ਲੁਧਿਆਣਾ: ਨਗਰ ਨਿਗਮ ਚੋਣਾਂ ਦੇ ਲਈ ਤਿਆਰੀਆਂ ਮੁਕੰਮਲ ਹੋ ਗਈਆਂ ਨੇ 19 ਤਰੀਕ ਸ਼ਾਮ 4 ਵਜੇ ਚੋਣ ਪ੍ਰਚਾਰ ਥੰਮ ਜਾਵੇਗਾ ਉਸ ਤੋਂ ਬਾਅਦ ਉਮੀਦਵਾਰ ਡੋਰ ਟੂ ਡੋਰ ਹੀ ਕੰਪੇਨ ਕਰ ਸਕਣਗੇ। ਜਿਸ ਤੋਂ ਬਾਅਦ ਚੋਣ ਪ੍ਰਚਾਰ ਦੀ ਮਨਾਹੀ ਹੋਵੇਗੀ ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਤਿਆਰੀਆਂ ਲਗਭਗ ਸਾਰੀਆਂ ਹੀ ਮੁਕੰਮਲ ਕਰ ਲਈਆਂ ਗਈਆਂ ਹਨ। ਅਫਸਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਨੇ ਕਿਹੜੇ ਵਾਰਡ ਦੇ ਵਿੱਚ ਕਿਹੜੇ ਅਫਸਰ ਨੇ ਜਾਣਾ ਹੈ ਕਿਹੜੇ ਬੂਥ ਤੇ ਉਸ ਦੀ ਡਿਊਟੀ ਹੈ ਉਹ ਸਾਰਾ ਅਲਾਟ ਕਰ ਦਿੱਤਾ ਗਿਆ ਹੈ।
ਸੰਵੇਦਨਸ਼ੀਲ ਇਲਾਕਿਆਂ 'ਚ ਸਖਤੀ
ਇਸ ਤੋਂ ਇਲਾਵਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਅੱਜ ਚੋਣਾਂ ਸੰਬੰਧੀ ਤਿਆਰੀਆਂ ਮੁਕੰਮਲ ਕੀਤੇ ਜਾਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਲੁਧਿਆਣਾ ਦੇ 95 ਵਾਰਡਾਂ ਦੇ ਲਈ ਕੁੱਲ 1227 ਪੋਲਿੰਗ ਬੂਥ ਬਣਾਏ ਗਏ ਨੇ, ਇਹਨਾਂ ਵਿੱਚੋਂ ਸੰਵੇਦਨਸ਼ੀਲ ਅਤੇ ਘੱਟ ਸੰਵੇਦਨਸ਼ੀਲ 400 ਦੇ ਕਰੀਬ ਪੋਲਿੰਗ ਬੂਥ ਨੇ। 11 ਲੱਖ 65000 ਦੇ ਕਰੀਬ ਕੁੱਲ ਵਾਟਰ ਨੇ l 6 ਲੱਖ ਤੋਂ ਵੱਧ ਮਰਦ ਵੋਟਰ ਹਨ ਜਦੋਂ ਕਿ 5 ਲੱਖ ਤੋਂ ਵੱਧ ਮਹਿਲਾ ਵੋਟਰ ਹਨ। 6 ਮੁਨਸੀਪਲ ਕੌਂਸਲ ਲਈ ਵੀ 80 ਪੋਲਿੰਗ ਬੂਥ ਬਣਾਏ ਗਏ ਨੇ। 62 ਹਜ਼ਾਰ ਦੇ ਕਰੀਬ ਵੋਟਰ ਹਨ, ਜੋ ਕਿ ਇਹਨਾਂ ਮੁਨਸੀਪਲ ਕੌਂਸਲ ਲਈ ਵੋਟ ਪਾਉਣਗੇ।
ਢਾਈ ਹਜਾਰ ਤੋਂ ਵਧੇਰੇ ਪੁਲਿਸ ਮੁਲਾਜ਼ਮ ਤਾਇਨਾਤ
ਉਹਨਾਂ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਢਾਈ ਹਜਾਰ ਤੋਂ ਵਧੇਰੇ ਪੁਲਿਸ ਮੁਲਾਜ਼ਮ ਲੋਕਾਂ ਦੀ ਸੁਰੱਖਿਆ ਦੇ ਵਿੱਚ ਤੈਨਾਤ ਰਹਿਣਗੇ ਇਸ ਤੋਂ ਇਲਾਵਾ 8. 50 ਹਜ਼ਾਰ ਦੇ ਕਰੀਬ ਸਟਾਫ ਵੀ ਮੌਜੂਦ ਰਹੇਗਾ ਜੋ ਕਿ ਈਵੀਐਮ ਰਾਹੀ ਵੋਟਿੰਗ ਮੁਕੰਮਲ ਕਰਵਾਏਗਾ। ਲੁਧਿਆਣਾ ਦੇ ਡੀਸੀ ਨੇ ਦੱਸਿਆ ਕਿ ਸਾਰੇ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਗੋਟਾ ਵੋਟਾਂ ਜਾਣ ਨੂੰ ਲੈ ਕੇ ਵੀ ਉਹਨਾਂ ਕਿਹਾ ਕਿ ਸਾਡੇ ਕੋਲ ਵੀ ਇਸ ਸਬੰਧੀ ਸ਼ਿਕਾਇਤਾਂ ਆਈਆਂ ਸਨ। ਉਹਨਾਂ ਕਿਹਾ ਕਿ ਲੋਕਾਂ ਦੇ ਕੋਲ ਮੁੜ ਤੋਂ ਵੋਟ ਬਣਾਉਣ ਦਾ ਸਮਾਂ ਸੀ ਉਹ ਬਣਾ ਸਕਦੇ ਸਨ। ਉਹਨਾਂ ਦੱਸਿਆ ਕਿ ਜਿਹੜੀਆਂ ਸ਼ਿਕਾਇਤਾਂ ਵੀ ਉਨਾਂ ਕੋਲ ਉਮੀਦਵਾਰਾਂ ਦੇ ਰਾਹੀ ਪ੍ਰਾਪਤ ਹੋਈਆਂ, ਉਹ ਰਿਟਰਨਿੰਗ ਆਫਿਸਰ ਦੀ ਡਿਊਟੀ ਲਗਾ ਕੇ ਨਜਿੱਠੀਆਂ ਗਈਆਂ ਹਨ।
ਡੱਲੇਵਾਲ ਦੀ ਵਿਗੜਦੀ ਸਿਹਤ ਤੋਂ ਫ਼ਿਕਰਮੰਦ ਸੁਪਰੀਮ ਕੋਰਟ, ਕਿਸਾਨਾਂ ਦੇ ਮੁੱਦੇ 'ਤੇ ਅੱਜ ਹੋਵੇਗੀ ਸੁਣਵਾਈ
'ਪਟਿਆਲਾ ਵਿੱਚ 'ਆਪ' ਦੀ ਗੁੰਡਾਗਰਦੀ', ਪਰਨੀਤ ਕੌਰ ਨੇ 'ਆਪ' ਵਲੋਂ ਕੀਤੀ ਜਾ ਰਹੀ ਦਹਿਸ਼ਤਗਰਦੀ ਦੀ ਕੀਤੀ ਨਿੰਦਾ