ਐਲੇਕਸ ਪਿਛਲੇ ਢਾਈ ਸਾਲ ਤੋਂ ਸਾਇਕਲ 'ਤੇ ਕਰ ਰਿਹਾ ਦੁਨੀਆ ਦੀ ਸੈਰ ਲੁਧਿਆਣਾ:ਵਿਸ਼ਵ ਵਿੱਚ ਸਾਇਕਲ ਇਕ ਅਜਿਹਾ ਸਾਧਨ ਹੈ, ਜੋ ਕਿ ਨਾ ਸਿਰਫ ਫੀਊਲ ਬਚਾਉਂਦੇ ਹਨ, ਸਗੋਂ ਵਾਤਾਵਰਨ ਅਤੇ ਚੌਗਿਰਦੇ ਨੂੰ ਵੀ ਬਚਾਉਂਦੇ ਹਨ। ਸਾਇਕਲ ਨੂੰ ਵੱਧ ਤੋਂ ਵੱਧ ਪ੍ਰਮੋਟ ਕੀਤਾ ਜਾ ਰਿਹਾ ਹੈ, ਕਿਉਂਕਿ ਸਾਇਕਲ ਤੁਹਾਡੀ ਸਿਹਤ ਦਾ ਵੀ ਖਿਆਲ ਰੱਖਦੀ ਹੈ। ਐਲੇਕਸ ਸਿਡਨੀ ਸਾਇਕਲ ਉੱਤੇ ਪੂਰੇ ਵਿਸ਼ਵ ਦਾ ਚੱਕਰ ਲਗਾ ਰਹੇ ਹਨ। ਐਲੇਕਸ ਹੁਣ ਤੱਕ 23 ਦੇਸ਼ਾਂ ਵਿੱਚ 20 ਹਜ਼ਾਰ ਕਿਲੋਮੀਟਰ ਤੋਂ ਵੱਧ ਸਾਇਕਲ ਚਲਾ ਚੁੱਕੇ ਹਨ। ਹੁਣ ਵੱਖ ਵੱਖ ਦੇਸ਼ਾਂ ਤੋਂ ਹੁੰਦੇ ਹੋਏ ਐਲੇਕਸ ਭਾਰਤ ਪੁੱਜਿਆ ਹੈ ਅਤੇ ਪੰਜਾਬ ਦੇ ਲੁਧਿਆਣਾ ਸਥਿਤ ਆਪਣੇ ਇਕ ਦੋਸਤ ਦੇ ਘਰ ਰੁਕਿਆ ਹੈ।
ਐਲੇਕਸ ਦੀ ਸਾਇਕਲ ਲੋਕਾਂ ਲਈ ਖਿੱਚ ਦਾ ਕੇਂਦਰ ਹੈ, ਕਿਉਂਕਿ ਉਹ 6 ਫੁੱਟ ਉੱਚੀ ਸਾਇਕਲ ਚਲਾਉਂਦਾ ਹੈ ਜਿਸ ਨੂੰ ਕੋਈ ਆਮ ਵਿਅਕਤੀ ਨਹੀਂ ਚਲਾ ਸਕਦਾ। ਇਸ ਸਾਇਕਲ 'ਤੇ ਚੜ੍ਹਨਾ ਵੀ ਔਖਾ ਹੈ, ਪਰ ਐਲੇਕਸ ਇਸ ਸਾਇਕਲ 'ਤੇ ਪੂਰੀ ਦੁਨੀਆਂ ਘੁੰਮ ਰਿਹਾ ਹੈ ਅਤੇ ਜਲਦ ਹੀ ਉਹ ਇਕ ਨਵਾਂ ਕੀਰਤੀਮਾਨ ਵੀ ਬਣਾਉਣ ਜਾ ਰਿਹਾ ਹੈ। ਐਲੇਕਸ ਨੇ ਇਕ ਅਵਾਰਾ ਡਾਗ ਨੂੰ ਅਪਣਾ ਸਾਥੀ ਬਣਾਇਆ ਹੋਇਆ ਹੈ, ਜੋ ਕਿ ਉਸ ਨੂੰ ਕਾਫੀ ਬੁਰੀ ਹਾਲਤ ਵਿੱਚ ਮਿਲਿਆ ਸੀ।
ਸੋਸ਼ਲ ਮੀਡੀਆ 'ਤੇ ਹੋਈ ਉਸ ਨਾਲ ਮੁਲਾਕਾਤ:ਦਰਅਸਲ, ਉਦੈ ਲੁਧਿਆਣਾ ਦਾ ਨੌਜਵਾਨ ਹੈ ਜਿਸ ਨੂੰ ਕੇ ਵੱਖਰੀ ਵੱਖਰੀ ਸਾਇਕਲ ਬਣਾਉਣ ਅਤੇ ਚਲਾਉਣ ਦਾ ਸ਼ੌਂਕ ਹੈ। ਉਹ ਖੁਦ ਹੁਣ ਤੱਕ ਅੱਲਗ ਅੱਲਗ ਇਕ ਦਰਜਨ ਤੋਂ ਵੱਧ ਸਾਇਕਲ ਬਣਾ ਚੁੱਕਾ ਹੈ। ਉਦੈ ਨੂੰ ਵੀ ਉੱਚੀਆਂ ਸਾਇਕਲਾਂ ਬਣਾਉਣ ਦਾ ਅਤੇ ਚਲਾਉਣ ਦਾ ਸ਼ੌਂਕ ਹੈ। ਐਲੇਕਸ ਦੀ ਮੁਲਾਕਾਤ ਉਦੈ ਨਾਲ ਸੋਸ਼ਲ ਮੀਡੀਆ ਉੱਤੇ ਹੋਈ ਸੀ ਅਤੇ ਉਸ ਨੇ ਵਾਅਦਾ ਕੀਤਾ ਸੀ ਕਿ ਜਦੋਂ ਉਹ ਭਾਰਤ ਆਵੇਗਾ, ਤਾਂ ਉਸ ਨਾਲ ਮਿਲਣ ਜ਼ਰੂਰ ਆਵੇਗਾ।
ਐਲੇਕਸ ਲੁਧਿਆਣਾ ਸਥਿਤ ਉਦੇ ਦੇ ਘਰ ਰੁਕਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਐਲੇਕਸ ਸਾਇਕਲ ਦਾ ਸ਼ੌਂਕੀਨ ਹੈ ਅਤੇ 21 ਸਾਲ ਦੀ ਉਮਰ ਵਿੱਚ ਉਹ ਵਿਸ਼ਵ ਸੈਰ ਲਈ ਸਾਇਕਲ ਉੱਤੇ ਨਿਕਲਿਆ ਹੈ। ਐਲੇਕਸ ਹੁਣ ਤੱਕ 23 ਦੇਸ਼ਾਂ ਦਾ ਸਫ਼ਰ ਅਤੇ 20 ਹਜ਼ਾਰ ਤੋਂ ਵੱਧ ਕਿਲੋਮੀਟਰ ਸਫ਼ਰ ਤੈਅ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਾਇਕਲ ਸਾਡੇ ਵਾਤਾਵਰਨ ਨੂੰ ਬਚਾਈ ਰੱਖਦਾ ਹੈ ਅਤੇ ਨਾਲ ਹੀ ਸਾਨੂੰ ਸਿਹਤਮੰਦ ਬਣਾਈ ਰੱਖਦਾ ਹੈ।
ਵਿਸ਼ਵ ਦਰਸ਼ਨ : ਐਲੇਕਸ ਵਿਸ਼ਵ ਦਰਸ਼ਨ ਦੇ ਲਈ ਨਿਕਲਿਆ ਹੈ, ਹਾਲਾਂਕਿ ਉਹ ਇਟਲੀ ਦਾ ਰਹਿਣ ਵਾਲਾ ਹੈ, ਪਰ ਲਗਭਗ 2 ਸਾਲ ਪਹਿਲਾਂ ਉਸ ਨੇ ਆਪਣੇ ਸਾਇਕਲ ਯਾਤਰਾ ਦੀ ਸ਼ੁਰੂਆਤ ਇੰਗਲੈਂਡ ਤੋਂ ਕੀਤੀ ਸੀ, ਪੂਰੇ ਵਿਸ਼ਵ ਦੇ ਉਹ ਸਾਇਕਲ ਉੱਤੇ ਦਰਸ਼ਨ ਕਰਨ ਦਾ ਇੱਛੁਕ ਹੈ। ਐਲੇਕਸ ਨੇ ਦੱਸਿਆ ਕਿ ਉਸ ਨੂੰ ਸਾਈਕਲਿੰਗ ਦਾ ਸ਼ੌਂਕ ਬਚਪਨ ਤੋਂ ਹੈ। ਉਸ ਨੇ ਆਪਣੀ ਸਾਇਕਲ ਨੂੰ ਕਾਫੀ ਹੱਦ ਤੱਕ ਖੁਦ ਹੀ ਮੋਡੀਫ਼ਾਈ ਕੀਤਾ ਹੈ। ਪਿੱਛੇ ਉਸ ਨੇ ਇਕ ਟਰਾਲੀ ਬੰਨ੍ਹੀ ਹੈ ਜਿਸ ਵਿੱਚ ਨੋਵਾ ਨਾਂ ਦਾ ਪੱਪੀ ਉਸ ਨਾਲ ਰਹਿੰਦਾ ਹੈ। ਜਿੱਥੇ-ਜਿੱਥੇ ਐਲੇਕਸ ਰਹਿੰਦਾ ਹੈ, ਨੋਵਾ ਵੀ ਨਾਲ ਜਾਂਦਾ ਹੈ।
ਐਲੇਕਸ ਨੇ ਕਿਹਾ ਕਿ ਉਹ ਇਕੱਲਾ ਰਹਿੰਦਾ ਹੈ। ਉਸ ਨੂੰ ਭਾਰਤ ਆ ਕੇ ਕਾਫੀ ਚੰਗਾ ਲੱਗਾ ਹੈ। ਉਸ ਨੂੰ ਭਾਰਤ ਦਾ ਸੱਭਿਆਚਾਰ ਅਤੇ ਖਾਣਾ ਕਾਫੀ ਪਸੰਦ ਹੈ। ਉਨ੍ਹਾਂ ਕਿਹਾ ਕਿ ਉਹ ਕੁਝ ਦੇਰ ਭਾਰਤ ਰੁਕਣ ਤੋਂ ਬਾਅਦ ਨੇਪਾਲ ਜਾਵੇਗਾ ਅਤੇ ਫਿਰ ਅੱਗੇ ਸਫ਼ਰ ਤੈਅ ਕਰੇਗਾ। ਐਲੇਕਸ ਨੇ ਦਸਿਆ ਕਿ ਉਹ ਸਾਈਕਲਿੰਗ ਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕਰਦਾ ਹੈ, ਕਿਉਂਕਿ ਹੈ ਵਾਤਾਵਰਨ ਨੂੰ ਬਚਾਉਣ ਦੇ ਲਈ ਅਤੇ ਆਪਣੀ ਸਿਹਤ ਨੂੰ ਚੰਗਾ ਰੱਖਣ ਦੇ ਲਈ ਮਦਦ ਕਰਦਾ ਹੈ।