ਸਿਰਦਰਦ ਹੋਣਾ ਇੱਕ ਆਮ ਸਮੱਸਿਆ ਹੈ। ਪਰ ਇਸ ਕਾਰਨ ਬੇਆਰਾਮੀ ਮਹਿਸੂਸ ਹੋਣ ਲੱਗਦੀ ਹੈ ਅਤੇ ਸਾਰਾ ਦਿਨ ਵੀ ਖਰਾਬ ਹੋ ਜਾਂਦਾ ਹੈ। ਕਈ ਲੋਕਾਂ ਨੂੰ ਵਿਆਹ-ਪਾਰਟੀ ਜਾਂ ਘੁੰਮ ਕੇ ਘਰ ਆਉਣ ਤੋਂ ਬਾਅਦ ਸਿਰਦਰਦ ਹੋਣ ਲੱਗਦਾ ਹੈ। ਇਸ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਸ ਸਿਰਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਕੁਝ ਤਰੀਕੇ ਅਪਣਾ ਸਕਦੇ ਹੋ ਅਤੇ ਖੁਦ ਨੂੰ ਸਿਹਤਮੰਦ ਰੱਖ ਸਕਦੇ ਹੋ।
ਪੋਸ਼ਣ ਵਿਗਿਆਨੀ ਵਸੁਧਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕਰਕੇ ਸਿਰਦਰਦ ਤੋਂ ਰਾਹਤ ਪਾਉਣ ਦੇ ਕੁਝ ਸੁਝਾਅ ਦੱਸੇ ਹਨ।
ਸਿਰਦਰਦ ਤੋਂ ਰਾਹਤ ਪਾਉਂਣ ਦੇ ਤਰੀਕੇ
- ਖੁਦ ਨੂੰ ਹਾਈਡ੍ਰੇਟ ਰੱਖੋ: ਵਿਆਹ-ਪਾਰਟੀ ਆਦਿ 'ਚ ਸ਼ਰਾਬ ਹੁੰਦੀ ਹੈ, ਜਿਸਨੂੰ ਪੀਣ ਨਾਲ ਤੁਸੀਂ ਡੀਹਾਈਡ੍ਰੇਟ ਹੋ ਸਕਦੇ ਹੋ। ਇਹ ਸਿਰਦਰਦ ਦਾ ਸਭ ਤੋਂ ਵੱਡਾ ਕਾਰਨ ਹੈ। ਇਸ ਲਈ ਸਿਰਦਰਦ ਤੋਂ ਰਾਹਤ ਪਾਉਣ ਲਈ ਇੱਕ ਵੱਡਾ ਗਲਾਸ ਪਾਣੀ, ਨਾਰੀਅਲ ਪਾਣੀ ਜਾਂ ORS ਡਰਿੰਕ ਪੀਓ।
- ਪੋਟਾਸ਼ੀਅਮ ਨਾਲ ਭਰਪੂਰ ਭੋਜਨ ਖਾਓ: ਸ਼ਰਾਬ ਪੀਣ ਨਾਲ ਸਰੀਰ 'ਚ ਪੋਟਾਸ਼ੀਅਮ ਦਾ ਪੱਧਰ ਘੱਟ ਜਾਂਦਾ ਹੈ, ਜਿਸ ਨਾਲ ਸਿਰਦਰਦ ਸ਼ੁਰੂ ਹੋ ਜਾਂਦਾ ਹੈ। ਇਸ ਲਈ ਪੋਟਾਸ਼ੀਅਮ ਨਾਲ ਭਰਪੂਰ ਭੋਜਨ ਜਿਵੇਂ ਕਿ ਕੇਲੇ, ਐਲੋਕਾਡੇ ਅਤੇ ਮਿੱਠੇ ਆਲੂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ।
- ਅਦਰਕ ਜਾਂ ਪੁਦੀਨੇ ਦੀ ਚਾਹ ਬਣਾਓ: ਚਾਹ ਪੀਣਾ ਹਰ ਕੋਈ ਪਸੰਦ ਕਰਦਾ ਹੈ। ਜ਼ਿਆਦਾਤਰ ਲੋਕ ਨਾਰਮਲ ਚਾਹ ਬਣਾਉਂਦੇ ਹਨ ਪਰ ਜੇਕਰ ਤੁਹਾਨੂੰ ਸਿਰਦਰਦ ਹੋ ਰਿਹਾ ਹੈ ਤਾਂ ਅਦਰਕ ਵਾਲੀ ਚਾਹ ਜਾਂ ਪੁਦੀਨੇ ਦੀ ਚਾਹ ਫਾਇਦੇਮੰਦ ਹੋ ਸਕਦੀ ਹੈ। ਅਦਰਕ ਦੀ ਚਾਹ ਸੋਜ ਅਤੇ ਮਤਲੀ ਨੂੰ ਸ਼ਾਂਤ ਕਰ ਸਕਦੀ ਹੈ ਅਤੇ ਪੁਦੀਨੇ ਦੀ ਚਾਹ ਤਣਾਅ ਵਾਲੇ ਸਿਰਦਰਦ ਨੂੰ ਦੂਰ ਕਰਨ 'ਚ ਮਦਦ ਕਰ ਸਕਦੀ ਹੈ।
- ਹਲਕਾ ਅਤੇ ਪੌਸ਼ਟਿਕ ਤੱਤ ਨਾਲ ਭਰਪੂਰ ਨਾਸ਼ਤਾ ਖਾਓ: ਸਵੇਰ ਦੇ ਸਮੇਂ ਭੋਜਨ ਖਾਣਾ ਜ਼ਰੂਰੀ ਹੁੰਦਾ ਹੈ। ਸਵੇਰ ਦਾ ਨਾਸ਼ਤਾ ਕਦੇ ਨਾ ਛੱਡੇ। ਸਵੇਰ ਦੇ ਸਮੇਂ ਚਿਕਨਾਈ ਅਤੇ ਭਾਰੀ ਭੋਜਨ ਤੋਂ ਪਰਹੇਜ਼ ਕਰੋ। ਤੁਸੀਂ ਹੋਲ ਗ੍ਰੇਨ ਟੋਸਟ, ਅੰਡੇ ਅਤੇ ਕੁਝ ਪੱਤੇਦਾਰ ਸਬਜ਼ੀਆਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।
- ਆਰਾਮ ਕਰੋ: ਦਿਨ ਭਰ ਬਾਹਰ ਰਹਿਣ ਜਾਂ ਪਾਰਟੀ-ਵਿਆਹ ਆਦਿ ਤੋਂ ਬਾਅਦ ਥਕਾਵਟ ਮਹਿਸੂਸ ਹੋਣ ਲੱਗਦੀ ਹੈ। ਇਸ ਕਰਕੇ ਵੀ ਸਿਰਦਰਦ ਸ਼ੁਰੂ ਹੋ ਜਾਂਦਾ ਹੈ। ਇਸ ਲਈ ਆਰਾਮ ਕਰਨਾ ਬਹੁਤ ਜ਼ਰੂਰੀ ਹੈ। ਦਿਨ ਭਰ ਦਾ ਤਣਾਅ ਖਤਮ ਕਰਨ ਲਈ ਤੁਸੀਂ ਕੁਝ ਸਮੇਂ ਲਈ ਸੌਂ ਵੀ ਸਕਦੇ ਹੋ।
ਇਹ ਵੀ ਪੜ੍ਹੋ:-
- ਸਾਲ 2024 ਵਿੱਚ ਕੀਤੀਆਂ ਗਲਤੀਆਂ 2025 'ਚ ਨਹੀਂ ਕਰਨਾ ਚਾਹੁੰਦੇ? ਤਾਂ ਇੱਥੇ ਦੇਖ ਲਓ ਕਿਵੇਂ ਕਰਨੀ ਹੈ ਨਵੇਂ ਸਾਲ ਨੂੰ ਬਿਹਤਰ ਬਣਾਉਣ ਦੀ ਤਿਆਰੀ
- ਇਨ੍ਹਾਂ ਆਦਤਾਂ ਨੂੰ ਅਪਣਾਉਣ ਨਾਲ ਮਿੰਟਾਂ 'ਚ ਪਿਘਲ ਜਾਵੇਗੀ ਢਿੱਡ ਦੀ ਚਰਬੀ! ਜਾਣ ਲਓ ਪੋਸ਼ਣ ਵਿਗਿਆਨੀ ਦੀ ਰਾਏ
- ਚਿਹਰੇ ਦੀ ਸਫ਼ਾਈ ਲਈ ਹੀ ਨਹੀਂ ਸਗੋਂ ਲੋਕ ਦੰਦਾਂ ਨੂੰ ਸਾਫ਼ ਕਰਨ ਲਈ ਵੀ ਵਰਤ ਰਹੇ ਨੇ ਚਾਰਕੋਲ, ਜਾਣੋ ਅਜਿਹਾ ਕਰਨ ਨਾਲ ਕੀ ਹੁੰਦਾ ਹੈ?