ਲੁਧਿਆਣਾ:ਪਦਮ ਸ਼੍ਰੀ ਕੈਲਾਸ਼ ਮਾਨਵ ਵੱਲੋਂ ਸ਼ੁਰੂ ਕੀਤੀ ਗਈ ਨਰਾਇਣ ਸੇਵਾ ਸੰਸਥਾਨ ਵੱਲੋਂ ਲੁਧਿਆਣਾ ਦੇ ਵਿੱਚ 21 ਜੁਲਾਈ ਨੂੰ ਇੱਕ ਵੱਡਾ ਕੈਂਪ ਲਗਾ ਕੇ ਅੰਗਹੀਣਾਂ ਦੀ ਮਦਦ ਲਈ ਨਕਲੀ ਅੰਗ ਦਿੱਤੇ ਜਾਣਗੇ। ਜਿਸ ਨਾਲ ਉਹ ਆਪਣੀ ਜ਼ਿੰਦਗੀ ਨੂੰ ਮੁੜ ਤੋਂ ਲੀਹਾਂ 'ਤੇ ਲਿਆ ਕੇ ਆਮ ਵਾਂਗ ਜੀਅ ਸਕਣਗੇ। ਇਸੇ ਨੂੰ ਲੈ ਕੇ ਅੱਜ ਇਸ ਸੰਸਥਾ ਦੇ ਮੈਂਬਰਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਦੱਸਿਆ ਕਿ ਹੁਣ ਤੱਕ 625 ਤੋਂ ਜ਼ਿਆਦਾ ਲੋਕ ਰਜਿਸਟਰੇਸ਼ਨ ਕਰਵਾ ਚੁੱਕੇ ਹਨ ਅਤੇ ਉਹਨਾਂ ਨੂੰ ਉਮੀਦ ਹੈ ਕਿ 800 ਦੇ ਕਰੀਬ ਲੋਕ ਇਸ ਕੈਂਪ ਦੇ ਵਿੱਚ ਪਹੁੰਚਣਗੇ।
ਲੁਧਿਆਣਾ ਵਿੱਚ ਅੰਗਹੀਣਾਂ ਦੇ ਲਈ ਵੱਡਾ ਉਪਰਾਲਾ, ਨਰਾਇਣ ਸੇਵਾ ਸੰਸਥਾ ਵੱਲੋਂ ਵੰਡੇ ਜਾਣਗੇ ਨਕਲੀ ਅੰਗ, 625 ਲੋਕਾਂ ਨੇ ਪਹਿਲਾਂ ਹੀ ਕਰਵਾਈ ਰਜਿਸਟਰੇਸ਼ਨ - Narayan Sewa Sansthan - NARAYAN SEWA SANSTHAN
Narayan Sewa Sansthan: ਪਦਮ ਸ਼੍ਰੀ ਕੈਲਾਸ਼ ਮਾਨਵ ਵੱਲੋਂ ਸ਼ੁਰੂ ਕੀਤੀ ਗਈ ਨਰਾਇਣ ਸੇਵਾ ਸੰਸਥਾਨ ਵੱਲੋਂ ਲੁਧਿਆਣਾ ਦੇ ਵਿੱਚ 21 ਜੁਲਾਈ ਨੂੰ ਇੱਕ ਵੱਡਾ ਕੈਂਪ ਲਗਾ ਕੇ ਅੰਗਹੀਣਾਂ ਦੀ ਮਦਦ ਲਈ ਨਕਲੀ ਅੰਗ ਦਿੱਤੇ ਜਾਣਗੇ।
Published : Jul 17, 2024, 3:16 PM IST
ਇਹ ਸੰਸਥਾ ਪਿਛਲੇ 39 ਸਾਲ ਤੋਂ ਲੋਕਾਂ ਦੀ ਸੇਵਾ ਕਰ ਰਹੀ ਹੈ ਅਤੇ ਹੁਣ ਤੱਕ 4 ਲੱਖ 41 ਹਜ਼ਾਰ 900 ਮਰੀਜ਼ਾਂ ਦਾ ਮੁਫ਼ਤ ਆਪਰੇਸ਼ਨ ਕਰਵਾ ਚੁੱਕੀ ਹੈ। 2 ਲੱਖ 84 ਹਜ਼ਾਰ 451 ਵੀਲ ਚੇਅਰ ਵੰਡ ਚੁੱਕੀ ਹੈ। 3 ਲੱਖ 13 ਹਜ਼ਾਰ ਦੇ ਕਰੀਬ ਵਿਸਾਖੀਆਂ ਅਤੇ 2 ਲੱਖ 70 ਹਜ਼ਾਰ ਦੇ ਕਰੀਬ ਟਰਾਈਸਾਈਕਲ ਲੋੜਵੰਦਾਂ ਨੂੰ ਤਕਸੀਮ ਕਰ ਚੁੱਕੇ ਹਨ। 2357 ਜੋੜਿਆਂ ਦੇ ਵਿਆਹ ਕਰਵਾ ਚੁੱਕੇ ਹਨ। 35 ਹਜ਼ਾਰ ਤੋਂ ਜਿਆਦਾ ਅੰਗ ਵੀ ਤਕਸੀਮ ਕਰ ਚੁੱਕੇ ਹਨ। ਡਾਕਟਰ ਏਪੀਜੇ ਅਬਦੁਲ ਕਲਾਮ ਵੱਲੋਂ ਕੈਲਾਸ਼ ਮਾਨਵ ਨਹੀਂ ਨੈਸ਼ਨਲ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ।
- ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕਾਂਗਰਸ ਪਾਰਟੀ ਦੇ ਐਮਪੀ ਦੇ ਨਾਮ ਦਿੱਤਾ ਗਿਆ ਮੰਗ ਪੱਤਰ - SKM Dimand Latter to MP
- ਅੰਮ੍ਰਿਤਸਰ 'ਚ ਪੰਛੀਆਂ ਦੀਆਂ 60 ਤੋਂ 70 ਤਰ੍ਹਾਂ ਦੀਆਂ ਨਸਲਾਂ, WWF ਆਗੂ ਅਮਿਤ ਸ਼ਰਮਾ ਨੇ ਕੀਤੀ ਖੁਲਾਸਾ - World Wildlife Fund
- ਸਰਹੱਦ ਪਾਰ ਜਾਣ ਦਾ ਸੀ ਡਰ, 20 ਦਿਨ ਬਾਅਦ ਪਰਿਵਾਰ ਨੂੰ ਮਿਲਿਆ 19 ਸਾਲਾ ਲਾਪਤਾ ਨੌਜਵਾਨ - 19 year old missing youth
21 ਜੁਲਾਈ ਨੂੰ ਲੁਧਿਆਣਾ ਦੇ ਲਾ ਕਾਸਾ ਬੈਰਲ ਫਿਰੋਜ਼ਪੁਰ ਰੋਡ ਤੇ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਅੰਗਹੀਣਾਂ ਨੂੰ ਬਨੌਟੀ ਅੰਗ ਦਾਨ ਕੀਤੇ ਜਾਣਗੇ ਤਾਂ ਜੋ ਉਹ ਵੀ ਬਾਕੀਆਂ ਵਾਂਗ ਆਪਣਾ ਜੀਵਨ ਜੀ ਸਕਣ ਅਤੇ ਆਪਣੇ ਜੀਵਨ ਦੇ ਵਿੱਚ ਆ ਰਹੀ ਆ ਔਂਕੜਾਂ ਦਾ ਸਾਹਮਣਾ ਕਰ ਸਕਣ। ਸੰਸਥਾ ਦੇ ਮੈਂਬਰਾਂ ਨੂੰ ਦੱਸਿਆ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ ਅਤੇ ਇਸੇ ਦੇ ਕਰਕੇ ਉਹਨਾਂ ਦੇ ਸੰਸਥਾ ਦੇ ਸੰਸਥਾਪਕ ਵੱਲੋਂ ਉਹਨਾਂ ਨੂੰ ਜੋ ਸੰਦੇਸ਼ ਦਿੱਤਾ ਗਿਆ ਸੀ ਉਸੇ ਤੇ ਖਰਾ ਉਤਰਦੇ ਹੋਏ ਉਹ ਅੱਜ ਇਸ ਸੇਵਾ ਦੇ ਕੰਮ ਦੇ ਵਿੱਚ ਲੱਗੇ ਹੋਏ ਹਨ। ਉਹਨਾਂ ਨੇ ਕਿਹਾ ਕਿ ਸਾਡੀ ਸਭ ਨੂੰ ਇਹੀ ਉਮੀਦ ਹੈ ਕਿ ਇਸ ਕੈਂਪ ਦੇ ਵਿੱਚ ਵੱਧ ਤੋਂ ਵੱਧ ਇਕੱਠੇ ਹੋ ਕੇ ਇਸ ਦਾ ਫਾਇਦਾ ਲੈਣ ਕਿਉਂਕਿ ਇਹ ਅੰਗ ਬਾਜ਼ਾਰ ਦੇ ਵਿੱਚ ਬਹੁਤ ਮਹਿੰਗੀਆਂ ਕੀਮਤਾਂ ਤੇ ਮਿਲਦੇ ਹਨ ਜੋ ਪੂਰੀ ਤਰਹਾਂ ਮੁਫਤ ਇਸ ਸੰਸਥਾ ਵੱਲੋਂ ਲੋਕਾਂ ਨੂੰ ਮੁਹਈਆ ਕਰਵਾਏ ਜਾ ਰਹੇ ਹਨ।