ਪੰਜਾਬ

punjab

ETV Bharat / state

ਡਾਂਸਰ ਦੀ ਸ਼ਿਕਾਇਤ ਤੋਂ ਬਾਅਦ ਸਮਰਾਲਾ ਪੁਲਿਸ ਨੇ ਤਿੰਨ ਮੁਲਜ਼ਮਾਂ 'ਤੇ ਪਰਚਾ ਕੀਤਾ ਦਰਜ, ਪੁਲਿਸ ਮੁਲਾਜ਼ਮ ਵੀ ਸ਼ਾਮਿਲ - Samrala police registered a case - SAMRALA POLICE REGISTERED A CASE

ਵਿਆਹ ਸਮਾਗਮ ਦੌਰਾਨ ਇੱਕ ਸਟੇਜ ਆਰਟਿਸਟ ਕੁੜੀ ਅਤੇ ਨੌਜਵਾਨ ਵਿਚਾਲੇ ਹੋਏ ਵਿਵਾਦ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਅੱਗ ਵਾਂਗ ਫੈਲੀ। ਜਿਸ ਤੋਂ ਬਾਅਦ ਡਾਂਸਰ ਕੁੜੀ ਸਿਮਰਨ ਸੰਧੂ ਨੇ ਸ਼ਿਕਾਇਤ ਦਰਜ ਕਰਵਾਈ ਅਤੇ ਹੁਣ ਪੁਲਿਸ ਨੇ ਤਿੰਨ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

case against three accused
ਡਾਂਸਰ ਕੁੜੀ ਦੀ ਸ਼ਿਕਾਇਤ ਤੋਂ ਬਾਅਦ ਸਮਰਾਲਾ ਪੁਲਿਸ ਨੇ ਤਿੰਨ ਮੁਲਜ਼ਮਾਂ 'ਤੇ ਕੀਤਾ ਪਰਚਾ ਦਰਜ

By ETV Bharat Punjabi Team

Published : Apr 2, 2024, 8:55 AM IST

ਤਰਲੋਚਨ ਸਿੰਘ, ਡੀਐੱਸਪੀ

ਲੁਧਿਆਣਾ: ਸਮਰਾਲਾ ਦੇ ਗਿੱਲ ਮੈਰਿਜ ਪੈਲੇਸ ਤੋਂ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਸਟੇਜ ਉੱਤੇ ਡਾਂਸ ਕਰ ਰਹੀ ਲੜਕੀ ਦਾ ਕਿਸੇ ਗੱਲ ਨੂੰ ਲੈ ਕੇ ਵਿਆਹ ਵਿੱਚ ਆਏ ਕੁੱਝ ਲੜਕਿਆਂ ਨਾਲ ਵਿਵਾਦ ਹੋ ਜਾਂਦਾ ਹੈ। ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ, ਇਸ ਪੂਰੇ ਮਾਮਲੇ ਉੱਤੇ ਨੋਟਿਸ ਲੈਂਦੇ ਹੋਏ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਵੱਲੋਂ ਜਗਰੂਪ ਸਿੰਘ ਸਣੇ ਤਿੰਨ ਵਿਅਕਤੀਆਂ ਤੇ 294, 506, 509 IPC ਧਾਰਾ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।


ਪੁਲਿਸ ਮੁਲਾਜ਼ਮ ਵੀ ਮੁਲਜ਼ਮਾਂ 'ਚ ਸ਼ੁਮਾਰ:ਡੀਐਸਪੀ ਨੇ ਦੱਸਿਆ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਸਐਸਪੀ ਖੰਨਾ ਦੀਆਂ ਸਖਤ ਹਿਦਾਇਤਾਂ ਅਨੁਸਾਰ ਤੁਰੰਤ ਐਕਸ਼ਨ ਲਿਆ ਗਿਆ। ਜਿਸ ਤਹਿਤ ਪਰਚਾ ਦਰਜ਼ ਕੀਤਾ ਗਿਆ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਜਗਰੂਪ ਸਿੰਘ ਖੁਦ ਵੀ ਪੁਲਿਸ ਮੁਲਾਜ਼ਮ ਹੈ ਜੋ ਕਿ ਲੁਧਿਆਣਾ ਵਿਖੇ ਸ਼ਹਿਰ ਵਿਖੇ ਡਿਊਟੀ ਉੱਤੇ ਤਾਇਨਾਤ ਹੈ ਅਤੇ ਤਿੰਨ ਅਣਪਛਾਤਿਆਂ ਦੀ ਵੀ ਪਹਿਚਾਣ ਜਲਦ ਹੀ ਕੀਤੀ ਜਾਵੇਗੀ।

ਬੀਤੇ ਦਿਨ ਹੋਇਆ ਸੀ ਵਿਵਾਦ:ਇਸ ਤੋਂ ਪਹਿਲਾਂ ਇੱਕ ਵਿਆਹ ਸਮਾਗਮ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਸੀ। ਜਿਸ ਵਿੱਚ ਇੱਕ ਸਟੇਜ ਉੱਤੇ ਡਾਂਸ ਕਰਨ ਵਾਲੀ ਲੜਕੀ ਦਾ ਥੱਲੇ ਭੰਗੜਾ ਪਾ ਰਹੇ ਕੁਝ ਨੌਜਵਾਨਾਂ ਨਾਲ ਵਿਵਾਦ ਹੋ ਜਾਂਦਾ ਹੈ ਅਤੇ ਦੋਵਾਂ ਦੇ ਵਿਚਕਾਰ ਗਾਲ੍ਹਾਂ ਵੀ ਚੱਲਦੀਆਂ ਹਨ। ਇਸ ਦੌਰਾਨ ਇੱਕ ਨੌਜਵਾਨ ਕੱਚ ਦਾ ਗਿਲਾਸ ਲੜਕੀ ਵੱਲ ਸੁੱਟ ਦਿੰਦਾ ਹੈ ਪਰ ਇਸ ਦੌਰਾਨ ਡਾਂਸ ਗਰੁੱਪ ਦੇ ਆਰਗਨਾਈਜ਼ਰ ਉਸ ਨੂੰ ਲੈ ਜਾਂਦੇ ਹਨ। ਬੀਤੇ ਦਿਨ ਲੜਕੀ ਨੇ ਮੀਡੀਆ ਦੇ ਸਾਹਮਣੇ ਆ ਕੇ ਸਾਰੀ ਜਾਣਕਾਰੀ ਸਾਂਝੀ ਕੀਤੀ ਅਤੇ ਨਾਲ ਹੀ ਸਮਰਾਲਾ ਪੁਲਿਸ ਨੇ ਸਬੰਧੀ ਸ਼ਿਕਾਇਤ ਵੀ ਦਿੱਤੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।

ABOUT THE AUTHOR

...view details