ਪੰਜਾਬ

punjab

ETV Bharat / state

ਔਰਤ ਨੇ ਆਪਣੇ ਦਿਓਰ ’ਤੇ ਲਗਾਏ ਗੰਭੀਰ ਇਲਜ਼ਾਮ, ਬੱਚੀ ਨੂੰ ਵੀ ਦਿਖਾਉਦਾ ਸੀ ਅਸ਼ਲੀਲ ਵੀਡੀਓ ! - LUDHIANA NEWS

ਲੁਧਿਆਣਾ ਵਿੱਚ ਇੱਕ ਔਰਤ ਨੇ ਆਪਣੇ ਦਿਓਰ ਉੱਤੇ ਉਸ ਨਾਲ ਸਰੀਰਕ ਸਬੰਧ ਬਣਾਉਣ ਲਈ ਉਸ ਨੂੰ ਮਜਬੂਰ ਕਰਨ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ।

Ludhiana News
ਭਾਬੀ ਨੇ ਦਿਓਰ ’ਤੇ ਲਗਾਏ ਗੰਭੀਰ ਇਲਜ਼ਾਮ (Etv Bharat (ਲੁਧਿਆਣਾ, ਪੱਤਰਕਾਰ))

By ETV Bharat Punjabi Team

Published : Dec 26, 2024, 5:15 PM IST

ਲੁਧਿਆਣਾ: ਜ਼ਿਲ੍ਹੇ ਦੇ ਪੁਲਿਸ ਸਟੇਸ਼ਨ ਮਾਡਲ ਟਾਊਨ ਅਧੀਨ ਪੈਂਦੇ ਇਲਾਕੇ ਆਜ਼ਾਦ ਨਗਰ ਦੇ ਵਿੱਚ ਇੱਕ ਮਹਿਲਾ ਵੱਲੋਂ ਆਪਣੇ ਹੀ ਦਿਓਰ ਉੱਤੇ ਉਸ ਨਾਲ ਸਰੀਰਕ ਸਬੰਧ ਬਣਾਉਣ ਲਈ ਉਸ ਨੂੰ ਮਜਬੂਰ ਕਰਨ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਪੀੜਤ ਮਹਿਲਾਂ ਦੇ ਇਲਜ਼ਾਮ ਲਗਾਏ ਹਨ ਕਿ ਉਸ ਦਾ ਦਿਓਰ ਨਸ਼ੇ ਦਾ ਕਾਰੋਬਾਰ ਕਰਦਾ ਹੈ ਅਤੇ ਉਸਨੇ ਕਈ ਵਾਰ ਉਸ ਦੇ ਨਾਲ ਅਸ਼ਲੀਲ ਗੱਲਾਂ ਕੀਤੀਆਂ ਹਨ।

ਭਾਬੀ ਨੇ ਦਿਓਰ ’ਤੇ ਲਗਾਏ ਗੰਭੀਰ ਇਲਜ਼ਾਮ (Etv Bharat (ਲੁਧਿਆਣਾ, ਪੱਤਰਕਾਰ))

ਬੱਚੀ ਨੂੰ ਦਿਖਾਈਆਂ ਅਸ਼ਲੀਲ ਵੀਡੀਓ

ਪੀੜਤਾ ਨੇ ਦੱਸਿਆ ਕਿ ਉਸਦੀ ਸੱਤ ਸਾਲ ਦੀ ਧੀ ਵੀ ਹੈ ਜਿਸ ਨੇ ਆਪਣੇ ਟਿਊਸ਼ਨ ਜਾ ਕੇ ਕਿਹਾ ਕਿ ਉਸ ਦੇ ਚਾਚੂ ਵੱਲੋਂ ਉਸ ਨੂੰ ਗਲਤ ਵੀਡੀਓ ਵਿਖਾਈ ਗਈ ਹੈ। ਜਿਸ ਦੀ ਸ਼ਿਕਾਇਤ ਟਿਊਸ਼ਨ ਦੀ ਟੀਚਰ ਨੇ ਉਸ ਦੀ ਕਿਸੇ ਮਹਿਲਾ ਮਿੱਤਰ ਨੂੰ ਦੱਸੀ ਹੈ। ਇਸ ਤੋਂ ਬਾਅਦ ਹੀ ਉਹ ਪੁਲਿਸ ਸਟੇਸ਼ਨ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਪਹੁੰਚੀ ਹੈ। ਉਹਨਾਂ ਕਿਹਾ ਕਿ ਉਸ ਦੇ ਨਾਲ ਕੁੱਟਮਾਰ ਵੀ ਕੀਤੀ ਗਈ। ਇਸ ਕਰਕੇ ਉਹ ਆਪਣੀ ਇੱਕ ਮਹਿਲਾ ਦੋਸਤ ਦੇ ਘਰ ਰਹਿ ਰਹੀ ਸੀ।

ਇਸ ਸਬੰਧੀ ਪੀੜਤ ਮਹਿਲਾ ਦੀ ਦੋਸਤ ਨੇ ਕਿਹਾ ਕਿ ਮਹਿਲਾ ਦੀ ਕੁੱਟਮਾਰ ਕੀਤੀ ਗਈ। ਇਹ ਉਸਨੇ ਆਪਣੀ ਅੱਖੀ ਦੇਖਿਆ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਪਹਿਲਾਂ ਵੀ ਉਸ ਦੇ ਦਿਓਰ ਦੇ ਖਿਲਾਫ ਸ਼ਿਕਾਇਤਾਂ ਗਈਆਂ ਹਨ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਮਹਿਲਾ ਵੱਲੋਂ ਇੱਕ ਵੀਡੀਓ ਵੀ ਵਿਖਾਈ ਗਈ ਹੈ ਹਾਲਾਂਕਿ ਉਸ ਵਿੱਚ ਕੁਝ ਸਪਸ਼ਟ ਤਾਂ ਨਹੀਂ ਹੋ ਰਿਹਾ, ਪਰ ਮਹਿਲਾ ਨੇ ਇਲਜ਼ਾਮ ਜਰੂਰ ਲਗਾਏ ਹਨ। ਇਸ ਨੂੰ ਲੈ ਕੇ ਲੁਧਿਆਣਾ ਮਾਡਲ ਟਾਊਨ ਪੁਲਿਸ ਸਟੇਸ਼ਨ ਦੀ ਐਸਐਚਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਡੇ ਕੋਲ ਸ਼ਿਕਾਇਤ ਆਈ ਹੈ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ। ਉਹਨਾਂ ਕਿਹਾ ਕਿ ਸਾਰੇ ਫੈਕਟ ਵੈਰੀਫਾਈ ਕੀਤੇ ਜਾਣਗੇ ਅਤੇ ਉਸ ਤੋਂ ਬਾਅਦ ਅੱਗੇ ਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ।

ABOUT THE AUTHOR

...view details