ਚੰਡੀਗੜ੍ਹ: ਬਤੌਰ ਸਪੋਰਟਿੰਗ ਅਦਾਕਾਰ ਅਪਣੇ ਪੰਜਾਬੀ ਸਿਨੇਮਾ ਸਫ਼ਰ ਦਾ ਅਗਾਜ਼ ਕਰਨ ਵਾਲੇ ਜਗਜੀਤ ਸੰਧੂ ਅੱਜ ਸੋਲੋ ਹੀਰੋ ਦੇ ਤੌਰ ਉਤੇ ਸਥਾਪਿਤ ਨਾਂਅ ਬਣ ਚੁੱਕੇ ਹਨ, ਜਿੰਨ੍ਹਾਂ ਦੀਆਂ ਇਸ ਖਿੱਤੇ ਵਿੱਚ ਮਜ਼ਬੂਤ ਹੋ ਰਹੀਆਂ ਪੈੜਾਂ ਦਾ ਹੀ ਇਜ਼ਹਾਰ ਕਰਵਾਉਣਗੀਆਂ ਇਸ ਵਰ੍ਹੇ ਦੌਰਾਨ ਬੈਕ-ਟੂ-ਬੈਕ ਸਾਹਮਣੇ ਆਉਣ ਵਾਲੀਆਂ ਕਈ ਬਹੁ-ਚਰਚਿਤ ਫਿਲਮਾਂ, ਜੋ ਜਲਦ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀਆਂ ਹਨ।
ਪਾਲੀਵੁੱਡ ਦੇ ਵਰਸਟਾਈਲ ਐਕਟਰ ਹੋਣ ਦਾ ਮਾਣ ਹਾਸਿਲ ਕਰਦੇ ਜਾ ਰਹੇ ਅਤੇ ਬਾਲੀਵੁੱਡ ਵਿੱਚ ਵੀ ਨਵੇਂ ਦਿਸਹਿੱਦੇ ਸਿਰਜਣ ਵੱਲ ਵੱਧ ਚੁੱਕੇ ਇਸ ਹੋਣਹਾਰ ਅਦਾਕਾਰ ਦੀਆਂ ਰਿਲੀਜ਼ ਹੋਣ ਜਾ ਰਹੀਆਂ ਫਿਲਮਾਂ ਵੱਲ ਆਓ ਕਰਦੇ ਵਿਸ਼ੇਸ਼ ਨਜ਼ਰਸਾਨੀ:
ਪੰਜਾਬ 95
'ਆਰਐਸਵੀਪੀ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਵਿਵਾਦਿਤ ਫਿਲਮ ਦਾ ਨਿਰਦੇਸ਼ਨ ਹਨੀ ਤ੍ਰੇਹਨ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਦੀ ਇਸ ਭਾਵਪੂਰਨ ਫਿਲਮ ਵਿੱਚ ਦਿਲਜੀਤ ਦੁਸਾਂਝ, ਅਰਜੁਨ ਰਾਮਪਾਲ ਅਤੇ ਸ਼ੁਵਿੰਦਰ ਵਿੱਕੀ ਜਿਹੇ ਕਈ ਮੰਝੇ ਹੋਏ ਅਤੇ ਨਾਮੀ ਗਿਰਾਮੀ ਐਕਟਰਜ਼ ਨਾਲ ਮਹੱਤਵਪੂਰਨ ਰੋਲ ਵਿੱਚ ਨਜ਼ਰੀ ਪੈਣਗੇ ਇਹ ਹੋਣਹਾਰ ਅਦਾਕਾਰ, ਜੋ ਅਪਣੀ ਇਸ ਫਿਲਮ ਨੂੰ ਚਾਰੇ-ਪਾਸੇ ਤੋਂ ਮਿਲ ਰਹੇ ਭਰਪੂਰ ਹੁੰਗਾਰੇ ਲੈ ਕੇ ਬੇਹੱਦ ਉਤਸ਼ਾਹਿਤ ਵੀ ਵਿਖਾਈ ਦੇ ਹਨ।
ਇੱਲਤੀ
'ਗੀਤ ਐਮਪੀ3' ਵੱਲੋਂ ਬਣਾਈ ਜਾ ਰਹੀ ਇਸ ਫਿਲਮ ਵਿੱਚ ਸੋਲੋ ਹੀਰੋ ਦੇ ਤੌਰ ਉਤੇ ਨਜ਼ਰ ਆਉਣਗੇ ਅਦਾਕਾਰ ਜਗਜੀਤ ਸੰਧੂ, ਜੋ ਇਸ ਫਿਲਮ ਦੁਆਰਾ ਜਿੱਥੇ ਨਿਰਮਾਤਾ ਦੇ ਰੂਪ ਵਿੱਚ ਅਪਣੀ ਉਪ-ਸਥਿਤੀ ਦਰਜ ਕਰਵਾਉਣ ਜਾ ਰਹੇ ਹਨ, ਉੱਥੇ ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤਾਨੀਆ ਨਾਲ ਵੀ ਪਹਿਲੀ ਵਾਰ ਸਿਲਵਰ ਸਕ੍ਰੀਨ ਸ਼ੇਅਰ ਕਰਨਗੇ।
ਦਿ ਡਿਪਲੋਮੈਂਟ
'ਟੀ-ਸੀਰੀਜ਼', 'ਜੇਏ ਐਟਰਟੇਨਮੈੰਟ ਅਤੇ 'ਵਕਾਓ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਚਰਚਿਤ ਡਰਾਮਾ ਫਿਲਮ ਦਾ ਨਿਰਦੇਸ਼ਨ ਸ਼ਿਵਮ ਨਯਰ ਵੱਲੋਂ ਕੀਤਾ ਗਿਆ, ਜਿੰਨ੍ਹਾਂ ਦੁਆਰਾ ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਫਿਲਮਾਈ ਗਈ ਇਸ ਵਿੱਚ ਜੋਨ ਅਬ੍ਰਾਹਮ ਜਿਹੇ ਨਾਮੀ ਸਿਤਾਰੇ ਨਾਲ ਅਪਣੇ ਮਾਣਮੱਤੇ ਵਜ਼ੂਦ ਦਾ ਇਜ਼ਹਾਰ ਕਰਵਾਉਣਗੇ ਅਦਾਕਾਰ ਜਗਜੀਤ ਸੰਧੂ, ਜੋ ਨੈੱਟਫਲਿਕਸ ਦੀ ਸਫਲਤਮ ਸੀਰੀਜ਼ 'ਪਤਾਲਲੋਕ' ਤੋਂ ਬਾਅਦ ਦੂਜੀ ਵਾਰ ਕਿਸੇ ਵੱਡੇ ਬਾਲੀਵੁੱਡ ਪ੍ਰੋਜੈਕਟ ਦਾ ਹਿੱਸਾ ਬਣੇ ਨਜ਼ਰ ਆਉਣਗੇ।
ਇਹ ਵੀ ਪੜ੍ਹੋ: