ਜਖ਼ਮੀ ਐਸਐਚਓ ਅਮਨਜੋਤ ਕੌਰ ਨੂੰ ਕੀਤਾ ਸਨਮਾਨਿਤ (ETV Bharat (ਅੰਮ੍ਰਿਤਸਰ, ਪੱਤਰਕਾਰ)) ਅੰਮ੍ਰਿਤਸਰ:ਬੀਤੀ ਰਾਤ ਅੰਮ੍ਰਿਤਸਰ ਦੇ ਵੇਰਕਾ ਦੀ ਐਸਐਚਓ 'ਤੇ ਕੁਝ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ। ਜਿਸ ਦੌਰਾਨ ਐਸਐਚਓ ਅਮਨਜੋਤ ਕੌਰ ਬੁਰੀ ਤਰੀਕੇ ਨਾਲ ਜਖਮੀ ਹੋ ਗਈ। ਜਖ਼ਮੀ ਹਾਲਤ ਵਿੱਚ ਅਮਨਜੋਤ ਕੌਰ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ। ਉੱਥੇ ਹੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਸਐਚਓ ਅਮਨਜੋਤ ਕੌਰ ਦਾ ਹਾਲ ਚਾਲ ਜਾਨਣ ਲਈ ਹਸਪਤਾਲ ਪਹੁੰਚੇ।
ਅਮਨਜੋਤ ਕੌਰ ਨੇ ਇੱਕ ਬਹਾਦਰੀ ਵਾਲਾ ਕੰਮ ਕੀਤਾ : ਉੱਥੇ ਆ ਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਸਐਚਓ ਅਮਨਜੋਤ ਕੌਰ ਨੂੰ ਸਨਮਾਨਿਤ ਕੀਤਾ ਅਤੇ 51000 ਰੁਪਏ ਦੀ ਰਾਸ਼ੀ ਵੀ ਦਿੱਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਮਨਜੋਤ ਕੌਰ ਨੇ ਇੱਕ ਬਹਾਦਰੀ ਵਾਲਾ ਕੰਮ ਕੀਤਾ ਹੈ ਅਤੇ ਦੇਰ ਰਾਤ ਡਿਊਟੀ ਕਰਦੇ ਵੇਲੇ ਕੁਝ ਸ਼ਰਾਰਤੀ ਤੱਤਵਾਂ ਵੱਲੋਂ ਉਨ੍ਹਾਂ 'ਤੇ ਹਮਲਾ ਕੀਤਾ ਗਿਆ ਸੀ। ਬਹਾਦਰੀ ਦਾ ਮੁਕਾਬਲਾ ਕਰਦੇ ਹੋਏ ਅਮਨਜੋਤ ਕੌਰ ਜਖ਼ਮੀ ਹੋਈ ਹੈ ਜਿੰਨਾਂ ਨੂੰ ਕਿ ਅੱਜ ਉਨ੍ਹਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ।
ਐਸਐਚਓ ਅਮਨਜੋਤ ਕੌਰ ਨੂੰ ਕੀਤਾ ਜਾਵੇਗਾ ਸਨਮਾਨਿਤ :ਇਸੇ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ 15 ਅਗਸਤ ਨੂੰ ਵੀ ਸਰਕਾਰ ਵੱਲੋਂ ਐਸਐਚਓ ਅਮਨਜੋਤ ਕੌਰ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੂੰ ਬਹਾਦਰੀ ਦਾ ਸਨਮਾਨ ਮਿਲੇ ਇਸ ਲਈ ਉਹ ਨਿੱਜੀ ਤੌਰ 'ਤੇ ਵੀ ਸਰਕਾਰ ਨੂੰ ਲਿਖਣਗੇ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਵੀ ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਉਹ ਸਰਕਾਰ ਨੂੰ ਲਿਖਣ ਅਤੇ ਐਸਐਚਓ ਅਮਨਜੋਤ ਕੌਰ ਨੂੰ ਬਹਾਦਰੀ ਦਾ ਸਨਮਾਨ ਦਿੱਤਾ ਜਾ ਸਕੇ।
ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ :ਜ਼ਿਕਰ ਯੋਗ ਹੈ ਕਿ ਬੀਤੀ ਰਾਤ ਥਾਣਾ ਵੇਰਕਾ ਦੀ ਐਸਐਚਓ ਅਮਨਜੋਤ ਕੌਰ ਅਤੇ ਕੁਝ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਸੀ। ਜਿਸ ਦੌਰਾਨ ਕਿ ਐਸਐਚਓ ਅਮਨਜੋਤ ਕੌਰ ਬੁਰੀ ਤਰੀਕੇ ਜਖ਼ਮੀ ਹੋ ਗਈ। ਜਿਨਾਂ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਉੱਥੇ ਹੀ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹਸਪਤਾਲ ਵਿੱਚ ਅਮਨਜੋਤ ਕੌਰ ਦਾ ਹਾਲ ਚਾਲ ਜਾਣਨ ਪਹੁੰਚੇ ਸਨ। ਉਨ੍ਹਾਂ ਨੇ ਅਮਨਜੋਤ ਕੌਰ ਨੂੰ ਬਹਾਦਰੀ ਦੇ ਲਈ ਸਨਮਾਨਿਤ ਵੀ ਕੀਤਾ ਹੈ।