ਪੰਜਾਬ

punjab

ETV Bharat / state

ਹਵਾਰਾ ਕਮੇਟੀ ਨੇ ਪੰਜਾਬ 'ਚ ਚੋਣਾਂ ਦੇ ਸਮੇਂ ਉੱਤੇ ਜਤਾਇਆ ਇਤਰਾਜ਼, ਕਿਹਾ-ਘੱਲੂਘਾਰਾ ਹਫਤੇ ਤੋਂ ਧਿਆਨ ਭਟਕਾਉਣਾ ਕੇਂਦਰ ਸਰਕਾਰ ਦਾ ਮਕਸਦ - objecte timing of Punjab election

ਜੂਨ 1984 ਦਾ ਪਹਿਲਾ ਹਫਤਾ ਸਿੱਖ ਕੌਮ ਲਈ ਇੱਕ ਬੁਰੇ ਸਦਮੇ ਵਰਗਾ ਹੈ। ਇਸ ਪਹਿਲੇ ਹਫਤੇ ਵੱਚ ਹੁਣ ਲੋਕ ਸਭਾ ਚੋਣਾਂ 2024 ਪੰਜਾਬ ਵਿੱਚ ਹੋਣ ਜਾ ਰਹੀਆਂ ਹਨ। ਹਵਾਰਾ ਕਮੇਟੀ ਦੇ ਆਗੂਆਂ ਨੇ ਭਾਰਤ ਸਰਕਾਰ ਦੀ ਮਨਸ਼ਾ ਉੱਤੇ ਸਵਾਲ ਖੜ੍ਹੇ ਕੀਤੇ ਹਨ।

Lok Sabha Elections 2024
ਹਵਾਰਾ ਕਮੇਟੀ ਨੇ ਪੰਜਾਬ 'ਚ ਚੋਣਾਂ ਦੇ ਸਮੇਂ ਉੱਤੇ ਜਤਾਇਆ ਇਤਰਾਜ਼ (ਅੰਮ੍ਰਿਤਸਰ ਰਿਪੋਟਰ)

By ETV Bharat Punjabi Team

Published : May 22, 2024, 7:20 PM IST

ਪ੍ਰੋਫੈਸਰ ਬਲਜਿੰਦਰ ਸਿੰਘ, ਹਵਾਰਾ ਕਮੇਟੀ ਮੈਂਬਰ (ਅੰਮ੍ਰਿਤਸਰ ਰਿਪੋਟਰ)

ਅੰਮ੍ਰਿਤਸਰ: ਜੂਨ ਦਾ ਮਹੀਨਾ ਜਦੋਂ ਵੀ ਚੜਦਾ ਹੈ ਉਸ ਵੇਲੇ ਸਿੱਖਾਂ ਦੇ ਖੂਨ ਵਿੱਚ ਵੱਖਰਾ ਹੀ ਉਬਾਲ ਵੇਖਣ ਨੂੰ ਮਿਲਦਾ ਹੈ ਕਿਉਂਕਿ ਇੱਕ ਜੂਨ ਤੋਂ ਲੈ ਕੇ 6 ਜੂਨ ਤੱਕ ਘੱਲੂਘਾਰਾ ਦਿਵਸ ਸਿੱਖ ਜਥੇਬੰਦੀਆਂ ਵੱਲੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮਨਾਇਆ ਜਾਂਦਾ ਹੈ। ਉੱਥੇ ਹੀ ਇਸ ਦਿਨਾਂ ਨੂੰ ਲੈ ਕੇ ਜਿੱਥੇ ਸਿੱਖ ਸੰਗਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਆਪਣੇ ਉਹ ਸ਼ਹੀਦਾਂ ਨੂੰ ਯਾਦ ਕਰਦੇ ਹਨ ਜਿਨਾਂ ਵੱਲੋਂ ਉਸ ਵੇਲੇ ਦੀ ਜਾਲਮ ਸਰਕਾਰ ਦੇ ਨਾਲ ਮੱਥਾ ਲਾ ਕੇ ਆਪਣੀਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਗਈਆਂ ਸਨ।

ਮੰਗ ਪੱਤਰ: ਇਸ ਨੂੰ ਲੈ ਕੇ ਅੱਜ ਹਵਾਰਾ ਕਮੇਟੀ ਮੈਂਬਰਾਂ ਵੱਲੋਂ ਐਸਜੀਪੀਸੀ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਮਹਿਤਾ ਨੂੰ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਹਵਾਰਾ ਕਮੇਟੀ ਮੈਬਰਾਂ ਵੱਲੋਂ ਮੰਗ ਕੀਤੀ ਗਈ ਕਿ ਘੱਲੂਘਾਰਾ ਦੇ 40 ਸਾਲ ਪੂਰੇ ਹੋਣ ਉੱਤੇ ਇਸ ਦੀ ਯਾਦ ਨੂੰ ਵੱਡੇ ਪੱਧਰ ਉੱਤੇ ਸ਼੍ਰੋਮਣੀ ਕਮੇਟੀ ਵੱਲੋਂ ਪੰਥ ਖਾਲਸਾ ਦੀਆਂ ਸਮੂਹ ਜਥੇਬੰਦੀਆਂ ਨੂੰ ਸ਼ਾਮਿਲ ਕਰਕੇ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਵੱਡੇ ਪੱਧਰ ਉੱਤੇ ਮਨਾਇਆ ਜਾਵੇ, ਜਿਸ ਵਿੱਚ ਰਾਗੀ ਜਥੇ, ਕਵਿਸ਼ਰ, ਢਾਡੀ ਅਤੇ ਕਥਾਵਾਚਕ ਬੁਲਾਕੇ ਇਸ ਪ੍ਰੋਗਰਾਮ ਵਿੱਚ ਖਾਲਸਾ ਰੰਗ ਭਰਿਆ ਜਾਵੇ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਸਨਮਾਨ ਕੀਤਾ ਜਾਵੇ।


ਕੇਂਦਰ ਵੱਲੋਂ ਸਿਆਸਤ:ਇੱਥੇ ਦੱਸਣ ਯੋਗ ਹੈ ਕਿ ਪੰਜਾਬ ਵਿੱਚ ਪਹਿਲੀ ਜੂਨ ਚੋਣਾਂ ਹਨ ਅਤੇ ਨਤੀਜੇ 4 ਜੂਨ ਨੂੰ ਆਉਣੇ ਹਨ। ਚਾਰ ਜੂਨ ਨੂੰ ਨਤੀਜੇ ਆਉਣ ਤੋਂ ਬਾਅਦ ਕਈ ਲੀਡਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਵੀ ਜਰੂਰ ਜਾਣਗੇ। ਇਸ ਨੂੰ ਲੈ ਕੇ ਵੀ ਕੇਂਦਰ ਸਰਕਾਰ ਉੱਤੇ ਹੁਣ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਵੱਡਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਗਿਆ 6 ਜੂਨ ਦਾ ਦਿਨ ਹਮੇਸ਼ਾ ਹੀ ਸਿੱਖਾਂ ਦੇ ਲਈ ਕੁਰਬਾਨੀਆਂ ਭਰਿਆ ਮੰਨਿਆ ਗਿਆ ਹੈ ਪਰ ਕੇਂਦਰ ਸਰਕਾਰ ਇਸ ਉੱਤੇ ਜਾਣਬੁੱਝ ਕੇ ਸਿਆਸਤ ਖੇਡਦੀ ਹੋਈ ਨਜ਼ਰ ਆ ਰਹੀ ਹੈ ਅਤੇ ਜਾਣ ਬੁਝ ਕੇ ਚਾਰ ਜੂਨ ਦਾ ਦਿਨ ਵੋਟਾਂ ਦੀ ਗਿਣਤੀ ਦਾ ਰੱਖਿਆ ਗਿਆ ਹੈ ਤਾਂ ਜੋ ਕਿ ਇੱਕ ਪਾਸੇ ਜਿੱਥੇ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹੋਈਏ ਉੱਥੇ ਦੂਸਰੇ ਪਾਸੇ ਢੋਲ ਨਗਾਰੇ ਵਜਾ ਕੇ ਆਪਣੀ ਖੁਸ਼ੀਆਂ ਮਨਾਉਂਦੇ ਹੋਣਗੇ। ਹੁਣ ਵੇਖਣਾ ਹੋਵੇਗਾ ਕਿ ਹਵਾਰਾ ਕਮੇਟੀ ਵੱਲੋਂ ਜੋ ਮੰਗ ਪੱਤਰ ਸ਼੍ਰੋਮਣੀ ਕਮੇਟੀ ਨੂੰ ਦਿੱਤਾ ਗਿਆ ਹੈ ਇਸ ਉੱਤੇ ਕੀ ਪ੍ਰਤਿਕਿਰਿਆ ਹੁੰਦੀ ਹੈ।

ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜੂਨ 1984 ਵਿੱਚ ਭਾਰਤ ਦੀ ਫੌਜ ਵੱਲੋਂ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਅਤੇ 40 ਹੋਰ ਗੁਰਦੁਆਰਿਆਂ ਉੱਤੇ ਹਮਲਾ ਕੀਤਾ ਗਿਆ ਸੀ। ਜਿਸ ਦੇ ਜਖਮ ਅੱਜ ਵੀ ਅੱਲੇ ਹਨ ਅਤੇ ਇਸ ਦਾ ਬਦਲਾ ਲੈਣ ਲਈ ਸਿੱਖ ਕੌਮ ਦੇ ਮਹਾਨ ਚਾਰ ਸ਼ਹੀਦ ਭਾਈ ਗੁਰਬਚਨ ਸਿੰਘ ਮਾਨੋਚਾਲ, ਸ਼ਹੀਦ ਜਥੇਦਾਰ ਸੁਖਦੇਵ ਸਿੰਘ ਬੱਬਰ, ਸ਼ਹੀਦ ਭਾਈ ਮਨਬੀਰ ਸਿੰਘ ਚਹੇੜੂ, ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘਵਾਲਾ, ਇਹਨਾਂ ਨੇ ਸ਼ਹਾਦਤ ਦਿੱਤੀ ਸੀ ਅਤੇ ਅੱਜ ਤੱਕ ਇਹਨਾਂ ਚਾਰ ਸਿੰਘਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਨਹੀਂ ਲਗਾਈਆਂ ਗਈਆਂ। ਹਵਾਰਾ ਕਮੇਟੀ ਵੱਲੋਂ ਇਹ ਵੀ ਮੰਗ ਕੀਤੀ ਗਈ ਕਿ ਇਹਨਾਂ ਚਾਰ ਸਿੰਘਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਲਗਾਈਆਂ ਜਾਣ।

ABOUT THE AUTHOR

...view details