ਲੁਧਿਆਣਾ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਅੱਜ ਕੱਲ੍ਹ ਕਾਫੀ ਚਰਚਾ ਵਿੱਚ ਹੈ। ਜਿਥੇ ਦੇਸ਼ ਭਰ ਵਿੱਚ ਇਸ ਨੂੰ 17 ਜਨਵਰੀ ਦੇ ਦਿਨ ਰਲੀਜ਼ ਕੀਤਾ ਗਿਆ ਤਾਂ ਉਥੇ ਹੀ ਪੰਜਾਬ ਵਿੱਚ ਇਸ ਫਿਲਮ ਉੱਤੇ ਬੈਨ ਲਗਾਉਣ ਦੀ ਮੰਗ ਲਗਾਤਾਰ ਉੱਠ ਰਹੀ ਹੈ। ਉਥੇ ਹੀ ਇਸ ਫਿਲਮ ਨੂੰ ਲੈਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਇਸ ਫਿਲਮ ਦੇ ਬੈਨ ਦੀ ਮੰਗ ਨੂੰ ਸਮਰਥਨ ਦਿੱਤਾ ਹੈ।
ਕੇਂਦਰ ਦੇ ਦਫਤਰ 'ਚ ਤਿਆਰ ਹੁੰਦੀਆਂ ਸਮਾਜ ਵਿਰੋਧੀ ਫਿਲਮਾਂ
ਫਿਲਮ 'ਤੇ ਟਿਪਣੀ ਕਰਦੇ ਹੋਏ ਰਾਜਾ ਵੜਿੰਗ ਨੇ ਭਾਜਪਾ ਸਰਕਾਰ ਨੂੰ ਵੀ ਨਿਸ਼ਾਨੇ 'ਤੇ ਲਿਆ। ਰਾਜਾ ਵੜਿੰਗ ਨੇ ਕਿਹਾ ਕਿ ਅਜਿਹੀਆਂ ਫਿਲਮਾਂ ਬਣਨਾ ਆਮ ਗੱਲ ਨਹੀਂ ਹੈ। ਦੇਸ਼ ਦੇ ਤਤਕਾਲੀ ਪ੍ਰਧਾਨ ਮੰਤਰੀ ਉੱਤੇ ਫਿਲਮ ਬਣਾਉਨ ਲਈ ਸਕ੍ਰਿਪਟ ਕੇਂਦਰ ਦੀ ਭਾਜਪਾ ਸਰਕਾਰ ਦੇ ਵਿੱਚੋਂ ਤਿਆਰ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਵਿਸ਼ੇਸ਼ ਜਾਂ ਫਿਰ ਜੋ ਪ੍ਰਧਾਨ ਮੰਤਰੀ ਰਹੇ ਨੇ ਉਨ੍ਹਾਂ ਬਾਰੇ ਅਜਿਹੀ ਫਿਲਮ ਬਣਾਉਣਾ ਗਲਤ ਹੈ। ਇਸ ਤਰ੍ਹਾਂ ਵੱਡੀ ਸ਼ਖਸੀਅਤ ਦੇ ਅਕਸ ਨੂੰ ਢਾਅ ਲਾਉਣ ਵਾਲੀ ਗੱਲ ਹੁੰਦੀ ਹੈ। ਉਨ੍ਹਾਂ ਕਿਹਾ ਕੀ ਕੰਗਣਾ ਰਨੌਤ ਨੂੰ ਸੁਰਖੀਆਂ ਵਿੱਚ ਰਹਿਣ ਦੀ ਆਦਤ ਹੈ ਅਤੇ ਉਹ ਇਸ ਲਈ ਕੁਝ ਵੀ ਕਰ ਸਕਦੀ ਹੈ। ਕੰਗਨਾ ਨੇ ਪਹਿਲਾਂ ਕਿਸਾਨਾਂ ਬਾਰੇ ਵੀ ਗਲਤ ਬਿਆਨਬਾਜ਼ੀ ਕੀਤੀ ਸੀ ਤੇ ਕਾਫੀ ਸਮੇਂ ਤੱਕ ਚਰਚਾ ਵਿੱਚ ਰਹੀ ਹੈ।
'ਕਿਸਾਨ ਵਿਰੋਧੀ ਹੈ ਭਾਜਪਾ'
ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 'ਤੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ 'ਤੇ ਬੋਲਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਕਿਸਾਨ ਪੰਜਾਬ ਅਤੇ ਲੋਕ ਹਿੱਤ 'ਚ ਅੱਜ ਸੜਕਾਂ 'ਤੇ ਰੁਲ ਰਹੇ ਹਨ। ਕਿਸਾਨ ਆਗੂਆਂ ਵੱਲੋਂ ਧਰਨੇ ਦਿੱਤਾ ਜਾ ਰਹੇ ਹਨ ਪਰ ਕੇਂਦਰ ਦੀ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ। ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਦੀ ਹਾਲਤ ਨੂੰ ਦੇਖਣ ਦੀ ਬਜਾਏ,ਉਨ੍ਹਾਂ ਦਾ ਮਰਨ ਵਰਤ ਤੁੜਵਾਉਣ ਦੀ ਬਜਾਏ ਭਾਜਪਾ ਸਰਕਾਰ ਹੋਰਨਾਂ ਕਿਸਾਨਾਂ ਉਤੇ ਕਤਲ ਕੇਸ ਦਰਜ ਕਰਵਾ ਰਹੀ ਹੈ। ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਭਾਜਪਾ ਕਿਸਾਨ ਅਤੇ ਪੰਜਾਬ ਵਿਰੋਧੀ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਡਲੇਵਾਲ ਨੂੰ ਕੁਝ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰ ਭਾਜਪਾ ਸਰਲਾਰ ਹੋਵੇਗੀ।
- ਰਾਤ ਮੁੜ ਵਿਗੜੀ ਜਗਜੀਤ ਡੱਲੇਵਾਲ ਦੀ ਸਿਹਤ, ਅੱਜ ਮੋਰਚੇ ਤੇ SKM ਨੇਤਾਵਾਂ ਦੀ ਹੋਵੇਗੀ ਮੀਟਿੰਗ
- ਪੰਜਾਬ ਵਿੱਚ ਕੰਗਨਾ ਰਣੌਤ ਦੀ 'ਐਮਰਜੈਂਸੀ' ਦਾ ਵਿਰੋਧ, ਕਾਲੀਆਂ ਝੰਡੀਆਂ ਲੈ ਕੇ ਥੀਏਟਰਾਂ ਦੇ ਸਾਹਮਣੇ ਪਹੁੰਚੇ ਲੋਕ, ਅਦਾਕਾਰਾ ਖਿਲਾਫ਼ ਕੀਤੀ ਨਾਅਰੇਬਾਜ਼ੀ
- ਅੰਮ੍ਰਿਤਸਰ ਤੋਂ ਬਾਅਦ ਕੰਗਨਾ ਦੀ 'ਐਮਰਜੈਂਸੀ' ਦਾ ਬਠਿੰਡਾ-ਲੁਧਿਆਣਾ 'ਚ ਜ਼ਬਰਦਸਤ ਵਿਰੋਧ, ਫਿਲਮ ਰਿਲੀਜ਼ ਨਾ ਕਰਨ ਦੀ ਦਿੱਤੀ ਚੇਤਾਵਨੀ
ਜ਼ਿਕਰਯੋਗ ਹੈ ਕਿ ਮੈਂਬਰ ਪਾਰਲੀਮੈਂਟ ਰਾਜਾ ਵੜਿੰਗ ਲੁਧਿਆਣਾ ਵਿੱਚ ਦਿਸ਼ਾ ਦੀ ਮੀਟਿੰਗ ਲੈਣ ਪਹੁੰਚੇ ਸਨ। ਜਿਥੇ ਵੜਿੰਗ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਅੱਜ ਤੱਕ ਬੇਰੁਜ਼ਗਾਰੀ ਭੱਤਾ ਨਹੀਂ ਦਿੱਤਾ ਗਿਆ, ਕਿਉਂਕਿ ਉਸ ਦੀ ਅਰਜੀ ਮਨਜ਼ੂਰ ਨਹੀਂ ਹੁੰਦੀ। ਉਨ੍ਹਾਂ ਨੇ ਕਿਹਾ ਮਿਡ ਡੇ ਮੀਲ ਵਿੱਚ ਰਿਫਾਇੰਡ ਆਇਲ ਨਾ ਵਰਤ ਕੇ ਸਰੋਂ ਦੇ ਤੇਲ ਦੀ ਵਰਤੋਂ ਕੀਤਾ ਜਾਵੇ ਤਾਂ ਜੋ ਬੱਚਿਆਂ ਦੀ ਸਿਹਤ ਉੱਪਰ ਮਾੜਾ ਪ੍ਰਭਾਵ ਨਾ ਪਵੇ।ਰਾਜਾ ਵੜਿੰਗ ਨੇ ਧਾਂਦਰਾ ਕਲੱਸਟਰ ਬਾਰੇ ਬੋਲਦੇ ਉਹਨਾਂ ਨੇ ਕਿਹਾ ਕਿ ਇਸ ਨੂੰ ਚਾਲੂ ਕੀਤਾ ਜਾਵੇ। ਇਸ ਵਿੱਚ ਬਣੇ ਅਨੇਕਾਂ ਪ੍ਰੋਜੈਕਟ ਹਨ ਜਿਵੇਂ ਕਿ ਮੈਰਿਜ ਪੈਲੇਸ ਆ ਜਿਨਾਂ ਤੋਂ ਪ੍ਰਸ਼ਾਸਨ ਨੂੰ ਆਮਦਨੀ ਆਉਣੀ ਸ਼ੁਰੂ ਹੋਵੇਗੀ । ਜੇਕਰ ਇਸਦੀ ਸ਼ੁਰੂਆਤ ਨਹੀਂ ਹੁੰਦੀ ਤਾਂ ਇਹ ਸਭ ਖੰਡਰ ਬਣ ਜਾਵੇਗਾ ਇਸ ਨੂੰ ਲੈ ਕੇ ਉਹਨਾਂ ਵੱਲੋਂ ਇਸ ਦਾ ਦੌਰਾ ਵੀ ਕੀਤਾ ਜਾਵੇਗਾ ਤੇ ਡਿਪਟੀ ਕਮਿਸ਼ਨ ਲੁਧਿਆਣਾ ਨੂੰ ਜਲਦ ਤੋਂ ਜਲਦ ਇਸ ਨੂੰ ਚਾਲੂ ਕਰਨ ਦੀ ਗੱਲ ਕਹੀ ਗਈ ਹੈ ।