ਫਤਿਹਗੜ੍ਹ ਸਾਹਿਬ:ਅੱਜ ਦੇ ਸਮੇਂ ਵਿੱਚ ਸਾਈਬਰ ਕ੍ਰਾਇਮ ਵੱਧਦਾ ਜਾ ਰਿਹਾ ਹੈ, ਜਿਸ ਦੀਆਂ ਖਬਰਾਂ ਅਸੀਂ ਰੋਜ਼ਾਨਾਂ ਹੀ ਪੜ੍ਹਦੇ ਅਤੇ ਦੇਖਦੇ ਹਾਂ। ਇਹ ਠੱਗ ਇਸ ਤਰ੍ਹਾਂ ਆਪਣਾ ਜਾਲ ਵਿਛਾਉਂਦੇ ਹਨ ਜਿਸ ਨਾਲ ਰੋਜ਼ਾਨਾਂ ਹੀ ਪਤਾ ਨਹੀਂ ਕਿੰਨ੍ਹੇ ਭੋਲੇ-ਭਾਲੇ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਬਜ਼ੁਰਗ ਜੋੜੇ ਨੂੰ ਕਿਸੇ ਦਾ ਫੋਨ ਆਇਆ ਕਿ ਉਸ ਦੇ ਵਿਦੇਸ਼ ਰਹਿੰਦੇ ਪੁੱਤਰ ਦਾ ਐਕਸੀਡੈਂਟ ਹੋ ਗਿਆ ਹੈ। ਜਿਸ ਦੇ ਲਈ ਪੈਸਿਆਂ ਦੀ ਲੋੜ ਹੈ ਪਰ ਇਹ ਠੱਗ ਆਪਣੀ ਕੋਸ਼ਿਸ਼ ਵਿੱਚ ਨਾਕਾਮਯਾਬ ਹੋ ਗਏ, ਇਸ ਬਜ਼ੁਰਗ ਜੋੜੇ ਨੂੰ ਠੱਗੀ ਤੋਂ ਪਹਿਲਾਂ SBI ਗਾਹਕ ਸੇਵਾ ਕੇਂਦਰ ਚਲਾਉਣ ਵਾਲੇ ਸੁਮਿਤ ਕੁਮਾਰ ਨੇ ਬਚਾ ਲਿਆ।
'ਡਰਿਆ ਹੋਇਆ ਸੀ ਬਜ਼ੁਰਗ ਜੋੜਾ'
ਇਸ ਮੌਕੇ ਗੱਲਬਾਤ ਕਰਦੇ ਹੋਏ ਸੁਮਿਤ ਕੁਮਾਰ ਨੇ ਕਿਹਾ ਕਿ ਇੱਕ ਬਜ਼ੁਰਗ ਜੋੜਾ ਸਾਡੇ ਸੇਵਾਂ ਕੇਂਦਰ ਵਿੱਚ ਵਿੱਚ ਆਇਆ ਅਤੇ ਉਨ੍ਹਾਂ ਨੇ ਆਕੇ ਮੈਨੂੰ ਇੱਕ ਲੱਖ ਰੁਪਏ ਦਿੰਦੇ ਹੋਏ ਕਿਹਾ ਕਿ ਇਹ ਲੱਖ ਰੁਪਏ ਜਲਦੀ ਇਸ ਖਾਤੇ ਵਿੱਚ ਪਾਉਣਾ ਹੈ, ਉਨ੍ਹੇ ਦੇ ਇਸ ਤਰ੍ਹਾਂ ਕਹਿਣ ਉੱਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਕਿਸ ਨੂੰ ਪਾਉਣਾ ਹੈ ਤਾਂ ਉਸ ਬਜ਼ੁਰਗ ਨੇ ਕਿਹਾ ਕਿ ਕਿਸੇ ਰਿਸ਼ਤੇਦਾਰ ਨੂੰ ਪਾਉਣਾ ਹੈ, ਸੇਵਾ ਕੇਂਦਰ ਮੁਲਾਜ਼ਮ ਨੇ ਕਿਹਾ ਕਿ ਉਨ੍ਹਾਂ ਦੇ ਇਸ ਤਰ੍ਹਾਂ ਕਹਿਣ ਉੱਤੇ ਮੈਨੂੰ ਸ਼ੱਕ ਹੋਇਆ। ਜਿਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਕਿਹਾ ਕਿ ਮਾਤਾ ਜੀ ਤੁਸੀਂ ਡਰੋ ਨਾ ਮੈਂ ਤੁਹਾਡੇ ਬੇਟੇ ਵਾਂਗੂ ਹੀ ਹਾਂ ਮੈਨੂੰ ਸਾਰੀ ਗੱਲ ਦੱਸੋ ਕਿ ਹੋਇਆ, ਪਰ ਉਸ ਬਜ਼ੁਰਗ ਜੋੜੇ ਨੇ ਕੁਝ ਨਹੀਂ ਦੱਸਿਆ।