ਅੱਜ ਦੇ ਸਮੇਂ 'ਚ ਜੀਵਨਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਕਾਰਨ ਲੋਕ ਸ਼ੂਗਰ ਦੀ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ। ਇਸ ਲਈ ਤੁਹਾਨੂੰ ਆਪਣੀ ਜੀਵਨਸ਼ੈਲੀ ਅਤੇ ਖੁਰਾਕ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ। ਇਸ ਦੌਰਾਨ ਕੀਤੀਆਂ ਛੋਟੀਆਂ ਗਲਤੀਆਂ ਸ਼ੂਗਰ ਦੇ ਪੱਧਰ ਨੂੰ ਵਧਾ ਸਕਦੀਆਂ ਹਨ। ਇਸ ਲਈ ਤੁਹਾਨੂੰ ਇਨ੍ਹਾਂ ਗਲਤੀਆਂ ਬਾਰੇ ਪਤਾ ਹੋਣਾ ਚਾਹੀਦਾ ਹੈ, ਤਾਂਕਿ ਤੁਸੀਂ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰ ਸਕੋ।
ਰਾਤ ਨੂੰ ਸ਼ੂਗਰ ਦੇ ਮਰੀਜ਼ ਨਾ ਕਰਨ ਇਹ ਗਲਤੀਆਂ
ਲੋੜੀਂਦੀ ਨੀਂਦ ਦੀ ਕਮੀ: ਸਰੀਰ ਨੂੰ ਸਿਹਤਮੰਦ ਰੱਖਣ ਲਈ ਰਾਤ ਦੀ ਨੀਂਦ ਬਹੁਤ ਜ਼ਰੂਰੀ ਹੁੰਦੀ ਹੈ। ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਤੁਹਾਨੂੰ ਰਾਤ ਨੂੰ ਜਲਦੀ ਸੌਣ ਦੀ ਆਦਤ ਪਾਉਣੀ ਚਾਹੀਦੀ ਹੈ। ਜਰਨਲ ਸਲੀਪ ਮੈਡੀਸਨ ਰਿਵਿਊਜ਼ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਜੇਕਰ ਸਰੀਰ ਨੂੰ ਸਹੀ ਆਰਾਮ ਨਾ ਦਿੱਤਾ ਜਾਵੇ ਤਾਂ ਸ਼ੂਗਰ ਵੱਧ ਸਕਦੀ ਹੈ। ਡਾ.ਈਵ ਵੈਨ ਕਾਊਟਰ ਨੇ ਇੰਪੈਕਟ ਆਫ਼ ਸਲੀਪ ਐਂਡ ਸਰਕੇਡੀਅਨ ਡਿਸਟਰਬੈਂਸ ਆਨ ਗਲੂਕੋਜ਼ ਮੈਟਾਬੋਲਿਜ਼ਮ ਐਂਡ ਟਾਈਪ 2 ਡਾਇਬਟੀਜ਼ ਵਾਲੀ ਖੋਜ ਵਿੱਚ ਹਿੱਸਾ ਲਿਆ ਅਤੇ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਤੁਸੀਂ ਰਾਤ ਨੂੰ ਦੇਰ ਨਾਲ ਸੌਂਦੇ ਹੋ ਤਾਂ ਇਸ ਦਾ ਮੈਟਾਬੌਲਿਕ ਸਿਸਟਮ 'ਤੇ ਮਾੜਾ ਅਸਰ ਪੈਂਦਾ ਹੈ। ਇਸਦੇ ਨਾਲ ਹੀ, ਘੱਟ ਸਮੇਂ ਦੀ ਨੀਂਦ ਕਾਰਨ ਤਣਾਅ ਅਤੇ ਚਿੜਚਿੜਾਪਨ ਵਧਦਾ ਹੈ।
ਰਾਤ ਦੇ ਖਾਣੇ ਤੋਂ ਬਾਅਦ ਤਰੁੰਤ ਨਾ ਸੋਵੋਂ:ਠੰਢ ਦਾ ਮੌਸਮ ਆ ਗਿਆ। ਇਸ ਮੌਸਮ 'ਚ ਲਗਭਗ ਹਰ ਕਿਸੇ ਦਾ ਸਰੀਰ ਬਹੁਤ ਸੁਸਤ ਹੋ ਜਾਂਦਾ ਹੈ। ਰਾਤ ਨੂੰ ਖਾਣਾ ਖਾਣ ਤੋਂ ਬਾਅਦ ਕਈ ਲੋਕ ਤਰੁੰਤ ਕੰਬਲ 'ਚ ਜਾ ਕੇ ਸੌਂ ਜਾਂਦੇ ਹਨ। ਪਰ ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਅਜਿਹਾ ਕਰਨਾ ਚੰਗਾ ਨਹੀਂ ਹੈ। ਰਾਤ ਦੇ ਖਾਣੇ ਤੋਂ ਬਾਅਦ ਤਰੁੰਤ ਨਾ ਸੌਂਣ ਦੀ ਸਲਾਹ ਦਿੱਤੀ ਜਾਂਦੀ ਹੈ। ਭੋਜਨ ਖਾਣ ਤੋਂ ਬਾਅਦ ਘੱਟੋ-ਘੱਟ 20 ਤੋਂ 30 ਮਿੰਟ ਤੱਕ ਸੈਰ ਕਰੋ।