ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਵਿੱਚ ਸ਼ਾਨਦਾਰ ਅਤੇ ਸਫ਼ਲ ਪਹਿਚਾਣ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ ਗਾਇਕ ਸਾਰਥੀ ਕੇ, ਜੋ ਗੰਭੀਰ ਸਿਹਤ ਸਮੱਸਿਆ 'ਚੋ ਉਭਰਨ ਤੋਂ ਬਾਅਦ ਇੱਕ ਵਾਰ ਮੁੜ ਗਾਇਕੀ ਪਿੜ੍ਹ 'ਚ ਕਾਰਜਸ਼ੀਲ ਹੋਏ ਹਨ, ਜਿੰਨ੍ਹਾਂ ਦੀ ਅਪਣੀ ਇਸ ਕਰਮਭੂਮੀ 'ਚ ਸ਼ਾਨਦਾਰ ਵਾਪਸੀ ਦਾ ਮੁੱਢ ਬੰਨ੍ਹਣ ਜਾ ਰਿਹਾ ਹੈ ਉਨ੍ਹਾਂ ਦਾ ਨਵਾਂ ਗਾਣਾ 'ਮਿਸ਼ਰੀ ਵਰਗੀ', ਜੋ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਦਾ ਸ਼ਿੰਗਾਰ ਬਣ ਗਿਆ ਹੈ।
'ਸਾਰਥੀ ਕੇ' ਅਤੇ 'ਰਣਬਨ ਪ੍ਰੋਡੋਕਸ਼ਨ' ਵੱਲੋਂ ਸੰਗੀਤਕ ਮਾਰਕੀਟ ਵਿੱਚ ਵੱਡੇ ਪੱਧਰ ਉਪਰ ਜਾਰੀ ਕੀਤੇ ਗਏ ਉਕਤ ਟ੍ਰੈਕ ਦਾ ਸੰਗੀਤ ਪ੍ਰਿੰਸ ਸੱਗੂ ਅਤੇ ਮਿਊਜ਼ਿਕ ਵੀਡੀਓ ਨਵਰੋਜ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਬੋਲ ਸੁੱਖਾ ਕੰਗ ਦੁਆਰਾ ਰਚੇ ਗਏ ਹਨ।
ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਅਪਣੀ ਗਾਇਕੀ ਧਾਂਕ ਜਮਾ ਚੁੱਕੇ ਇਹ ਬਾਕਮਾਲ ਗਾਇਕ ਅਪਣੇ ਉਕਤ ਨਵੇਂ ਗਾਣੇ ਨੂੰ ਲੈ ਕੇ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿਸ ਸੰਬੰਧਤ ਅਪਣੇ ਖੁਸ਼ੀ ਭਰੇ ਭਾਵੁਕ ਰੋਂਅ ਦਾ ਇਜ਼ਹਾਰ ਉਨ੍ਹਾਂ ਅਪਣੇ ਸ਼ੋਸ਼ਲ ਪਲੇਟਫ਼ਾਰਮ ਉਪਰ ਵੀ ਕੀਤਾ ਹੈ।
ਸੰਗੀਤਕ ਗਲਿਆਰਿਆਂ ਵਿੱਚ ਲੰਮੇਂ ਰਹੇ ਖਲਾਅ ਨੂੰ ਪੂਰਾ ਕਰਨ ਵੱਲ ਵੱਧ ਚੁੱਕੇ ਇਸ ਹੋਣਹਾਰ ਗਾਇਕ ਨੇ ਆਪਣੇ ਪ੍ਰਸ਼ੰਸਕਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਹੌਂਸਲਾ ਬਹੁਤ ਵੱਡੀ ਚੀਜ਼ ਹੁੰਦੀ ਹੈ ਅਤੇ ਦੁਆਵਾਂ ਉਸ ਤੋਂ ਵੀ ਵੱਡੀਆਂ ਹੁੰਦੀਆਂ ਨੇ ਅਤੇ ਮੈਂ ਬਹੁਤ ਖੁਸ਼ਨਸੀਬ ਹਾਂ ਕਿ ਇਹ ਦੋਵੇਂ ਚੀਜ਼ਾਂ ਰੱਜ ਕੇ ਮੇਰੇ ਹਿੱਸੇ ਆਈਆਂ।
ਉਨ੍ਹਾਂ ਕਿਹਾ ਕਿ ਦੁਖ ਅਤੇ ਮਾਯੂਸੀ ਭਰੇ ਸਮੇਂ ਵਿੱਚੋਂ ਉਨ੍ਹਾਂ ਨੂੰ ਕੱਢਣ ਵਿੱਚ ਚਾਹੁੰਣ ਵਾਲਿਆਂ ਦਾ ਅਹਿਮ ਯੋਗਦਾਨ ਰਿਹਾ, ਜਿਸ ਦੇ ਮੱਦੇਨਜ਼ਰ ਹੀ ਹੁਣ ਫਿਰ ਸੰਗੀਤਕ ਖਿੱਤੇ ਵਿੱਚ ਦਸਤਕ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਾਂ।
ਇਹ ਵੀ ਪੜ੍ਹੋ:
- ਸਾਲ ਦੀ ਸ਼ੁਰੂਆਤ 'ਚ ਹੀ ਬੈਕ-ਟੂ-ਬੈਕ ਤਿੰਨ ਫਿਲਮਾਂ ਰਿਲੀਜ਼ ਕਰੇਗਾ ਇਹ ਪੰਜਾਬੀ ਅਦਾਕਾਰ, 'ਪੰਜਾਬ 95' ਦਾ ਵੀ ਬਣੇਗਾ ਸ਼ਾਨਦਾਰ ਹਿੱਸਾ
- ਮਹਾਕੁੰਭ ਦੇ ਮੇਲੇ 'ਚ ਮਾਲਾ ਵੇਚ ਰਹੀ ਇਸ ਕੁੜੀ ਦੀਆਂ ਅੱਖਾਂ ਦੀ ਦੀਵਾਨੀ ਹੋਈ ਪੂਰੀ ਦੁਨੀਆਂ, ਖੂਬਸੂਰਤੀ ਵਿੱਚ ਬਾਲੀਵੁੱਡ ਸੁੰਦਰੀਆਂ ਫੇਲ੍ਹ
- ਪੰਜਾਬੀ ਵੈੱਬ ਸੀਰੀਜ਼ ਨਾਲ ਮੁੜ ਚਰਚਾ 'ਚ ਅਜ਼ੀਮ ਅਦਾਕਾਰ ਰਤਨ ਔਲਖ, ਜਲਦ ਓਟੀਟੀ ਪਲੇਟਫ਼ਾਰਮ ਉਪਰ ਹੋਵੇਗੀ ਸਟ੍ਰੀਮ