ਦਹੀਂ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸਨੂੰ ਲੋਕ ਰੋਟੀ-ਸਬਜ਼ੀ ਅਤੇ ਪਰਾਂਠਿਆ ਆਦਿ ਦੇ ਨਾਲ ਖਾਣਾ ਪਸੰਦ ਕਰਦੇ ਹਨ। ਦਹੀਂ ਨੂੰ ਜ਼ਿਆਦਾ ਖਾਣਾ ਸਿਹਤ ਲਈ ਨੁਕਸਾਨਦੇਹ ਵੀ ਹੋ ਸਕਦਾ ਹੈ। ਇਸ ਲਈ ਇਸਦਾ ਸੀਮਿਤ ਮਾਤਰਾ 'ਚ ਹੀ ਸੇਵਨ ਕਰੋ। ਆਯੁਰਵੇਦ ਦੇ ਅਨੁਸਾਰ, ਪਾਚਨ ਸਮੱਸਿਆਵਾਂ ਅਤੇ ਹੋਰ ਸਿਹਤ ਸਮੱਸਿਆਵਾਂ ਤੋਂ ਬਚਣ ਲਈ ਦਹੀਂ ਨੂੰ ਸੰਜਮ ਅਤੇ ਸਹੀ ਤਰੀਕੇ ਨਾਲ ਖਾਣਾ ਚਾਹੀਦਾ ਹੈ। ਇਸ ਲਈ ਤੁਹਾਨੂੰ ਦਹੀਂ ਖਾਣ ਦਾ ਸਹੀਂ ਸਮੇਂ, ਤਰੀਕਾ ਅਤੇ ਕਿਵੇਂ ਨਹੀਂ ਖਾਣਾ ਚਾਹੀਦਾ ਬਾਰੇ ਪਤਾ ਹੋਣਾ ਚਾਹੀਦਾ ਹੈ।
ਪੋਸ਼ਣ ਵਿਗਿਆਨੀ Dixa ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕਰਕੇ ਦਹੀਂ ਨੂੰ ਖਾਣ ਦਾ ਸਹੀਂ ਤਰੀਕਾ ਦੱਸਿਆ ਹੈ। ਇਨ੍ਹਾਂ ਤਰੀਕਿਆਂ ਨੂੰ ਅਪਣਾ ਕੇ ਤੁਸੀਂ ਦਹੀਂ ਤੋਂ ਮਿਲਣ ਵਾਲੇ ਪੌਸ਼ਟਿਕ ਤੱਤ ਹਾਸਿਲ ਕਰ ਸਕਦੇ ਹੋ।
ਦਹੀਂ ਨੂੰ ਕਦੋਂ ਖਾਣਾ ਹੈ?
ਤੁਸੀਂ ਦਿਨ ਵਿੱਚ ਦਹੀਂ ਖਾ ਸਕਦੇ ਹੋ, ਖਾਸ ਕਰਕੇ ਦੁਪਹਿਰ ਦੇ ਖਾਣੇ ਵਿੱਚ। ਰਾਤ ਨੂੰ ਦਹੀਂ ਖਾਣ ਤੋਂ ਪਰਹੇਜ਼ ਕਰੋ।
ਕਿਸ ਚੀਜ਼ ਨਾਲ ਦਹੀਂ ਖਾਧਾ ਜਾ ਸਕਦਾ ਹੈ?
ਦਹੀਂ ਖੰਡ, ਘਿਓ, ਸ਼ਹਿਦ, ਆਂਵਲੇ ਜਾਂ ਹਰੇ ਛੋਲਿਆਂ ਦੇ ਸੂਪ ਨਾਲ ਖਾਧਾ ਜਾ ਸਕਦਾ ਹੈ। ਦਹੀਂ ਦੇ ਕਫਾ-ਪਿਟਾ ਦੇ ਵੱਧ ਰਹੇ ਗੁਣਾਂ ਨੂੰ ਘਟਾਉਣ ਲਈ ਤੁਸੀਂ ਇੱਕ ਚੁਟਕੀ ਕਾਲੀ ਮਿਰਚ ਜਾਂ ਜੀਰਾ ਪਾਊਡਰ ਵੀ ਇਸ 'ਚ ਮਿਲਾ ਸਕਦੇ ਹੋ।
ਦਹੀਂ ਕਿਹੜੀ ਚੀਜ਼ ਨਾਲ ਨਹੀਂ ਖਾਣਾ ਚਾਹੀਦਾ?
ਦਹੀਂ ਨੂੰ ਖੱਟੇ ਜਾਂ ਫਰਮੇਡ ਭੋਜਨਾਂ ਜਿਵੇਂ ਕਿ ਆਚਾਰ, ਪਨੀਰ ਅਤੇ ਖੱਟੇ ਫਲਾਂ ਦੇ ਨਾਲ ਖਾਣ ਤੋਂ ਪਰਹੇਜ਼ ਕਰੋ। ਇਸਦੇ ਨਾਲ ਹੀ, ਠੰਡੇ ਭੋਜਨ ਜਿਵੇਂ ਕਿ ਆਈਸਕ੍ਰੀਮ, ਕੋਲਡ ਡਰਿੰਕਸ ਅਤੇ ਕੱਚੀਆਂ ਸਬਜ਼ੀਆਂ ਦੇ ਨਾਲ ਵੀ ਦਹੀਂ ਨਾ ਖਾਓ।