ਗਲਤ ਜੀਵਨਸ਼ੈਲੀ ਅਤੇ ਖੁਰਾਕ ਕਰਕੇ ਲੋਕ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਸਮੱਸਿਆਵਾਂ 'ਚ ਸਿਰਦਰਦ, ਐਸੀਡਿਟੀ, ਪੀਰੀਅਡਸ ਦੇ ਕੜਵੱਲ, ਮਾਈਗ੍ਰੇਨ, ਪੀਐਮਐਸ, ਥਕਾਵਟ, ਫਿਣਸੀਆਂ, ਸੋਜ ਅਤੇ ਬਦਹਜ਼ਮੀ ਆਦਿ ਸ਼ਾਮਲ ਹਨ। ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਤੁਸੀਂ ਦੁੱਧ ਵਾਲੀ ਚਾਹ ਜਗ੍ਹਾਂ ਆਯੂਰਵੈਦਿਕ ਚਾਹ ਨੂੰ ਸਵੇਰ ਦੇ ਸਮੇਂ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਹ ਚਾਹ ਤੁਹਾਨੂੰ ਸਿਹਤਮੰਦ ਰੱਖਣ ਅਤੇ ਇਮਿਊਨਿਟੀ ਨੂੰ ਬਿਹਤਰ ਬਣਾਉਣ 'ਚ ਮਦਦ ਕਰੇਗੀ। ਡਾਕਟਰ Dixa ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਆਯੂਰਵੈਦਿਕ ਚਾਹ ਬਣਾਉਣ ਦੇ ਤਰੀਕੇ ਬਾਰੇ ਦੱਸਿਆ ਹੈ।
ਹਰਬਲ ਚਾਹ ਨੂੰ ਕਿਵੇਂ ਤਿਆਰ ਕਰਨਾ ਹੈ?
ਹਰਬਲ ਟੀ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾ 1 ਗਲਾਸ ਪਾਣੀ ਲਓ, 1 ਚਮਚ ਧਨੀਆ ਬੀਜ, ਮੁੱਠੀ ਭਰ ਸੁੱਕੀਆਂ ਗੁਲਾਬ ਦੀਆਂ ਪੱਤੀਆਂ, ਪੁਦੀਨੇ ਦੇ ਪੱਤੇ, 7-10 ਕਰੀ ਪੱਤੇ, 1 ਤਾਜ਼ੀ ਇਲਾਇਚੀ ਪਾਓ ਅਤੇ ਫਿਰ ਇਸਨੂੰ 5-7 ਮਿੰਟ ਲਈ ਹੌਲੀ ਗੈਸ 'ਤੇ ਉਬਾਲੋ ਅਤੇ ਠੰਢਾ ਹੋਣ 'ਤੇ ਪੀਓ। ਇਸ ਨਾਲ ਤੁਹਾਡਾ ਮਨ, ਦਿਲ ਅਤੇ ਅੰਤੜੀਆਂ ਹਮੇਸ਼ਾ ਸਿਹਤਮੰਦ ਰਹਿਣਗੀਆਂ।
ਚਾਹ 'ਚ ਪਾਈਆਂ ਜਾਣ ਵਾਲੀਆਂ ਜੜੀ ਬੂਟੀਆਂ ਦੇ ਲਾਭ
- ਧਨੀਏ ਦੇ ਬੀਜ ਮੈਟਾਬੋਲਿਜ਼ਮ, ਮਾਈਗ੍ਰੇਨ ਦੇ ਸਿਰ ਦਰਦ, ਹਾਰਮੋਨਲ ਸੰਤੁਲਨ, ਸ਼ੂਗਰ ਦੇ ਪੱਧਰ ਅਤੇ ਥਾਇਰਾਇਡ ਨੂੰ ਬਿਹਤਰ ਬਣਾਉਣ ਲਈ ਸਭ ਤੋਂ ਵਧੀਆ ਹਨ।
- ਗੁਲਾਬ ਉਪਜਾਊ ਸ਼ਕਤੀ ਨੂੰ ਬਿਹਤਰ ਬਣਾਉਂਦਾ ਹੈ, ਦਿਲ, ਦਿਮਾਗ, ਨੀਂਦ ਅਤੇ ਇੱਥੋਂ ਤੱਕ ਕਿ ਚਮੜੀ ਲਈ ਵੀ ਚੰਗਾ ਹੈ।
- ਕਰੀ ਪੱਤੇ ਵਾਲਾਂ ਦੇ ਝੜਨ, ਸ਼ੂਗਰ ਦੇ ਪੱਧਰ ਨੂੰ ਘਟਾਉਣ ਅਤੇ ਹੀਮੋਗਲੋਬਿਨ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ। ਇਨ੍ਹਾਂ ਵਿੱਚ ਐਂਟੀ-ਡਾਇਬੀਟਿਕ, ਐਂਟੀ-ਡਾਇਰੀਆ, ਐਂਟੀ-ਹਾਈਪਰਟੈਂਸਿਵ, ਐਂਟੀ-ਅਲਸਰ, ਐਂਟੀਬੈਕਟੀਰੀਅਲ, ਕੋਲੈਸਟ੍ਰੋਲ-ਘਟਾਉਣ ਵਾਲੇ ਅਤੇ ਹੋਰ ਬਹੁਤ ਸਾਰੇ ਲਾਭਦਾਇਕ ਔਸ਼ਧੀ ਗੁਣ ਹੁੰਦੇ ਹਨ।
- ਪੁਦੀਨਾ ਹਰ ਮੌਸਮ ਲਈ ਇੱਕ ਜਾਣੀ-ਪਛਾਣੀ ਜੜੀ ਬੂਟੀ ਹੈ। ਪੁਦੀਨਾ ਐਲਰਜੀ, ਖੰਘ-ਜ਼ੁਕਾਮ, ਫਿਣਸੀਆਂ, ਸਿਰ ਦਰਦ, IBS, ਬਦਹਜ਼ਮੀ, ਮੂੰਹ ਦੀ ਦੇਖਭਾਲ ਅਤੇ ਹੋਰ ਬਹੁਤ ਕੁਝ ਵਿੱਚ ਮਦਦ ਕਰਦਾ ਹੈ।
- ਇਲਾਇਚੀ ਭੋਜਨ ਵਿੱਚ ਖੁਸ਼ਬੂ ਅਤੇ ਸੁਆਦ ਨੂੰ ਵਧਾਉਦਾ ਹੈ। ਇਹ ਇੱਕ ਸ਼ਾਨਦਾਰ ਐਂਟੀ-ਆਕਸੀਡੈਂਟ ਹੈ ਅਤੇ ਚਮੜੀ ਦੀਆਂ ਸਮੱਸਿਆਵਾਂ, ਬਲੱਡ ਪ੍ਰੈਸ਼ਰ, ਬਦਹਜ਼ਮੀ, ਦਰਦਨਾਕ ਪਿਸ਼ਾਬ, ਦਮਾ ਅਤੇ ਇੱਥੋਂ ਤੱਕ ਕਿ ਬਹੁਤ ਜ਼ਿਆਦਾ ਪਿਆਸ ਵਿੱਚ ਵੀ ਮਦਦ ਕਰਦਾ ਹੈ।
ਇਹ ਵੀ ਪੜ੍ਹੋ:-