ਮਾਨਸਾ:ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੇ ਪਿੰਡ ਮੂਸਾ ਦੀ ਸਰਪੰਚੀ ਉੱਤੇ ਵੀ ਹਰ ਕਿਸੇ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇੱਕ ਪਾਸੇ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਹਮਾਇਤ ਵਾਲਾ ਉਮੀਦਵਾਰ ਡਾਕਟਰ ਬਲਜੀਤ ਸਿੰਘ ਤੇ ਦੂਜੇ ਪਾਸੇ ਗੁਰਸ਼ਰਨ ਸਿੰਘ ਅਤੇ ਐਸਸੀ ਉਮੀਦਵਾਰ ਮੱਕਰ ਸਿੰਘ ਵੀ ਚੋਣ ਦੇ ਮੈਦਾਨ ਵਿੱਚ ਹੈ। ਪਿੰਡ ਦੇ ਲੋਕ ਆਪਣੇ ਪਿੰਡ ਦਾ ਸਰਪੰਚ ਕਿਹੋ ਜਿਹਾ ਚੁਣਨਾ ਚਾਹੁੰਦੇ ਹਨ ਅਤੇ ਚੋਣ ਲੜ ਰਹੇ ਉਮੀਦਵਾਰ ਆਪਣੇ ਪਿੰਡ ਮੂਸਾ ਲਈ ਕੀ ਸੋਚ ਲੈ ਕੇ ਵੋਟਰਾਂ ਦੇ ਵਿੱਚ ਜਾ ਰਹੇ ਹਨ, ਇਸ ਸਬੰਧੀ ਸਰਪੰਚੀ ਦੇ ਉਮੀਦਵਾਰ ਅਤੇ ਪਿੰਡ ਦੇ ਲੋਕਾਂ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ।
ਵੋਟਿੰਗ ਡੇਅ ਦੀ ਬੇਸਬਰੀ ਨਾਲ ਉਡੀਕ, ਜਾਣੋ ਵਜ੍ਹਾਂ (Etv Bharat (ਮਾਨਸਾ, ਪੱਤਰਕਾਰ)) ਪਿੰਡ ਮੂਸਾ ਦੇ ਲੋਕ ਕੀ ਚਾਹੁੰਦੇ ?
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਨੌਜਵਾਨ ਅਤੇ ਦੁਨੀਆ ਭਰ ਦੇ ਵਿੱਚ ਨਾਮ ਕਮਾਉਣ ਵਾਲੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੇ ਪਿੰਡ ਮੂਸਾ ਦਾ ਨਾਮ ਦੁਨੀਆਂ ਦੇ ਵਿੱਚ ਰੌਸ਼ਨ ਕੀਤਾ ਹੈ, ਉਸੇ ਤਰ੍ਹਾਂ ਹੀ ਪਿੰਡ ਦੇ ਵਿੱਚ ਧੜੇਬੰਦੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਦੇ ਲਈ ਚੰਗੇ ਉਮੀਦਵਾਰ ਦੀ ਚੋਣ ਕਰਨ ਜਾ ਰਹੇ ਹਨ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੋ ਵਿਅਕਤੀ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰੇਗਾ ਅਤੇ ਪਿੰਡ ਵਿੱਚ ਚੰਗੀਆਂ ਸੁਵਿਧਾਵਾਂ ਲੈ ਕੇ ਆਉਣ ਵਾਲੇ ਉਮੀਦਵਾਰ ਨੂੰ ਹੀ ਸਰਪੰਚ ਚੁਣਿਆ ਜਾਵੇਗਾ।
ਕੀ ਨੇ ਪਿੰਡ ਦੀਆਂ ਸਮੱਸਿਆਵਾਂ
ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਅਜੇ ਵੀ ਹਨ, ਜਿੱਥੇ ਪਿੰਡ ਦੇ ਛੱਪੜ ਦੇ ਨਿਕਾਸੀ ਪਾਣੀ ਨੂੰ ਲੈ ਕੇ ਪਿੰਡ ਦੇ ਲੋਕਾਂ ਦੀ ਸਮੱਸਿਆ ਹੈ, ਉੱਥੇ ਹੀ ਪਿੰਡ ਵਿੱਚ ਸ਼ੁੱਧ ਪਾਣੀ ਅਤੇ ਵਾਟਰ ਵਰਕਸ ਦਾ ਪਾਣੀ ਲੋਕਾਂ ਦੇ ਘਰਾਂ ਤੱਕ ਨਾ ਪਹੁੰਚਣ ਦੀ ਵੀ ਵੱਡੀ ਸਮੱਸਿਆ ਹੈ ਪਿੰਡ ਦੇ ਲੋਕਾਂ ਨੇ ਆਪਣੇ ਇਹਨਾਂ ਸਰਪੰਚ ਦੇ ਉਮੀਦਵਾਰਾਂ ਦੇ ਭਰੋਸਾ ਜਾਹਿਰ ਕਰਦੇ ਹੋਏ ਕਿਹਾ ਕਿ ਪਿੰਡ ਦਾ ਜੋ ਵੀ ਸਰਪੰਚ ਚੁਣਿਆ ਜਾਵੇਗਾ, ਉਨ੍ਹਾਂ ਨੂੰ ਉਮੀਦ ਹੈ ਕਿ ਉਹ ਸਰਪੰਚ ਪਿੰਡ ਦੇ ਇਨ੍ਹਾਂ ਮਸਲਿਆਂ ਦਾ ਪਹਿਲ ਦੇ ਆਧਾਰ ਉੱਤੇ ਹੱਲ ਕਰੇਗਾ।
ਪਿੰਡ ਮੂਸਾ ਵਾਸੀ (Etv Bharat) ਕੀ ਕਹਿਣਾ ਉਮੀਦਵਾਰਾਂ ਦਾ ?
ਉਧਰ ਸਰਪੰਚੀ ਦੀ ਚੋਣ ਲੜ ਰਹੇ ਉਮੀਦਵਾਰ ਡਾਕਟਰ ਬਲਜੀਤ ਸਿੰਘ ਅਤੇ ਗੁਰਸ਼ਰਨ ਸਿੰਘ ਨੇ ਕਿਹਾ ਕਿ ਉਹ ਆਪਣੇ ਪਿੰਡ ਦੇ ਵਿਕਾਸ ਨੂੰ ਲੈ ਕੇ ਚੋਣ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੇ ਪੂਰੀ ਦੁਨੀਆਂ ਦੇ ਵਿੱਚ ਮੂਸਾ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ, ਉਸੇ ਤਰ੍ਹਾਂ ਵਿਕਾਸ ਪੱਖੋਂ ਵੀ ਮੂਸਾ ਪਿੰਡ ਦਾ ਨਾਮ ਸੁਨਹਿਰੇ ਅੱਖਰਾਂ ਦੇ ਵਿੱਚ ਹੋਵੇ। ਉਨ੍ਹਾਂ ਕਿਹਾ ਕਿ ਬੇਸ਼ੱਕ ਪਿੰਡ ਵਿੱਚ ਪਹਿਲਾਂ ਵਾਲੇ ਸਰਪੰਚਾਂ ਨੇ ਵਿਕਾਸ ਕੀਤਾ ਹੈ, ਪਰ ਕੁਝ ਕੰਮ ਅਧੂਰੇ ਰਹਿ ਗਏ ਹਨ, ਜਿਨਾਂ ਨੂੰ ਪਹਿਲ ਦੇ ਅਧਾਰ ਉੱਤੇ ਪੂਰਾ ਕੀਤਾ ਜਾਵੇਗਾ।
ਉਮੀਦਵਾਰਾਂ ਨੇ ਕਿਹਾ ਕਿ ਪਿੰਡ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਨਹਿਰੀ ਪਾਣੀ ਦੀਆਂ ਪਾਈਪਾਂ ਦੀ ਸਮੱਸਿਆ ਵਾਟਰ ਵਰਕਸ ਦਾ ਪਾਣੀ ਲੋਕਾਂ ਤੱਕ ਘਰ ਘਰ ਪਹੁੰਚਾਉਣ ਦੀ ਸਮੱਸਿਆ ਅਤੇ ਪਿੰਡ ਵਿੱਚ ਛੱਪੜ ਦੇ ਪਾਣੀ ਨੂੰ ਨਿਕਾਸੀ ਦੇ ਲਈ ਇਸਤੇਮਾਲ ਕੀਤੇ ਜਾਣ ਦੀ ਸਮੱਸਿਆ ਹੈ। ਇਸ ਤੋਂ ਇਲਾਵਾ ਪਿੰਡ ਦੇ ਸਕੂਲ ਵਿੱਚ ਟੀਚਰਾਂ ਦੀ ਕਮੀ ਪੂਰੀ ਕਰਨੀ ਅਤੇ ਪਿੰਡ ਵਾਸੀਆਂ ਨੂੰ ਚੰਗੀਆਂ ਸਹੂਲਤਾਂ ਅਤੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜ ਕੇ ਰੱਖਣ ਦਾ ਉਹਨਾਂ ਦਾ ਪਹਿਲਾ ਮਕਸਦ ਹੋਵੇਗਾ।