ਪੰਜਾਬ

punjab

ETV Bharat / state

ਇਨ੍ਹਾਂ ਅਕਾਲੀ ਆਗੂਆਂ ਨੇ ਸੁਖਬੀਰ ਬਾਦਲ 'ਤੇ ਜਤਾਇਆ ਭਰੋਸਾ, ਆਗੂਆਂ ਨੇ ਕਿਹਾ- BJP ਤੇ RSS ਦੀ ਸ਼ੈਅ 'ਤੇ ਹੋ ਰਿਹਾ ਪਾਰਟੀ ਪ੍ਰਧਾਨ ਦਾ ਵਿਰੋਧ - presidency of Sukhbir Badal

Akali Leaders On Sukhbir Badal: ਫਰੀਦਕੋਟ ਜ਼ਿਲ੍ਹੇ ਦੇ ਆਗੂਆਂ ਦੀ ਇੱਕ ਮੀਟਿੰਗ ਹੋਈ, ਜਿਸ 'ਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ 'ਤੇ ਉਨ੍ਹਾਂ ਭਰੋਸਾ ਜਤਾਇਆ ਹੈ। ਇਸ ਦੌਰਾਨ ਅਕਾਲੀ ਆਗੂ ਨੇ ਕਿਹਾ ਕਿ ਭਾਜਪਾ ਅਤੇ ਆਰਐਸਐਸ ਦੀ ਸ਼ੈਅ 'ਤੇ ਕੁਝ ਚੋਣਵੇਂ ਲੋਕ ਪਾਰਟੀ ਪ੍ਰਧਾਨ ਦਾ ਵਿਰੋਧ ਕਰ ਰਹੇ ਹਨ।

By ETV Bharat Punjabi Team

Published : Jul 7, 2024, 9:23 AM IST

ਫਰੀਦਕੋਟ ਦੇ ਅਕਾਲੀ ਆਗੂਆਂ ਨੇ ਸੁਖਬੀਰ ਬਾਦਲ 'ਤੇ ਜਤਾਇਆ ਭਰੋਸਾ
ਫਰੀਦਕੋਟ ਦੇ ਅਕਾਲੀ ਆਗੂਆਂ ਨੇ ਸੁਖਬੀਰ ਬਾਦਲ 'ਤੇ ਜਤਾਇਆ ਭਰੋਸਾ (ETV BHARAT)

ਫਰੀਦਕੋਟ ਦੇ ਅਕਾਲੀ ਆਗੂਆਂ ਨੇ ਸੁਖਬੀਰ ਬਾਦਲ 'ਤੇ ਜਤਾਇਆ ਭਰੋਸਾ (ETV BHARAT)

ਫਰੀਦਕੋਟ:ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂਆਂ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਸਵਾਲ ਉਠਾਏ ਜਾ ਰਹੇ ਹਨ। ਪਾਰਟੀ ਦੇ ਕੁਝ ਸੀਨੀਅਰ ਆਗੂ ਆਪਣਾ ਵੱਖ ਧੜਾ ਬਣਾ ਕੇ ਪਾਰਟੀ ਪ੍ਰਧਾਨ ਖਿਲਾਫ਼ ਆਪਣੀ ਭੜਾਸ ਕੱਢ ਰਹੇ ਹਨ। ਉਥੇ ਹੀ ਜ਼ਿਲ੍ਹਾ ਫਰੀਦਕੋਟ ਦੀ ਸਮੁੱਚੀ ਅਕਾਲੀ ਲੀਡਰਸਿਪ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੱਕ ਵਿਚ ਖੜ੍ਹੀ ਨਜਰ ਆ ਰਹੀ ਹੈ।

ਸੁਖਬੀਰ ਬਾਦਲ ਦੀ ਪ੍ਰਧਾਨਗੀ 'ਤੇ ਭਰੋਸਾ: ਕੋਟਕਪੂਰਾ ਵਿਚ ਪਾਰਟੀ ਦੇ ਕੋਰ ਕਮੇਟੀ ਮੈਂਬਰ ਮਨਤਾਰ ਸਿੰਘ ਬਾਰੜ ਦੇ ਘਰ ਜ਼ਿਲ੍ਹਾ ਫਰੀਦਕੋਟ ਦੇ ਸ਼੍ਰੋਮਣੀ ਅਕਾਲੀ ਦਲ ਦੇ ਲੱਗਭਗ ਸਾਰੇ ਵਿੰਗਾਂ ਦੇ ਜ਼ਿਲ੍ਹਾ, ਸ਼ਹਿਰ ਅਤੇ ਸਰਕਲਾਂ ਦੇ ਪ੍ਰਧਾਨਾਂ ਦੀ ਅਹਿਮ ਮੀਟਿੰਗ ਹੋਈ। ਜਿਸ ਵਿਚ ਪਾਰਟੀ ਦੇ ਤਿੰਨਾਂ ਹਲਕਿਆਂ ਦੇ ਸੇਵਾਦਾਰ ਅਤੇ 2 ਐਸਜੀਪੀਸੀ ਮੈਂਬਰ ਪਹੁੰਚੇ। ਇਸ ਮੌਕੇ ਪਾਰਟੀ ਦੇ ਸਾਰੇ ਅਹੁਦੇਦਾਰਾਂ ਅਤੇ ਮੈਬਰਾਂ ਨੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਕਬੂਲਦਿਆਂ ਕਿਹਾ ਕਿ ਜਿੰਨੀ ਮਿਹਨਤ ਸੁਖਬੀਰ ਸਿੰਘ ਬਾਦਲ ਪਾਰਟੀ ਦੀ ਤਰੱਕੀ ਲਈ ਕਰ ਰਹੇ ਹਨ ਉਹ ਸਲਾਘਾਂਯੋਗ ਹੈ।

ਸ਼੍ਰੋਮਣੀ ਅਕਾਲੀ ਦਲ ਦੀ ਹਾਰ ਦਾ ਕਾਰਨ:ਉਹਨਾਂ ਕਿਹਾ ਕਿ ਜੋ 2024 ਦੀਆ ਲੋਕ ਸਭਾ ਚੋਣਾਂ ਵਿਚ ਪਾਰਟੀ ਨੇ ਖਰਾਬ ਪ੍ਰਧਰਸ਼ਨ ਕੀਤਾ, ਉਸ ਦਾ ਮਤਲਬ ਇਹ ਨਹੀਂ ਕਿ ਲੋਕਾਂ ਨੇ ਅਕਾਲੀ ਦਲ ਨੂੰ ਨਕਾਰ ਦਿੱਤਾ ਹੈ। ਇਸ ਦਾ ਕਾਰਨ ਇਹ ਸੀ ਕਿ ਇਸ ਵਾਰ ਲੋਕ ਸਭਾ ਚੋਣਾਂ 'ਚ ਸਿਰਫ ਦੋ ਹੀ ਮੁੱਦਿਆਂ 'ਤੇ ਵੋਟਿੰਗ ਹੋਈ ਹੈ, ਇਕ ਮੋਦੀ ਨੂੰ ਹਰਾਉਣ ਲਈ ਅਤੇ ਦੂਜੀ ਮੋਦੀ ਨੂੰ ਜਿਤਾਉਣ ਲਈ। ਇਸ ਲਈ ਲੋਕਾਂ ਨੇ ਜਾਂ ਤਾਂ ਮੋਦੀ ਨੂੰ ਵੋਟ ਪਾਈ ਹੈ ਜਾਂ ਇੰਡੀਆ ਗਠਜੋੜ ਨੂੰ ਵੋਟ ਪਾਈ। ਉਹਨਾਂ ਕਿਹਾ ਕਿ ਅਸੀਂ ਕਿਸ ਦੇ ਪੱਖ ਵਿਚ ਖੜ੍ਹੇ ਹਾਂ, ਇਸ ਬਾਰੇ ਦੱਸਣ ਲਈ ਅਸੀਂ ਨਾਕਾਮ ਰਹੇ ਹਾਂ। ਇਹੀ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਦਾ ਕਾਰਨ ਰਿਹਾ ਹੈ।

ਮਲਾਈਆਂ ਖਾਣ ਵਾਲੇ ਕਰ ਰਹੇ ਵਿਰੋਧ:ਉਹਨਾਂ ਕਿਹਾ ਕਿ ਜੋ ਲੋਕ ਪਾਰਟੀ ਪ੍ਰਧਾਨ ਸੁਖਬੀਰ ਬਾਦਲ 'ਤੇ ਉਂਗਲਾਂ ਉਠਾ ਰਹੇ ਹਨ, ਸਭ ਤੋਂ ਵੱਧ ਖੋਰਾ ਪਾਰਟੀ ਨੂੰ ਉਹਨਾਂ ਨੇ ਹੀ ਲਗਾਇਆ ਹੈ। ਉਹਨਾਂ ਕਿਹਾ ਕਿ ਇੰਨਾਂ ਆਗੂਆਂ ਨੇ ਭਾਈ ਭਤੀਜਿਆ ਨੂੰ ਚੋਣਾਂ ਲੜਾ ਕੇ, ਪਾਰਟੀ ਸਿਧਾਂਤਾਂ ਦੇ ਉਲਟ ਇਕ ਪਰਿਵਾਰ ਵਿਚ 2-2 ਟਿਕਟਾਂ ਲੈ ਕੇ ਪਹਿਲਾਂ 2012 ਦੀਆਂ ਚੋਣਾਂ ਲੜੀਆਂ, ਫਿਰ 2014 ਦੀਆਂ ਚੋਣਾਂ ਲੜੀਆਂ। ਇਸ ਤੋਂ ਬਾਅਦ 2019 ਦੀਆਂ ਚੋਣਾਂ ਲੜੀਆਂ ਤੇ 2022 ਦੀਆਂ ਚੋਣਾਂ ਲੜੀਆਂ ਅਤੇ ਹੁਣ 2024 ਦੀਆਂ ਚੋਣਾਂ ਵੀ ਲੜੀਆਂ। ਉਨ੍ਹਾਂ ਕਿਹਾ ਕਿ ਉਦੋਂ ਪਾਰਟੀ ਵੀ ਠੀਕ ਸੀ ਤੇ ਪ੍ਰਧਾਨ ਵੀ ਠੀਕ ਸੀ, ਪਰ ਹੁਣ ਪਾਰਟੀ ਪ੍ਰਧਾਨ ਮਾੜਾ ਹੋ ਗਿਆ। ਉਹਨਾਂ ਕਿਹਾ ਕਿ ਫਰੀਦਕੋਟ ਜ਼ਿਲ੍ਹੇ ਦੀ ਸਮੁੱਚੀ ਜਥੇਬੰਦੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ।

ABOUT THE AUTHOR

...view details