱਚ ਓਵਰਫਲੋ ਹੁੰਦਾ ਹੈ ਜਦੋਂ ਕਿ ਬੁੱਢੇ ਨਾਲੇ 'ਤੇ ਸਾਢੇ 650 ਕਰੋੜ ਰੁਪਿਆ ਲਾਉਣ ਦੇ ਦਾਅਵੇ ਤਾਂ ਜਰੂਰ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਪੱਧਰ 'ਤੇ ਅੱਜ ਜਦੋਂ ਸਾਡੀ ਟੀਮ ਵੱਲੋਂ ਜਾ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਤਾਂ ਹਾਲਾਤ ਹੋਰ ਵੀ ਵੱਧ ਤੋਂ ਬੱਤਰ ਬਣੇ ਹੋਏ ਸਨ। ਚਾਰ ਚਾਰ ਫੁੱਟ ਪਾਣੀ ਸੜਕ 'ਤੇ ਆ ਕੇ ਖੜਾ ਹੋ ਗਿਆ, ਜਿਸ ਕਰਕੇ ਲੋਕ ਪਰੇਸ਼ਾਨ ਹੁੰਦੇ ਵਿਖਾਈ ਦਿੱਤੇ, ਉੱਥੇ ਹੀ ਲੁਧਿਆਣਾ ਦੇ ਐਮਐਲਏ ਗੁਰਪ੍ਰੀਤ ਗੋਗੀ ਨੇ ਕਿਹਾ ਹੈ ਕਿ ਬਰਸਾਤਾਂ ਦੇ ਵਿੱਚ ਜਰੂਰ ਹਾਲਾਤ ਖਰਾਬ ਹੁੰਦੇ ਹਨ ਪਰ ਉਹਨਾਂ ਕਿਹਾ ਕਿ ਅਸੀਂ ਹਾਲਾਤਾਂ ਨਾਲ ਨਜਿੱਠ ਰਹੇ ਹਾਂ। ਉਹਨਾਂ ਕਿਹਾ ਕਿ ਬੁੱਢੇ ਨਾਲੇ ਦੇ ਵਿੱਚ ਜਿੰਨਾ ਪ੍ਰਸ਼ਾਸਨ ਜਿੰਮੇਵਾਰ ਹੈ, ਓਨੇ ਹੀ ਆਮ ਲੋਕ ਵੀ ਜਿੰਮੇਵਾਰ ਹਨ।