ਅੰਮ੍ਰਿਤਸਰ: ਸਾਡੇ ਸਮਾਜ ਵਿੱਚ ਆਏ ਦਿਨ ਲੱਖਾਂ ਲੋਕਾਂ ਮੌਤ ਦੇ ਘਾਟ ਉਤਰਦੇ ਰਹਿੰਦੇ ਹਨ, ਕੁੱਝ ਦਾ ਕਾਰਨ ਕੁਦਰਤੀ ਅਤੇ ਕੁੱਝ ਖੁਦ ਆਪਣੇ ਹੱਥੀ ਆਪਣਾ ਜੀਵਨ ਖਤਮ ਕਰ ਦਿੰਦੇ ਹਨ, ਇਸੇ ਤਰ੍ਹਾਂ ਹਾਲ ਹੀ ਵਿੱਚ ਅੰਮ੍ਰਿਤਸਰ ਸਥਿਤ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਤੋਂ ਇੱਕ ਖਬਰ ਸੁਣਨ ਨੂੰ ਮਿਲ ਰਹੀ ਹੈ, ਜਿੱਥੇ ਇੱਕ ਲੜਕੀ ਦੀ 7ਵੀਂ ਮੰਜ਼ਿਲ ਤੋਂ ਡਿੱਗ ਜਾਣ ਕਾਰਨ ਮੌਤ ਹੋ ਗਈ ਹੈ। ਹਾਲਾਂਕਿ ਇਹ ਮਹਿਜ਼ ਇੱਕ ਹਾਦਸਾ ਹੈ ਜਾਂ ਖੁਦਕੁਸ਼ੀ ਹੈ...ਇਸ ਬਾਰੇ ਪੁਲਿਸ ਜਾਂਚ ਕਰ ਰਹੀ ਹੈ।
ਖੁਦਕੁਸ਼ੀ ਬਾਰੇ ਕੀ ਬੋਲੇ ਗੁਰਦੁਆਰਾ ਪ੍ਰਬੰਧਕ ਕਮੇਟੀ
ਇਸ ਪੂਰੇ ਮਾਮਲੇ ਸੰਬੰਧੀ ਜਦੋਂ ਸਾਡੀ ਟੀਮ ਨੇ ਗੁਰਦੁਆਰਾ ਪ੍ਰਬੰਧਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਸਾਢੇ 9 ਵਜੇ ਦੇ ਕਰੀਬ ਇੱਕ ਲੜਕੀ, ਜੋ ਕਿ ਦਰਸ਼ਨਾਂ ਲਈ ਆਈ ਸੀ, ਉਸ ਵੱਲੋਂ 7ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਗਈ ਅਤੇ ਆਪਣੀ ਜ਼ਿੰਦਗੀ ਖਤਮ ਕਰ ਦਿੱਤੀ ਗਈ ਹੈ, ਹਾਲਾਂਕਿ ਇਸ ਲੜਕੀ ਦੀ ਅਜੇ ਪਹਿਚਾਣ ਨਹੀਂ ਹੋ ਪਾਈ ਹੈ। ਇਸ ਤੋਂ ਇਲਾਵਾ ਅਸੀਂ ਪਹਿਲਾਂ ਹੀ ਸੀਸੀਟੀਵੀ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ ਤਾਂਕਿ ਇਸ ਪੂਰੇ ਮਾਮਲੇ ਦੀ ਤਹਿ ਤੱਕ ਜਾਇਆ ਜਾ ਸਕੇ, ਕਿ ਇਹ ਲੜਕੀ ਕਿੱਥੋਂ ਆਈ ਹੈ, ਇਸ ਦੇ ਨਾਲ ਕੌਣ ਹੈ...ਇਹ ਸਾਰਾ ਕੁੱਝ ਅਸੀਂ ਚੈੱਕ ਕਰ ਰਹੇ ਹਾਂ।'