ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਦਾ ਦਿਨ ਨਾਮਜਦਗੀਆਂ ਦੇ ਨਾਂ ਰਿਹਾ। ਕਾਂਗਰਸ ਅਤੇ ਅਕਾਲੀ ਦਲ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਵੱਲੋਂ ਅੱਜ ਨਾਮਜ਼ਦਗੀ ਭਰੀ ਗਈ ਹੈ। ਇਸ ਦੌਰਾਨ ਉਹਨਾਂ ਦੇ ਨਾਲ ਲੁਧਿਆਣਾ ਤੋਂ ਦੋ ਵਿਧਾਨ ਸਭਾ ਹਲਕਿਆਂ ਦੇ ਵਿਧਾਇਕ ਵੀ ਮੌਜੂਦ ਰਹੇ। ਹਾਲਾਂਕਿ ਸੀਐੱਮ ਭਗਵੰਤ ਮਾਨ ਵੀ ਲੁਧਿਆਣੇ ਦੇ ਵਿੱਚ ਸਨ ਪਰ ਉਹ ਮਰਹੂਮ ਕਵੀ ਸੁਰਜੀਤ ਪਾਤਰ ਦੇ ਅੰਤਿਮ ਸਸਕਾਰ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਵਾਪਸ ਪਰਤ ਗਏ। ਦੂਜੇ ਪਾਸੇ ਆਪ ਉਮੀਦਵਾਰ ਅਸ਼ੋਕ ਪਰਾਸ਼ਰ ਨੇ ਨੇ ਕਿਹਾ ਕਿ ਅੱਜ ਵੱਡਾ ਰੋਡ ਸ਼ੋਅ ਉਨ੍ਹਾਂ ਕਰਨਾ ਸੀ ਪਰ ਸਾਡੇ ਪੰਜਾਬ ਦੀ ਸ਼ਾਨ ਅਤੇ ਸਾਡੇ ਸਾਹਿਤ ਦੇ ਇੱਕ ਵੱਡੇ ਨਾਂਅ ਸੁਰਜੀਤ ਪਾਤਰ ਦਾ ਦੇਹਾਂਤ ਹੋ ਗਿਆ ਅਤੇ ਉਹਨਾਂ ਦਾ ਅੰਤਿਮ ਸਸਕਾਰ ਸੀ। ਇਸੇ ਕਰਕੇ ਅਸੀਂ ਕੋਈ ਵੱਡਾ ਰੋਡ ਸ਼ੋਅ ਨਹੀਂ ਕੀਤਾ।
ਵੜਿੰਗ ਦਾ ਵਿਰੋਧ ਜਾਇਜ਼:1984 ਕਤਲੇਆਮ ਦੇ ਪੀੜਤਾਂ ਵੱਲੋਂ ਲਗਾਤਾਰ ਹੋ ਰਹੇ ਕਾਂਗਰਸੀ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਦੇ ਵਿਰੋਧ ਬਾਰੇ ਉਹਨਾਂ ਕਿਹਾ ਕਿ ਵਿਰੋਧ ਸਹੀ ਹੋ ਰਿਹਾ ਹੈ ਕਿਉਂਕਿ ਲੋਕਾਂ ਦੇ ਜ਼ਖ਼ਮ ਹਾਲੇ ਵੀ ਅੱਲੇ ਹਨ। ਉਹਨਾਂ ਨੂੰ ਹੁਣ ਤੱਕ ਇਨਸਾਫ ਨਹੀਂ ਮਿਲ ਸਕਿਆ ਹੈ, ਉੱਥੇ ਹੀ ਸਿੱਧੂ ਮੂਸੇਵਾਲੇ ਨੂੰ ਲੈ ਕੇ ਵੀ ਉਹਨਾਂ ਕਿਹਾ ਕਿ ਉਸ ਦੇ ਜਾਣ ਦਾ ਦੁੱਖ ਸਭ ਨੂੰ ਹੈ ਇਕੱਲੇ ਰਾਜਾ ਵੜਿੰਗ ਨੂੰ ਨਹੀਂ।
- ਸਾਬਕਾ ਸੀਐੱਮ ਚਰਨਜੀਤ ਚੰਨੀ ਦੀਆਂ ਵਧ ਸਕਦੀਆਂ ਨੇ ਮੁਸ਼ਕਿਲਾਂ, ਬੀਬੀ ਜਗੀਰ ਕੌਰ ਦੀ ਠੋਡੀ ਨੂੰ ਹੱਥ ਲਾਉਣ ਵਾਲੇ ਮਾਮਲੇ ਚ ਮਹਿਲਾ ਕਮਿਸ਼ਨ ਨੇ ਮੰਗੀ ਰਿਪੋਰਟ - Punjab Women Commission ON CHANI
- ਲੁਧਿਆਣਾ 'ਚ 1984 ਦੰਗਾ ਪੀੜਤਾਂ ਵੱਲੋਂ ਫਿਰ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਦਾ ਵਿਰੋਧ, ਰਾਜਾ ਵੜਿੰਗ 'ਤੇ ਇੰਦਰਾ ਗਾਂਧੀ ਦੀ ਤਸਵੀਰ ਵਾਲੀ ਟੀਸ਼ਰਟ ਪਾਉਣ ਦਾ ਇਲਜ਼ਾਮ - 1984 victims on Raja Waring
- ਸ਼੍ਰੋਮਣੀ ਅਕਾਲੀ ਦਲ ਵੱਲੋਂ ਲੁਧਿਆਣਾ ਤੋਂ ਰਣਜੀਤ ਢਿੱਲੋ ਨੇ ਭਰਿਆ ਨਾਮਜ਼ਦਗੀ ਪੱਤਰ, ਬੈਂਸ ਭਰਾਵਾਂ ਉੱਤੇ ਭੜਕੇ ਰਣਜੀਤ ਢਿੱਲੋ - Ranjit Dhilo filled Nomination