ਪੰਜਾਬ

punjab

ETV Bharat / state

ਪਠਾਨਕੋਟ ਦੇ ਦਾਨਿਸ਼ ਮਹਾਜਨ ਨੇ ਕੀਤਾ ਇਲਾਕੇ ਦਾ ਨਾਮ ਰੋਸ਼ਨ, ਰਾਸ਼ਟਰਪਤੀ ਹੱਥੋਂ ਮਿਲਿਆ ਖ਼ਾਸ ਅਵਾਰਡ - VISUALLY IMPAIRED CATEGORY AWARD

ਸ਼ਾਹਪੁਰ ਕੰਡੀ ਦੇ ਰਹਿਣ ਵਾਲੇ ਦਾਨਿਸ਼ ਮਹਾਜਨ ਨੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ, ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਹੱਥੋਂ ਮਿਲਿਆ ਦ੍ਰਿਸ਼ਟੀ ਬਾਦਿਤ ਦਿਵਿਆਂਗਤਾ ਸ਼੍ਰੇਣੀ ਐਵਾਰਡ।

Danish Mahajan of Pathankot brought glory to the area, received a special award from the President
ਪਠਾਨਕੋਟ ਦੇ ਦਾਨਿਸ਼ ਮਹਾਜਨ ਨੇ ਕੀਤਾ ਇਲਾਕੇ ਦਾ ਨਾਮ ਰੋਸ਼ਨ (ETV BHARAT (ਪਠਾਨਕੋਟ, ਪੱਤਰਕਾਰ))

By ETV Bharat Punjabi Team

Published : Dec 9, 2024, 4:16 PM IST

ਪਠਾਨਕੋਟ:ਸਿਆਣੇ ਅਕਸਰ ਹੀ ਕਹਿੰਦੇ ਹਨ ਕਿ ਦੰਦ ਗਏ ਸਵਾਦ ਗਿਆ, ਅੱਖਾਂ ਗਈਆਂ ਜਹਾਂਨ ਗਿਆ ਪਰ ਇਸ ਕਹਾਵਤ ਨੂੰ ਪਠਾਨਕੋਟ ਦੇ ਸ਼ਾਹਪੁਰਕੰਡੀ ਇਲਾਕੇ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਗਲਤ ਸਾਬਿਤ ਕਰ ਦਿੱਤਾ। ਇਨਾਂ ਹੀ ਨਹੀਂ ਉਸ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੋਂ ਐਵਾਰਡ ਵੀ ਹਾਸਿਲ ਕੀਤਾ ਹੈ। ਦਰਅਸਲ ਸ਼ਾਹਪੁਰਕੰਡੀ ਦੇ ਰਹਿਣ ਵਾਲੇ ਦਿਾਨਿਸ਼ ਮਹਾਜਨ ਨੇ 14 ਸਾਲ ਦੀ ਉਮਰ ਵਿੱਚ ਅੱਖਾਂ ਦੀ ਰੋਸ਼ਨੀ ਗੁਆ ਦਿੱਤੀ ਸੀ ਅਤੇ ਇਸ ਤੋਂ ਬਾਅਦ 4 ਸਾਲ ਤੱਕ ਉਸ ਨੇ ਘਰ ਬੈਠਣ ਤੋਂ ਇਲਾਵਾ ਕੁਝ ਨਹੀਂ ਕੀਤਾ ਪਰ ਉਸ ਨੇ ਹਿੰਮਤ ਨਹੀਂ ਹਾਰੀ। ਦਾਨਿਸ਼ ਨੇ ਆਪਣੀ ਇਸ ਕਮੀ ਤੋਂ ਸੇਧ ਲਈ ਅਤੇ ਫਿਰ ਉਸ ਦੀ ਤਰਫੋਂ ਆਪਣੇ ਵਰਗੇ ਹੋਰਨਾਂ ਨੌਜਵਾਨਾਂ ਲਈ ਇੱਕ ਰੇਡੀਓ ਸ਼ੁਰੂ ਕੀਤਾ।

ਪਠਾਨਕੋਟ ਦੇ ਦਾਨਿਸ਼ ਮਹਾਜਨ ਨੇ ਕੀਤਾ ਇਲਾਕੇ ਦਾ ਨਾਮ ਰੋਸ਼ਨ (Danish Mahajan of Pathankot brought glory to the area, received a special award from the President)

ਰਾਸ਼ਟਰਪਤੀ ਨੇ ਕੀਤਾ ਸਨਮਾਨਿਤ

ਜਿਸ ਦਾ ਨਾਂ 'ਰੇਡੀਓ ਉਡਾਨ' ਸੀ ਅਤੇ ਉਸ ਰਾਹੀਂ ਹਰ ਉਸ ਨੌਜਵਾਨ ਨੂੰ ਪ੍ਰੇਰਿਤ ਕੀਤਾ। ਜੋ ਕਿ ਉਸ ਵਾਂਗ ਕਿਸੇ ਨਾ ਕਿਸੇ ਹਿੱਸੇ ਤੋਂ ਅਪਾਹਿਜ ਸੀ ਅਤੇ ਹਿਮੰਤ ਹਾਰ ਗਿਆ ਸੀ। ਦਾਨਿਸ਼ ਨੇ ਰੇਡੀਓ ਰਾਹੀਂ ਹੋਰਨਾਂ ਨੌਜਵਾਨਾਂ ਨੂੰ ਵੀ ਹਿੰਮਤ ਨਾ ਹਾਰਨ ਅਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਹੈ। ਜਿਸ ਕਾਰਨ ਅੱਜ ਇਸ ਨੇਤਰਹੀਣ ਨੌਜਵਾਨ ਨੂੰ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਗਿਆ, ਜੋ ਕਿ ਹੋਰਨਾਂ ਨੌਜਵਾਨਾਂ ਲਈ ਵੀ ਪ੍ਰੇਰਨਾ ਸਰੋਤ ਹੈ।

ਹੋਰਨਾਂ ਨੌਜਵਾਨਾਂ ਲਈ ਬਣਿਆ ਮਿਸਾਲ

ਇਸ ਸਬੰਧੀ ਗੱਲਬਾਤ ਕਰਦਿਆਂ ਨੇਤਰਹੀਣ ਨੌਜਵਾਨ ਦਾਨਿਸ਼ ਮਹਾਜਨ ਨੇ ਦੱਸਿਆ ਕਿ 14 ਸਾਲ ਦੀ ਉਮਰ ਵਿੱਚ ਉਸ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਅਤੇ ਉਹ 4 ਸਾਲ ਤੱਕ ਘਰ ਵਿੱਚ ਹੀ ਬੈਠਾ ਰਿਹਾ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੇ ਆਪਣੀ ਪੜ੍ਹਾਈ ਸ਼ੁਰੂ ਕੀਤੀ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਇੱਕ ਰੇਡੀਓ ਸਟੇਸ਼ਨ ਚਲਾਇਆ, ਜੋ ਵੱਖ-ਵੱਖ ਦੇਸ਼ਾਂ ਵਿੱਚ ਚੱਲ ਰਿਹਾ ਹੈ।

ਉਹ ਇਸ ਮਾਧਿਅਮ ਰਾਹੀਂ ਆਪਣੇ ਵਰਗੇ ਬੱਚਿਆਂ ਨੂੰ ਜਾਗਰੂਕ ਕਰ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੇ ਬੱਚਿਆਂ ਦੀ ਸਹਾਇਤਾ ਕਰੇ ਅਤੇ ਉਨ੍ਹਾਂ ਲਈ ਉੱਚ ਸਿੱਖਿਆ ਦਾ ਪ੍ਰਬੰਧ ਕਰੇ। ਉਨ੍ਹਾਂ ਕਿਹਾ ਹੈ ਕਿ ਰਾਸ਼ਟਰਪਤੀ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ ਸਨਮਾਨ ਲਈ ਉਹ ਬਹੁਤ ਖੁਸ਼ ਹਨ। ਦਾਨਿਸ਼ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਹ ਸੰਦੇਸ਼ ਹੋਰਾਂ ਤੱਕ ਵੀ ਪਹੁੰਚੇ ਕਿ ਜ਼ਿੰਦਗੀ ਵਿੱਚ ਸਭ ਕੁਝ ਰੋਣ ਨਾਲ ਨਹੀਂ, ਹਿੰਮਤ ਨਾਲ ਪ੍ਰਾਪਤ ਹੁੰਦਾ ਹੈ, ਉਸ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਕੁਝ ਵੀ ਕਰਨ ਦੀ ਸੋਚਦਾ ਹੈ, ਤਾਂ ਉਹ ਕਰ ਸਕਦਾ ਹੈ।

ABOUT THE AUTHOR

...view details