ਅੰਮ੍ਰਿਤਸਰ: ਪਾਲੀਵੁੱਡ ਗਲਿਆਰੇ ਵਿੱਚ ਇਸ ਸਮੇਂ ਪੰਜਾਬੀ ਫਿਲਮ 'ਗੁਰਮੁਖ' ਕਾਫੀ ਚਰਚਾ ਦਾ ਵਿਸ਼ਾ ਬਣੀ ਹੈ, ਹਾਲ ਹੀ ਵਿੱਚ ਰਿਲੀਜ਼ ਹੋਏ ਫਿਲਮ ਨੇ ਟ੍ਰੇਲਰ ਨੇ ਪ੍ਰਸ਼ੰਸਕਾਂ ਦਾ ਕਾਫੀ ਧਿਆਨ ਖਿੱਚਿਆ ਹੈ। ਫਿਲਮ ਇੱਕ ਬਹੁਤ ਹੀ ਜ਼ਰੂਰੀ ਅਤੇ ਸੰਵੇਦਨਸ਼ੀਲ ਮੁੱਦੇ ਉਪਰ ਆਧਾਰਿਤ ਹੈ।
ਹੁਣ ਜਿਵੇਂ ਕਿ ਫਿਲਮ 'ਗੁਰਮੁਖ' 25 ਜਨਵਰੀ ਨੂੰ ਓਟੀਟੀ ਪਲੇਟਾਫਾਰਮ ਕੇਬਲਵਨ ਉਪਰ ਸਟ੍ਰੀਮ ਹੋਣ ਜਾ ਰਹੀ ਹੈ, ਉਸ ਤੋਂ ਪਹਿਲਾਂ ਮੇਕਰਸ ਨੇ ਫਿਲਮ ਦੀਆਂ ਸਪੈਸ਼ਲ ਸਕ੍ਰੀਨਿੰਗ ਰੱਖੀਆਂ ਹਨ, ਜਿਸ ਦੀ ਲੜੀ ਤਹਿਤ ਹਾਲ ਹੀ ਵਿੱਚ ਫਿਲਮ 'ਗੁਰਮੁਖ' ਦੀ ਟੀਮ ਅੰਮ੍ਰਿਤਸਰ ਪਹੁੰਚੀ, ਜਿੱਥੇ ਫਿਲਮ ਦੇ ਨਿਰਦੇਸ਼ਕ ਅਤੇ ਲੇਖਕ ਅਜ਼ੀਮ ਸਖ਼ਸ਼ੀਅਤ ਪਾਲੀ ਭੁਪਿੰਦਰ ਸਿੰਘ, ਫਿਲਮ ਦੀ ਸਟਾਰ ਵਿੱਚ ਗੁਰਲੀਨ ਚੋਪੜਾ ਅਤੇ ਕੁਲਜਿੰਦਰ ਸਿੰਘ ਸਿੱਧੂ ਮੌਜੂਦ ਰਹੇ।
ਇਸ ਦੌਰਾਨ ਜਦੋਂ ਸਾਡੀ ਟੀਮ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਫਿਲਮ ਨਾਲ ਸੰਬੰਧਤ ਕਾਫੀ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ ਅਤੇ ਫਿਲਮ ਦੇ ਸ਼ਾਨਦਾਰ ਵਿਸ਼ੇ ਅਤੇ ਪਲਾਂਟ ਬਾਰੇ ਚਾਨਣਾ ਪਾਈ।
ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਫਿਲਮ ਦੇ ਨਿਰਦੇਸ਼ਕ ਅਤੇ ਲੇਖਕ ਪਾਲੀ ਭੁਪਿੰਦਰ ਸਿੰਘ ਨੇ ਗੁਰਮੁਖ ਦੇ ਅਸਲੀ ਮਾਇਨੇ ਬਾਰੇ ਦੱਸਦੇ ਹੋਏ ਕਿਹਾ, 'ਇਹ ਪੰਜਾਬੀ ਦੀ ਪਹਿਲੀ ਅਜਿਹੀ ਫਿਲਮ ਹੈ, ਜੋ ਅਨੁਵਾਦ ਹੋ ਕੇ ਇੱਕਠੇ 9 ਭਾਸ਼ਾਵਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ, ਇਹ ਫਿਲਮ ਇੱਕ ਸਿੱਖ ਨੌਜਵਾਨ ਦੀ ਕਹਾਣੀ ਹੈ।'
ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ, 'ਇਸ ਫਿਲਮ ਰਾਹੀਂ ਸਾਡੇ ਦੋ ਸੰਦੇਸ਼ ਹਨ, ਅਸੀਂ ਫਿਲਮ ਬਾਰੇ ਗੁਰਮੁਖ ਦੀ ਪਰਿਭਾਸ਼ਾ ਜਾਂ ਇੱਕ ਸਿੱਖ ਦੀ ਕੀ ਜ਼ਿੰਮੇਵਾਰੀ ਹੁੰਦੀ ਹੈ ਇਸ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਦੂਜਾ ਇਹ ਹੈ ਕਿ ਅਸੀਂ ਦੁਨੀਆਂ ਦੇ ਲੋਕਾਂ ਨੂੰ ਦੱਸ ਸਕੀਏ ਕਿ ਪੰਜਾਬੀ ਸਿਨੇਮਾ ਹੁਣ ਕਾਫੀ ਉੱਪਰ ਉੱਠ ਚੁੱਕਾ ਹੈ।'
ਕੁਲਜਿੰਦਰ ਸਿੰਘ ਸਿੱਧੂ, ਸਾਰਾ ਗੁਰਪਾਲ, ਸਰਦਾਰ ਸੋਹੀ, ਅਕਾਂਕਸ਼ਾ ਸਰੀਨ, ਗੁਰਲੀਨ ਚੋਪੜਾ, ਮਲਕੀਤ ਰੌਣੀ, ਅਮਨਿੰਦਰ ਸਿੰਘ, ਕਰਨ ਸੰਧਾਵਾਲੀਆ, ਯਾਦ ਗਰੇਵਾਲ, ਰਾਣਾ ਆਹਲੂਵਾਲੀਆ ਵਰਗੇ ਸ਼ਾਨਦਾਰ ਕਲਾਕਾਰ ਨਾਲ ਸਜੀ ਇਸ ਫਿਲਮ ਦੇ ਟ੍ਰੇਲਰ ਨੂੰ ਦਰਸ਼ਕ ਕਾਫੀ ਪਿਆਰ ਦੇ ਰਹੇ ਹਨ।
ਇਹ ਵੀ ਪੜ੍ਹੋ: