ETV Bharat / health

ਕੀ ਸ਼ਰਾਬ ਪੀਣ ਨਾਲ ਦਿਲ ਨੂੰ ਹੋਵੇਗਾ ਲਾਭ? ਆਹ ਕੀ ਕਹਿ ਰਹੇ ਨੇ ਡਾਕਟਰ? - ALCOHOL GOOD FOR HEALTH OR NOT

ਸ਼ਰਾਬ ਨੂੰ ਸਿਹਤ ਲਈ ਖਤਰਨਾਕ ਮੰਨਿਆ ਜਾਂਦਾ ਹੈ। ਇਸਨੂੰ ਪੀਣ ਨਾਲ ਕਈ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ।

ALCOHOL GOOD FOR HEALTH OR NOT
ALCOHOL GOOD FOR HEALTH OR NOT (Getty Images)
author img

By ETV Bharat Health Team

Published : 3 hours ago

ਵਿਆਹ ਜਾਂ ਪਾਰਟੀ 'ਚ ਮਰਦ ਜ਼ਿਆਦਾ ਸ਼ਰਾਬ ਪੀਣ ਨੂੰ ਤਰਜ਼ੀਹ ਦਿੰਦੇ ਹਨ ਪਰ ਸ਼ਰਾਬ ਨੂੰ ਸਿਹਤ ਲਈ ਖਤਰਨਾਕ ਮੰਨਿਆ ਜਾਂਦਾ ਹੈ। ਪਰ ਕਈ ਲੋਕਾਂ ਦਾ ਮੰਨਣਾ ਹੈ ਕਿ ਘੱਟ ਸ਼ਰਾਬ ਦਾ ਸੇਵਨ ਫਾਇਦੇਮੰਦ ਹੋ ਸਕਦਾ ਹੈ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਸ਼ਰਾਬ ਕਈ ਬਿਮਾਰੀਆਂ ਨੂੰ ਜਨਮ ਦਿੰਦੀ ਹੈ। ਇਨ੍ਹਾਂ ਵਿੱਚੋਂ ਕਿਹੜੀ ਗੱਲ ਸੱਚ ਹੈ, ਇਸ ਬਾਰੇ ਡਾਕਟਰ ਨੇ ਜਾਣਕਾਰੀ ਦਿੱਤੀ ਹੈ।

ਪ੍ਰਸਿੱਧ ਕਾਰਡੀਓਲੋਜਿਸਟ ਡਾ: ਰਮੇਸ਼ ਗੁਡਾਪਤੀ ਦਾ ਕਹਿਣਾ ਹੈ ਕਿ ਘੱਟ ਮਾਤਰਾ ਵਿੱਚ ਸ਼ਰਾਬ ਦਾ ਸੇਵਨ ਕਰਨ ਨਾਲ ਸਰੀਰ ਨੂੰ ਕੁਝ ਚੰਗੇ ਫਾਇਦੇ ਹੋ ਸਕਦੇ ਹਨ। ਪਰ ਇਹ ਗੱਲ ਸਾਹਮਣੇ ਆਈ ਹੈ ਕਿ ਇੱਕ ਤੋਂ ਵੱਧ ਪੈੱਗ ਲਾਉਣ ਨਾਲ ਨੁਕਸਾਨ ਹੋ ਸਕਦਾ ਹੈ। ਘੱਟ ਸ਼ਰਾਬ ਪੀਣ ਨਾਲ ਸਰੀਰ ਵਿੱਚ ਮਾੜਾ ਕੋਲੈਸਟ੍ਰੋਲ ਘੱਟ ਜਾਵੇਗਾ ਅਤੇ ਚੰਗਾ ਕੋਲੈਸਟ੍ਰੋਲ ਵਧੇਗਾ ਜਦਕਿ ਸ਼ਰਾਬ ਦੇ ਜ਼ਿਆਦਾ ਸੇਵਨ ਨਾਲ ਬਲੱਡ ਪ੍ਰੈਸ਼ਰ ਵੀ ਘੱਟ ਸਕਦਾ ਹੈ, ਭਾਰ, ਬੀਪੀ ਅਤੇ ਸ਼ੂਗਰ ਦਾ ਪੱਧਰ ਵੀ ਵੱਧ ਸਕਦਾ ਹੈ। ਨਤੀਜੇ ਵਜੋਂ ਦਿਲ ਦੀਆਂ ਖੂਨ ਦੀਆਂ ਨਾੜੀਆਂ ਵਿੱਚ ਗਤਲੇ ਬਣ ਜਾਂਦੇ ਹਨ ਅਤੇ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਰਹਿੰਦੀ ਹੈ। ਜਿਹੜੇ ਲੋਕ ਜ਼ਿਆਦਾ ਸ਼ਰਾਬ ਪੀਂਦੇ ਹਨ, ਉਨ੍ਹਾਂ ਵਿੱਚ ਦਿਲ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਕਾਰਜਕੁਸ਼ਲਤਾ ਘੱਟ ਜਾਂਦੀ ਹੈ।-ਪ੍ਰਸਿੱਧ ਕਾਰਡੀਓਲੋਜਿਸਟ ਡਾ: ਰਮੇਸ਼ ਗੁਡਾਪਤੀ

ਸ਼ਰਾਬ ਦੀ ਕਿੰਨੀ ਮਾਤਰਾ ਦਾ ਸੇਵਨ ਕਰਨਾ ਸਹੀ?

ਪ੍ਰਸਿੱਧ ਕਾਰਡੀਓਲੋਜਿਸਟ ਡਾ: ਰਮੇਸ਼ ਗੁਡਾਪਤੀ ਅਨੁਸਾਰ, ਸ਼ਰਾਬ ਵਿੱਚ ਵਿਸਕੀ, ਬ੍ਰਾਂਡੀ, ਵਾਈਨ ਅਤੇ ਬੀਅਰ ਸ਼ਾਮਲ ਹਨ। ਇਨ੍ਹਾਂ ਸਾਰਿਆਂ ਵਿੱਚ ਅਲਕੋਹਲ ਦੀ ਮਾਤਰਾ ਵੱਖ-ਵੱਖ ਹੁੰਦੀ ਹੈ। ਵਿਸਕੀ ਵਿੱਚ 40 ਫ਼ੀਸਦੀ ਅਲਕੋਹਲ ਹੁੰਦੀ ਹੈ। ਇਸੇ ਤਰ੍ਹਾਂ ਵਾਈਨ ਵਿੱਚ 14-16 ਫ਼ੀਸਦੀ ਅਲਕੋਹਲ ਅਤੇ ਬੀਅਰ ਵਿੱਚ 7-8 ਫ਼ੀਸਦੀ ਅਲਕੋਹਲ ਹੁੰਦੀ ਹੈ। ਔਸਤਨ ਔਰਤਾਂ 45 ਮਿ.ਲੀ ਪ੍ਰਤੀ ਲੀਟਰ, ਪਰ ਪੁਰਸ਼ਾਂ ਲਈ 90 ਮਿਲੀਲੀਟਰ ਤੋਂ ਘੱਟ ਸ਼ਰਾਬ ਪੀਣ ਨਾਲ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ।-ਪ੍ਰਸਿੱਧ ਕਾਰਡੀਓਲੋਜਿਸਟ ਡਾ: ਰਮੇਸ਼ ਗੁਡਾਪਤੀ

ਕੀ ਰੈੱਡ ਵਾਈਨ ਦਿਲ ਲਈ ਚੰਗੀ ਹੈ?

ਮਾਹਿਰਾਂ ਦਾ ਕਹਿਣਾ ਹੈ ਕਿ ਵਾਈਨ, ਖਾਸ ਤੌਰ 'ਤੇ ਰੈੱਡ ਵਾਈਨ ਵਿੱਚ ਪੌਲੀਫੇਨੋਲ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਇਸ ਵਿੱਚ ਐਂਟੀ-ਆਕਸੀਡੈਂਟ ਅਤੇ ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ, ਜੋ ਖੂਨ ਦੀਆਂ ਨਾੜੀਆਂ ਵਿੱਚ ਪਲੇਕ ਨੂੰ ਰੋਕਣ ਵਿੱਚ ਮਦਦ ਕਰਦੇ ਹਨ। ਇਸ ਲਈ ਰੈੱਡ ਵਾਈਨ ਸਿਹਤ ਲਈ ਦੂਜਿਆਂ ਦੇ ਮੁਕਾਬਲੇ ਥੋੜ੍ਹੀ ਬਿਹਤਰ ਹੈ।

ਸ਼ਰਾਬ ਦਾ ਸੇਵਨ ਨਾ ਕਰੋ

ਹਾਲਾਂਕਿ, ਡਾਕਟਰ ਦਾ ਕਹਿਣਾ ਹੈ ਕਿ ਸਹੀ ਖੁਰਾਕ ਅਤੇ ਕਸਰਤ ਨਾਲ ਵੀ ਕਈ ਸਿਹਤ ਲਾਭ ਹਾਸਿਲ ਕੀਤੇ ਜਾ ਸਕਦੇ ਹਨ। ਇਸ ਲਈ ਸ਼ਰਾਬ ਦਾ ਸੇਵਨ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਜਿਹੜੇ ਲੋਕ ਸ਼ਰਾਬ ਦੇ ਆਦੀ ਨਹੀਂ ਹਨ, ਉਨ੍ਹਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਸ਼ਰਾਬ ਪੀਣੀ ਸ਼ੁਰੂ ਨਾ ਕਰਨ। ਜੇਕਰ ਤੁਸੀਂ ਸ਼ਰਾਬ ਦੇ ਆਦੀ ਹੋ, ਤਾਂ ਇਸਦੀ ਘੱਟ ਮਾਤਰਾ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਸ਼ਰਾਬ ਨਾ ਸਿਰਫ਼ ਦਿਲ ਦੀ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ ਸਗੋਂ ਹੋਰ ਵੀ ਕਈ ਅੰਗਾਂ ਨੂੰ ਪ੍ਰਭਾਵਿਤ ਕਰਦੀ ਹੈ।

ਇਹ ਵੀ ਪੜ੍ਹੋ:-

ETV Bharat Logo

Copyright © 2024 Ushodaya Enterprises Pvt. Ltd., All Rights Reserved.