ਅੰਮ੍ਰਿਤਸਰ :ਗਿੱਦੜਬਾਹਾ ਦਾ ਰਹਿਣ ਵਾਲਾ 19 ਸਾਲਾ ਨੌਜਵਾਨ ਜਿਸ ਦਾ ਨਾਂ ਕੁਲਦੀਪ ਸਿੰਘ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦਾ ਦਿਮਾਗੀ ਸੰਤੁਲਨ ਨੂੰ ਵੀ ਥੋੜਾ ਠੀਕ ਨਹੀਂ ਸੀ ਇਹ ਪਿਛਲੇ 20 ਦਿਨਾਂ ਤੋਂ ਆਪਣੇ ਘਰੋਂ ਲਾਪਤਾ ਸੀ। ਘਰ ਵਾਲੇ ਇਸਦੀ ਕਾਫੀ ਭਾਲ ਕਰ ਰਹੇ ਸਨ, ਪਰ ਨਾ ਮਿਲਣ ਕਰਕੇ ਉਨ੍ਹਾਂ ਦੇ ਹੱਥ ਨਿਰਾਸ਼ਾ ਲੱਗੀ 'ਤੇ ਅੱਜ ਅੰਮ੍ਰਿਤਸਰ ਦੇ ਬੱਸ ਸਟੈਂਡ 'ਤੇ ਇਹ ਕੁਲਦੀਪ ਆਪਣੇ ਪਰਿਵਾਰ ਨੂੰ ਮਿਲਿਆ ਤੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ। ਉੱਥੇ ਹੀ, ਉਸ ਦੀ ਮਾਂ ਦੇ ਚਿਹਰੇ 'ਤੇ ਰੌਣਕ ਆਈ ਅਤੇ ਆਪਣੇ ਪੁੱਤ ਨੂੰ ਗਲ ਨਾਲ ਲਾਇਆ ਇਹ ਦੱਸਿਆ ਕਿ ਦੋ ਭੈਣਾਂ ਦਾ ਇਕੱਲਾ ਭਰਾ ਹੈ।
ਲੜਕਾ ਅੰਮ੍ਰਿਤਸਰ ਪਹੁੰਚ ਚੁੱਕਾ: ਇਸ ਮੌਕੇ ਗੱਲਬਾਤ ਕਰਦੇ ਹੋਏ ਕੁਲਦੀਪ ਦੀ ਮਾਂ ਰੱਜੀ ਨੇ ਦੱਸਿਆ ਕਿ ਅਸੀਂ ਗਿੱਦੜਬਾਹਾ ਦੇ ਰਹਿਣ ਵਾਲੇ ਹਾਂ ਅਤੇ ਪਿਛਲੇ 20 ਦਿਨ ਪਹਿਲਾਂ ਤੇ ਕਣਕ ਦੀ ਵਾਢੀ ਦੇ ਲਈ ਗਿਆ ਸੀ। ਇਸ ਦੇ ਯਾਰਾਂ ਦੋਸਤਾਂ ਨੇ ਇਹਨੂੰ ਕੋਈ ਨਸ਼ੇ ਵਾਲੀ ਚੀਜ਼ ਖਵਾ ਦਿੱਤੀ ਅਤੇ ਇਹ ਲਾਪਤਾ ਹੋ ਗਿਆ। ਇਹ ਨਸ਼ੇ ਦੇ ਵਿੱਚ ਝੂਮਦਾ ਹੋਇਆ ਘਰੋਂ ਗਾਇਬ ਹੋ ਗਿਆ ਅਸੀਂ ਕਾਫੀ ਦਿਨਾਂ ਤੋਂ ਇਸਦੀ ਭਾਲ ਕਰ ਰਹੇ ਸਨ। ਅੱਜ ਸਾਨੂੰ ਇਹ ਅੰਮ੍ਰਿਤਸਰ ਬੱਸ ਸਟੈਂਡ 'ਤੇ ਮਿਲਿਆ ਹੈ ਸਾਨੂੰ ਇੱਕ ਫੋਨ ਆਇਆ ਸੀ ਅਤੇ ਪਤਾ ਲੱਗਾ ਕਿ ਸਾਡਾ ਲੜਕਾ ਅੰਮ੍ਰਿਤਸਰ ਪਹੁੰਚ ਚੁੱਕਾ ਹੈ। ਉਹ ਕਿਸੇ ਕਿਸਾਨ ਵੀਰ ਦੇ ਕੋਲ ਹੈ, ਸਾਨੂੰ ਫੋਨ ਕੀਤਾ ਗਿਆ ਅਤੇ ਅੱਜ ਅਸੀਂ ਇਸ ਨੂੰ ਲੈਣ ਦੇ ਲਈ ਪਹੁੰਚੇ ਹਾਂ ।ਕੁਲਦੀਪ ਦੀ ਮਾਂ ਰੱਜੀ ਨੇ ਦੱਸਿਆ ਕਿ ਇਸ ਦੀਆਂ ਦੋ ਭੈਣਾਂ ਹਨ ਉਹ ਵੀ ਇਸ ਲਈ ਕਾਫੀ ਚਿੰਤਿਤ ਸੀ ਅੱਜ ਆਪਣੇ ਪੁੱਤ ਨੂੰ ਮੈਂ ਆਪਣੇ ਘਰ ਵਾਪਸ ਲੈ ਕੇ ਜਾ ਰਹੇੰ ਹਾਂ। ਉੱਥੇ ਹੀ ਮੈਂ ਕਿਸਾਨ ਵੀਰ ਦਾ ਵੀ ਧੰਨਵਾਦ ਕਰਦੀ ਹਾਂ ਜਿਸ ਨੇ ਮੇਰੇ ਪੁੱਤਰ ਨੂੰ ਲੱਭਿਆ ਅਤੇ ਇਸ ਦੀ ਜਾਨ ਬਚਾਈ।
ਵੇਖਿਆ ਕਿ ਛੱਤ 'ਤੇ ਕੋਈ ਖੜਾਕ ਹੋ ਰਿਹਾ : ਇਸ ਮੌਕੇ ਕਿਸਾਨ ਆਗੂ ਕਾਬਲ ਸਿੰਘ ਮਹਾਵਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਨੌਜਵਾਨ ਅੰਮ੍ਰਿਤਸਰ ਬੱਸ ਸਟੈਂਡ ਤੋਂ ਬੱਸ ਦੀ ਛੱਤ ਉੱਤੇ ਲੰਮੇ ਪੈ ਕੇ ਅਟਾਰੀ ਬਾਰਡਰ 'ਤੇ ਪਹੁੰਚ ਗਿਆ। ਜਿਹੜੀ ਬੱਸ 'ਤੇ ਲੰਮੇ ਪਿਆ ਸੀ, ਉਹ ਬੱਸ ਸਾਡੇ ਪਿੰਡ ਮਹਾਵੇ ਦੀ ਸੀ ਅਤੇ ਬੱਸ ਨੇ ਆਪਣੀਆਂ ਸਵਾਰੀਆਂ ਉਤਾਰ ਕੇ ਬਸ ਪਿੰਡ ਵੱਲ ਨੂੰ ਮੋੜ ਲਈ। ਜਦੋਂ ਬਸ ਪਿੰਡ ਪਹੁੰਚੀ ਤਾਂ ਉਨ੍ਹਾਂ ਵੇਖਿਆ ਕਿ ਛੱਤ 'ਤੇ ਕੋਈ ਖੜਾਕ ਹੋ ਰਿਹਾ ਹੈ। ਜਦੋਂ ਉਨ੍ਹਾਂ ਛੱਤ ਉੱਪਰ ਵੇਖਿਆ ਤਾਂ ਇੱਕ ਨੌਜਵਾਨ ਬੱਸ 'ਤੇ ਲੰਮੇ ਪਿਆ ਹੋਇਆ ਸੀ। ਉਸ ਨੂੰ ਪਾਸੋਂ ਹੇਠਾਂ ਨੂੰ ਉਤਾਰਿਆ ਅਤੇ ਸਾਰੇ ਪਿੰਡ ਵਾਲੇ ਇਕੱਠੇ ਹੋ ਗਏ ਕਾਬਲ ਸਿੰਘ ਮਹਾਵਾ ਨੇ ਦੱਸਿਆ ਕਿ ਜਦੋਂ ਅਸੀਂ ਇਸ ਕੋਲੋਂ ਪੁੱਛਗਿਛ ਕੀਤੀ ਤਾਂ ਇਸ ਨੇ ਕੁਝ ਵੀ ਸਾਨੂੰ ਸਹੀ ਨਹੀਂ ਦੱਸਿਆ।