ਪੰਜਾਬ

punjab

ETV Bharat / politics

ਲੰਡੇਕੇ ਤੇ ਧਰਮਕੋਟ ਕੋਟ-ਈਸੇ-ਖਾਂ 'ਚ ਨਾਮਜ਼ਦਗੀ ਭਰਨ ਵੇਲ੍ਹੇ ਗੁੰਡਾਗਰਦੀ, ਹਵਾਈ ਫਾਇਰ ਕਰਨ ਦੇ ਇਲਜ਼ਾਮ - Panchayat Elections 2024 - PANCHAYAT ELECTIONS 2024

ਪੰਚਾਇਤੀ ਚੋਣਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਨਾਮਜ਼ਦਗੀਆਂ ਦਾਖਲ ਕਰਨ ਦਾ ਆਖਰੀ ਦਿਨ ਸੀ, ਜਿੱਥੇ ਮੋਗਾ ਚੋਂ ਹਿੰਸਕ ਘਟਨਾਵਾਂ ਦੀਆਂ ਤਸਵੀਰਾਂ ਵੇਖਣ ਨੂੰ ਮਿਲੀਆਂ।

Panchayat Elections 2024
ਲੰਡੇਕੇ ਤੇ ਧਰਮਕੋਟ ਕੋਟ-ਈਸੇ-ਖਾਂ 'ਚ ਨਾਮਜ਼ਦਗੀ ਭਰਨ ਵੇਲ੍ਹੇ ਗੁੰਡਾਗਰਦੀ (Etv Bharat (ਪੱਤਰਕਾਰ, ਮੋਗਾ))

By ETV Bharat Punjabi Team

Published : Oct 5, 2024, 12:25 PM IST

ਮੋਗਾ: ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਮੋਗਾ ਜ਼ਿਲੇ ਦੇ ਪਿੰਡ ਲੰਡੇਕੇ ਤੇ ਧਰਮਕੋਟ ਅਤੇ ਕੋਟ ਈਸੇ ਖਾਂ ਵਿਖੇ ਅਣਪਛਾਤੇ ਵਿਅਕਤੀਆਂ ਵੱਲੋ ਸਰਬ ਸੰਮਤੀ ਨਾਲ ਚੁਣੇ ਗਏ ਮੈਂਬਰਾਂ ਦੀਆਂ ਫਾਈਲਾਂ ਫਾੜਨ ਦੇ ਇਲਜ਼ਾਮ ਲੱਗਾ, ਤਾਂ ਕਿਤੇ ਹਵਾਈ ਫਾਇਰ ਕਰਨ ਦੇ। ਦੂਜੇ ਪਾਸੇ ਪਿੰਡ ਲੰਡੇਕੇ ਦੇ ਆਰਓ ਸੈਂਟਰ ਬਾਹਰ ਦੋ ਧਿਰਾਂ ਦਰਮਿਆਨ ਖੂਨੀ ਝੜਪ ਹੋਈ ਜਿਸ ਵਿੱਚ 5 ਤੋਂ 6 ਵਿਅਕਤੀ ਜਖਮੀ ਦੱਸੇ ਗਏ। ਅਜਿਹੀਆਂ ਵਾਪਰੀਆਂ ਘਟਨਾਵਾਂ ਤੋਂ ਬਾਅਦ ਵਿਰੋਧੀ ਪਾਰਟੀਆਂ ਵਲੋਂ ਸੂਬੇ ਦੀ ਆਪ ਸਰਕਾਰ ਦੇ ਸੁਰੱਖਿਆ ਪ੍ਰਬੰਧਾਂ ਉੱਤੇ ਸਵਾਲ ਖੜ੍ਹੇ ਕੀਤੇ ਗਏ।

ਲੰਡੇਕੇ ਤੇ ਧਰਮਕੋਟ ਕੋਟ-ਈਸੇ-ਖਾਂ 'ਚ ਨਾਮਜ਼ਦਗੀ ਭਰਨ ਵੇਲ੍ਹੇ ਗੁੰਡਾਗਰਦੀ (Etv Bharat (ਪੱਤਰਕਾਰ, ਮੋਗਾ))

ਆਪ ਪਾਰਟੀ ਦੇ ਵਰਕਰਾਂ ਉੱਤੇ ਇਲਜ਼ਾਮ

ਕਾਂਗਰਸ ਪਾਰਟੀ ਦੇ ਮੋਗਾ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਚਾਇਤ ਦੀਆਂ ਚੋਣਾਂ ਨੂੰ ਲੈ ਕੇ ਪਿੰਡ ਲੰਡੇਕੇ ਵਿਖੇ ਫਾਈਲਾਂ ਭਰੀਆਂ ਜਾ ਰਹੀਆਂ ਸਨ ਅਤੇ ਸੱਤਾਧਰੀ ਪਾਰਟੀ ਵੱਲੋਂ ਆਪਣੇ ਵਰਕਰਾਂ ਨੂੰ ਜਿਤਾਉਣ ਲਈ ਪਿੰਡ ਲੰਡੇ ਕੇ ਵਿਖੇ ਜੋ ਲੋਕਾਂ ਵੱਲੋਂ ਸਰਬ ਸੰਮਤੀ ਨਾਲ ਮੈਂਬਰ ਅਤੇ ਸਰਪੰਚ ਚੁਣੇ ਗਏ ਸਨ, ਉਨ੍ਹਾਂ ਦੀਆਂ ਫਾਈਲਾਂ ਨੂੰ ਪੜਵਾ ਦਿੱਤਾ ਉਨ੍ਹਾਂ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਵੱਲੋ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਸਾਡੀ ਪਾਰਟੀ ਦੇ ਵਰਕਰ ਸ਼ਾਂਤਮਈ ਤਰੀਕੇ ਨਾਲ ਲਾਈਨਾਂ ਵਿੱਚ ਲੱਗ ਕੇ ਫਾਈਲਾਂ ਭਰ ਰਹੇ ਹਨ।

ਲੰਡੇਕੇ ਤੇ ਧਰਮਕੋਟ ਕੋਟ-ਈਸੇ-ਖਾਂ 'ਚ ਨਾਮਜ਼ਦਗੀ ਭਰਨ ਵੇਲ੍ਹੇ ਗੁੰਡਾਗਰਦੀ (Etv Bharat (ਪੱਤਰਕਾਰ, ਮੋਗਾ))

ਪਿੰਡ ਲੰਡੇਕੇ ਦੇ ਆਰਓ ਸੈਂਟਰ ਬਾਹਰ ਖੂਨੀ ਝੜਪ

ਮੋਗਾ ਦੇ ਪਿੰਡ ਲੰਡੇਕੇ ਦੇ ਆਰਓ ਸੈਂਟਰ ਬਾਹਰ ਦੋ ਧਿਰਾਂ ਦਰਮਿਆਨ ਖੂਨੀ ਝੜਪ ਹੋਈ। ਇੱਕ ਧਿਰ ਦੇ ਕਰੀਬ ਤਿੰਨ ਤੋਂ ਚਾਰ ਵਿਅਕਤੀ ਜਖਮੀ ਹੋਏ, ਤਾਂ ਉਧਰ ਦੂਜੇ ਪਾਸੇ ਇੱਕ ਤੋਂ ਦੋ ਵਿਅਕਤੀ ਜ਼ਖਮੀ ਹੋਏ। ਦੱਸ ਦਈਏ ਕਿ ਪਿਛਲੀ ਟਰਮ ਵਿੱਚ ਭਾਜਪਾ ਦੀ ਸਰਪੰਚ ਰਹੀ ਮੋਗਾ ਦੇ ਪਿੰਡ ਸਲੀਣਾ ਦੀ ਮਨਿੰਦਰ ਕੌਰ ਨੇ ਆਪਣੇ ਹੀ ਸਕੇ ਜੇਠ ਉੱਤੇ ਕੁੱਟਮਾਰ ਦੇ ਇਲਜ਼ਾਮ ਲਾਏ। ਉਨ੍ਹਾਂ ਕਿਹਾ ਕਿ ਉਸ ਦਾ ਜੇਠ ਆਮ ਆਦਮੀ ਪਾਰਟੀ ਦਾ ਵਲੰਟੀਅਰ ਹੈ, ਉਸ ਨੇ ਪੁਲਿਸ ਦੀ ਮੌਜੂਦਗੀ ਵਿੱਚ ਉਸ ਨੂੰ, ਤੇ ਪਤੀ ਅਤੇ ਭਰਾ ਨੂੰ ਬੁਰੀ ਤਰ੍ਹਾਂ ਕੁੱਟਿਆ ਹੈ।

ਦੂਜੇ ਪਾਸੇ, ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਕੇ ਭਰਾ ਵੱਲੋਂ ਆਰਓ ਸੈਂਟਰ ਦੇ ਬਾਹਰ ਗੁੰਡਾਗਰਦੀ ਕੀਤੀ ਗਈ ਅਤੇ ਬੇਸਬਾਲ ਨਾਲ ਉਨ੍ਹਾਂ ਦੇ ਸਿਰ ਉੱਤੇ ਵਾਰ ਕੀਤੇ। ਦੋਨੋਂ ਧਿਰਾਂ ਵੱਲੋਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।

ਲੰਡੇਕੇ ਤੇ ਧਰਮਕੋਟ ਕੋਟ-ਈਸੇ-ਖਾਂ 'ਚ ਨਾਮਜ਼ਦਗੀ ਭਰਨ ਵੇਲ੍ਹੇ ਗੁੰਡਾਗਰਦੀ (Etv Bharat (ਪੱਤਰਕਾਰ, ਮੋਗਾ))

ਪਿੰਡ ਧਰਮਕੋਟ ਤੇ ਕੋਟ ਈਸੇ ਖਾਂ ਵਿੱਚ ਹਵਾਈ ਫਾਇਰਿੰਗ ਦੇ ਇਲਜ਼ਾਮ

ਧਰਮਕੋਟ ਅਤੇ ਕੋਟ ਈਸੇ ਖਾਂ ਵਿਖੇ ਡੀਸੀ ਦਫ਼ਤਰ ਬਾਹਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਵੱਖ-ਵੱਖ ਸਟੇਸ਼ਨਾਂ ਉੱਤੇ ਜਾ ਕੇ ਜਿੱਥੇ ਬੁਰੀ ਤਰ੍ਹਾਂ ਨਾਲ ਗੁੰਡਾਗਰਦੀ ਕੀਤੀ ਗਈ, ਉੱਥੇ ਹੀ ਉਮੀਦਵਾਰਾਂ ਦੇ ਹੱਥਾਂ ਵਿੱਚੋਂ ਫਾਈਲਾਂ ਖੋਹ ਕੇ ਪਾੜ ਦਿੱਤੀਆਂ ਗਈਆਂ ਅਤੇ ਰਫੂ ਚੱਕਰ ਹੋ ਗਏ ਅਤੇ ਪੁਲਿਸ ਖੜੀ ਦੇਖਦੀ ਰਹੀ। ਇਥੇ ਬੱਸ ਨਹੀਂ ਕਿ ਪਿੰਡ ਲੰਡੇਕੇ ਵਿੱਚ ਗ਼ਲਤ ਅਨਸਰਾਂ ਵੱਲੋਂ ਹਵਾਈ ਫਾਇਰ ਕਰਨ ਦੇ ਇਲਜ਼ਾਮ ਲੱਗੇ ਹਨ।

ABOUT THE AUTHOR

...view details