ਮੋਹਾਲੀ :ਅਪਰਾਧ ਖਿਲਾਫ ਸਰਗਰਮ ਪੁਲਿਸ ਵਲੋਂ ਅੱਜ ਵੱਡੀ ਕਾਰਵਾੲ ਕਰਦਿਆਂ ਮੋਹਾਲੀ ਦੇ ਲਾਲੜੂ ਵਿਖੇ ਲੁਟੇਰਾ ਗੈਂਗ ਦੇ ਸਰਗਨਾਂ ਦਾ ਐਨਕਾਊਂਟਰ ਕਰਕੇ ਉਸ ਨੂੰ ਕਾਬੂ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਲੁਟੇਰਾ ਗੈਂਗ ਅਤੇ ਪੁਲਿਸ 'ਚ ਮੁੱਠਭੇੜ ਆਹਮੋ ਸਾਹਮਣੇ ਦੀ ਫਾਇਰਿੰਗ ਦੌਰਾਨ ਹੋਈ। ਇਸ ਕਾਰਵਾਈ 'ਚ ਲਾਲੜੂ ਦੇ ਪਿੰਡ ਲੈਹਿਲੀ ਨੇ ਪੁਲਿਸ ਨੇ ਮੁਕਾਬਲੇ 'ਚ ਲੁਟੇਰਾ ਗਿਰੋਹ ਦੇ ਇੱਕ ਮੈਂਬਰ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਅਨੁਸਾਰ ਫੜੇ ਗਏ ਮੁਲਜ਼ਮ ਦੀ ਪਛਾਣ ਸਤਪ੍ਰੀਤ ਸਿੰਘ ਸੱਤੀ ਵੱਜੋਂ ਹੋਈ ਹੈ, ਦੱਸਿਆ ਜਾਂਦਾ ਹੈ ਕਿ ਇਹ ਲੁਟੇਰਾ ਗੈਂਗ ਦਾ ਕਿੰਗਪਿੰਨ ਹੈ।
ਪੰਜਾਬ ਪੁਲਿਸ ਨੇ ਕੀਤਾ ਲੁਟੇਰੇ ਦਾ ਐਨਕਾਊਂਟਰ
ਪੁਲਿਸ ਜਾਣਕਾਰੀ ਅਨੁਸਾਰ ਗੁਪਤ ਸੁਚਨਾ ਦੇ ਅਧਾਰ 'ਤੇ ਪੁਲਿਸ ਨੇ ਇਸ ਇਲਾਕੇ ਨੂੰ ਘੇਰਿਆ ਸੀ ਜਿਥੇ ਬਦਮਾਸ਼ ਆਪਣੇ ਗਿਰੋਹ ਨਾਲ ਮਿਲ ਕੇ ਹਾਈਵੇਅ ਉੱਤੇ ਲੋਕਾਂ ਨੂੰ ਲੁਟੱਣ ਦੀ ਯੋਜਨਾ ਬਣਾਉਂਦੇ ਸਨ ਅਤੇ ਲੋਕਾਂ ਨੂੰ ਘੇਰ ਕੇ ਉਹਨਾਂ ਤੋਂ ਲੁੱਟ ਕਰਦੇ ਸਨ। ਇਹਨਾਂ ਲੁਟੇਰਿਆਂ ਦਾ ਮਾਸਟਰ ਮਾਇੰਡ ਸਤਪ੍ਰੀਤ ਸਿੰਘ ਸੱਤੀ ਸੀ ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਡੀਜੀਪੀ ਨੇ ਦਿੱਤੀ ਜਾਣਕਾਰੀ
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਐਕਸ 'ਤੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ ਕਿ ਇੱਕ ਵੱਡੀ ਸਫਲਤਾ ਵਿੱਚ, ਐਸ.ਏ.ਐਸ.ਨਗਰ ਪੁਲਿਸ ਨੇ ਹਾਈਵੇਅ ਦੇ ਲੁਟੇਰਾ ਗਿਰੋਹ ਦੇ ਸਰਗਨਾ ਸਤਪ੍ਰੀਤ ਸਿੰਘ ਸੱਤੀ ਨੂੰ ਪਿੰਡ ਲੇਹਲੀ ਨੇੜੇ ਗੋਲੀਬਾਰੀ ਤੋਂ ਬਾਅਦ ਗ੍ਰਿਫਤਾਰ ਕਰ ਲਿਆ। ਗਿਰੋਹ ਨੇ ਅੰਬਾਲਾ-ਡੇਰਾਬੱਸੀ ਹਾਈਵੇਅ 'ਤੇ ਵਾਹਨਾਂ ਨੂੰ ਨਿਸ਼ਾਨਾ ਬਣਾਇਆ ਅਤੇ 3 ਅਤੇ 10 ਨਵੰਬਰ ਨੂੰ ਦੇਰ ਰਾਤ ਦੀਆਂ ਦੋ ਘਟਨਾਵਾਂ ਸਮੇਤ ਪੰਜਾਬ ਅਤੇ ਹਰਿਆਣਾ ਵਿੱਚ ਕਈ ਹਥਿਆਰਬੰਦ ਡਕੈਤੀਆਂ ਵਿੱਚ ਸ਼ਾਮਲ ਸੀ, ਜਿੱਥੇ ਬੰਦੂਕ ਦੀ ਨੋਕ 'ਤੇ ਨਕਦੀ, ਮੋਬਾਈਲ ਫੋਨ ਅਤੇ ਸੋਨੇ ਦੇ ਗਹਿਣੇ ਖੋਹ ਲਏ ਗਏ ਸਨ। ਪੁਲਿਸ ਨੇ ਇਸ ਤੋਂ ਇੱਕ 32 ਕੈਲੀਬਰ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।