ਹੈਦਰਾਬਾਦ:ਕੁਝ ਲੋਕ ਸਵੇਰੇ ਉੱਠਣ ਤੋਂ ਬਾਅਦ ਚਾਹ ਪੀਏ ਬਿਨ੍ਹਾਂ ਕੋਈ ਕੰਮ ਸ਼ੁਰੂ ਨਹੀਂ ਕਰਦੇ ਅਤੇ ਕੁਝ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਉਹ ਦਿਨ 'ਚ ਘੱਟੋ-ਘੱਟ ਦੋ ਵਾਰ ਚਾਹ ਨਹੀਂ ਪੀਂਦੇ, ਤਾਂ ਉਨ੍ਹਾਂ ਦਾ ਕੋਈ ਕੰਮ ਪੂਰਾ ਨਹੀਂ ਹੋਵੇਗਾ ਅਤੇ ਉਨ੍ਹਾਂ ਦੀ ਹਾਲਤ ਵਿਗੜ ਸਕਦੀ ਹੈ। ਇਹ ਕਹਿਣਾ ਸਹੀ ਹੋਵੇਗਾ ਕਿ ਭਾਰਤੀ ਚਾਹ ਪੀਏ ਬਿਨ੍ਹਾਂ ਇੱਕ ਦਿਨ ਵੀ ਨਹੀਂ ਰਹਿੰਦੇ। ਪਰ ਅਸੀਂ ਰੋਜ਼ਾਨਾ ਜੋ ਚਾਹ ਪੀਂਦੇ ਹਾਂ, ਉਸ ਵਿੱਚ ਦੁੱਧ, ਚਾਹ ਪਾਊਡਰ ਅਤੇ ਚੀਨੀ ਮਿਲਾਈ ਜਾਂਦੀ ਹੈ। ਪਰ ਕੀ ਤੁਸੀਂ ਕਦੇ ਆਪਣੀ ਚਾਹ ਵਿੱਚ ਲੂਣ ਪਾਇਆ ਹੈ। ਚਾਹ ਵਿੱਚ ਇੱਕ ਚੁਟਕੀ ਲੂਣ ਮਿਲਾ ਕੇ ਤੁਹਾਨੂੰ ਹੈਰਾਨੀਜਨਕ ਫਾਇਦੇ ਮਿਲ ਸਕਦੇ ਹਨ।
ਚਾਹ 'ਚ ਲੂਣ ਮਿਲਾ ਕੇ ਪੀਣ ਦੇ ਫਾਇਦੇ:
ਪਾਚਨ ਪ੍ਰਕਿਰਿਆ ਵਿੱਚ ਸੁਧਾਰ:ਲੂਣ ਮਨੁੱਖੀ ਸਰੀਰ ਵਿੱਚ ਪਾਚਨ ਰਸ ਦੇ ਉਤਪਾਦਨ ਨੂੰ ਉਤੇਜਿਤ ਕਰਦਾ ਹੈ। ਇਹ ਜ਼ਰੂਰੀ ਪਾਚਨ ਕਿਰਿਆ ਨੂੰ ਸੁਧਾਰਨ ਵਿੱਚ ਬਹੁਤ ਮਦਦਗਾਰ ਹੈ। ਇਸ ਲਈ ਤੁਸੀਂ ਚਾਹ 'ਚ ਇੱਕ ਚੁਟਕੀ ਲੂਣ ਮਿਲਾ ਕੇ ਪੀ ਸਕਦੇ ਹੋ।
ਇਮਿਊਨਿਟੀ ਬੂਸਟਰ: ਲੂਣ ਸਰੀਰ ਦੀ ਇਮਿਊਨਿਟੀ ਨੂੰ ਬਿਹਤਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਲੂਣ ਵਿੱਚ ਮੌਸਮੀ ਇਨਫੈਕਸ਼ਨਾਂ ਤੋਂ ਬਚਾਉਣ ਦੀ ਤਾਕਤ ਵੀ ਹੁੰਦੀ ਹੈ।
ਹਾਈਡ੍ਰੇਸ਼ਨ: ਲੂਣ ਇੱਕ ਕੁਦਰਤੀ ਇਲੈਕਟ੍ਰੋਲਾਈਟ ਹੈ। ਇਹ ਗਰਮੀਆਂ 'ਚ ਜ਼ਿਆਦਾ ਪਸੀਨਾ ਆਉਣ ਕਾਰਨ ਸਰੀਰ 'ਚੋਂ ਗਵਾਏ ਲੂਣ ਨੂੰ ਭਰ ਦਿੰਦਾ ਹੈ।