ਪੰਜਾਬ

punjab

ETV Bharat / state

ਲੁਧਿਆਣਾ ਸ਼ੇਰਪੁਰ ਚੌਂਕ ਫਲਾਈ ਓਵਰ 'ਤੇ ਹੋਇਆ ਹਾਦਸਾ, ਧਾਗੇ ਨਾਲ ਭਰਿਆ ਟਰਾਲਾ ਪਲਟਿਆ - Accident at Ludhiana - ACCIDENT AT LUDHIANA

ਲੁਧਿਆਣਾ 'ਚ ਆਟੋ ਚਾਲਕ ਦੀ ਗਲਤੀ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਜਿਥੇ 18 ਟਾਇਰੀ ਟਰਾਲਾ ਸ਼ੇਰਪੁਰ ਚੌਂਕ ਉਪਰ ਬਣੇ ਫਲਾਈ ਓਵਰ 'ਤੇ ਪਲਟ ਗਿਆ। ਇਸ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਟਰਾਲਾ ਡਰਾਇਵਰ ਅਤੇ ਉਸ ਦੇ ਸਾਥੀ ਨੂੰ ਸੱਟਾਂ ਜ਼ਰੂਰ ਆਈਆਂ ਹਨ।

ਲੁਧਿਆਣਾ ਸ਼ੇਰਪੁਰ ਚੌਂਕ ਫਲਾਈ ਓਵਰ 'ਤੇ ਹੋਇਆ ਹਾਦਸਾ
ਲੁਧਿਆਣਾ ਸ਼ੇਰਪੁਰ ਚੌਂਕ ਫਲਾਈ ਓਵਰ 'ਤੇ ਹੋਇਆ ਹਾਦਸਾ (ETV BHARAT LUDHIANA)

By ETV Bharat Punjabi Team

Published : May 3, 2024, 2:06 PM IST

ਲੁਧਿਆਣਾ ਸ਼ੇਰਪੁਰ ਚੌਂਕ ਫਲਾਈ ਓਵਰ 'ਤੇ ਹੋਇਆ ਹਾਦਸਾ (ETV BHARAT LUDHIANA)

ਲੁਧਿਆਣਾ:ਸ਼ਹਿਰ ਦੇ ਸ਼ੇਰਪੁਰ ਚੌਂਕ ਉਪਰ ਬਣੇ ਫਲਾਈ ਓਵਰ ਉਪਰ 18 ਟਾਇਰੀ ਟਰਾਲੇ ਦੇ ਅੱਗੇ ਆਟੋ ਆ ਜਾਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਆਟੋ ਨੂੰ ਬਚਾਉਣ ਦੇ ਚੱਕਰ ਵਿੱਚ ਟਰਾਲਾ ਚਾਲਕ ਵਲੋਂ ਮਾਰੀ ਬ੍ਰੇਕ ਨਾਲ ਟਰਾਲੇ ਦਾ ਸੰਤੁਲਨ ਵਿਗੜ ਗਿਆ ਤੇ ਉਹ ਪਲਟ ਗਿਆ। ਇਹ ਟਰੱਕ ਧਾਗੇ ਨਾਲ ਭਰਿਆ ਹੋਇਆ ਸੀ ਅਤੇ ਸਾਹਨੇਵਾਲ ਤੋਂ ਗੁਜਰਾਤ ਜਾ ਰਿਹਾ ਸੀ।

ਆਟੋ ਚਾਲਕ ਕਾਰਨ ਹੋਇਆ ਹਾਦਸਾ:ਟਰੱਕ ਡਰਾਈਵਰ ਅਤੇ ਉਸ ਦੇ ਸਾਥੀ ਨੂੰ ਮਾਮੂਲੀ ਸੱਟਾਂ ਆਈਆਂ ਹਨ, ਜਦ ਕਿ ਆਟੋ ਚਾਲਕ ਫਰਾਰ ਹੋ ਗਿਆ। ਉਥੇ ਹੀ ਮੌਕੇ 'ਤੇ ਪਹੁੰਚ ਪੁਲਿਸ ਅਧਿਕਾਰੀਆਂ ਵੱਲੋਂ ਮਦਦ ਕੀਤੀ ਗਈ ਅਤੇ ਸੜਕ ਨੂੰ ਬੰਦ ਕਰ ਦਿੱਤਾ ਗਿਆ ਤਾਂ ਜੋ ਕੋਈ ਹੋਰ ਹਾਦਸਾ ਨਾ ਵਾਪਰੇ ਅਤੇ ਹੁਣ ਟਰੱਕ ਨੂੰ ਸਿੱਧਾ ਕਰ ਸੜਕ ਤੋਂ ਹਟਾਇਆ ਜਾ ਰਿਹਾ ਹੈ। ਟਰੱਕ ਡਰਾਈਵਰ ਨੇ ਕਿਹਾ ਕਿ ਅਚਾਨਕ ਆਟੋ ਅੱਗੇ ਆਉਣ ਕਾਰਨ ਹਾਦਸਾ ਵਾਪਰਿਆ ਹੈ।

ਫਲਾਈਓਵਰ 'ਤੇ ਪਲਟਿਆ ਧਾਗੇ ਨਾਲ ਭਰਿਆ ਟਰਾਲਾ: ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਰਾਤ ਨੂੰ ਹਾਦਸਾ ਹੋਇਆ ਸੀ। ਰਾਤ ਵੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਸਨ ਅਤੇ ਹੁਣ ਵੀ ਟਰੱਕ ਨੂੰ ਸੜਕ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਟਰੱਕ ਨੂੰ ਹਟਾਉਣ ਦੇ ਲਈ ਵਿਸ਼ੇਸ਼ ਤੌਰ 'ਤੇ ਕਰੇਨ ਮੰਗਾਈ ਗਈ ਅਤੇ ਕਰੇਨ ਦੇ ਨਾਲ ਟਰੱਕ ਨੂੰ ਸਾਈਡ ਲਗਾਇਆ ਜਾ ਰਿਹਾ ਹੈ। ਟਰੱਕ ਡਰਾਈਵਰ ਦੇ ਸਾਥੀ ਨੇ ਦੱਸਿਆ ਕਿ ਇਹ ਟਰੱਕ ਮੁਦਰਾ ਜਾ ਰਿਹਾ ਸੀ ਅਤੇ ਦੇਰ ਰਾਤ ਇਹ ਹਾਦਸਾ ਹੋਇਆ। ਉਹਨਾਂ ਕਿਹਾ ਕਿ ਟਰੱਕ ਦੇ ਵਿੱਚ ਧਾਗਾ ਭਰਿਆ ਹੋਇਆ ਹੈ। ਜਿਸ ਕਰਕੇ ਟਰੱਕ ਹਟਾਉਣ ਦੇ ਵਿੱਚ ਕਾਫੀ ਮੁਸ਼ਕਿਲਾਂ ਆ ਰਹੀਆਂ ਹਨ, ਉਹਨਾਂ ਦੱਸਿਆ ਕਿ ਉਹਨਾਂ ਦਾ ਕਾਫੀ ਨੁਕਸਾਨ ਵੀ ਇਸ ਕਰਕੇ ਹੋ ਗਿਆ ਹੈ।

ਰਾਹ ਖੋਲ੍ਹਣ ਲਈ ਪੁਲਿਸ ਕਰ ਰਹੀ ਕੰਮ:ਇਸ ਦੌਰਾਨ ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਦੇਰ ਰਾਤ ਹਾਦਸਾ ਹੋਇਆ ਸੀ ਅਤੇ ਉਸ ਤੋਂ ਬਾਅਦ ਟਰੈਫਿਕ ਨੂੰ ਡਾਈਵਰਟ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਆ ਕੇ ਉਹਨਾਂ ਵੱਲੋਂ ਟਰੱਕ ਨੂੰ ਇੱਕ ਪਾਸੇ ਲਗਾਇਆ ਜਾ ਰਿਹਾ ਹੈ ਤਾਂ ਜੋ ਟਰੈਫਿਕ ਨੂੰ ਸੁਚਾਰੂ ਢੰਗ ਦੇ ਨਾਲ ਚਲਾਇਆ ਜਾ ਸਕੇ। ਉਹਨਾਂ ਨੇ ਕਿਹਾ ਕਿ ਹਾਦਸਾ ਜ਼ੋਰ ਨਾਲ ਟਰੱਕ ਵੱਲੋਂ ਬ੍ਰੇਕ ਮਾਰਨ ਕਰਕੇ ਹੋਇਆ ਹੈ।

ABOUT THE AUTHOR

...view details