ਹੈਦਰਾਬਾਦ: ਜੀਨਸ ਪਾਉਣਾ ਹਰ ਕੋਈ ਪਸੰਦ ਕਰਦਾ ਹੈ। ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਜੀਨਸ ਦੀ ਵਰਤੋਂ ਕਰਦਾ ਹੈ। ਹਾਲਾਂਕਿ, ਕੁਝ ਲੋਕ ਜਾਣੇ-ਅਣਜਾਣੇ ਵਿੱਚ ਜਾਂ ਬਾਹਰੋ ਥੱਕੇ ਹੋਏ ਘਰ ਆ ਕੇ ਜੀਨਸ ਵਿੱਚ ਹੀ ਸੌਂ ਜਾਂਦੇ ਹਨ। ਪਰ ਮਾਹਿਰ ਚੇਤਾਵਨੀ ਦਿੰਦੇ ਹਨ ਕਿ ਅਜਿਹਾ ਕਰਨ ਨਾਲ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਜੀਨਸ ਪਾ ਕੇ ਸੌਣ ਦੇ ਨੁਕਸਾਨ:
ਫੰਗਲ ਇਨਫੈਕਸ਼ਨ: ਜੀਨਸ ਡੈਨਿਮ ਫੈਬਰਿਕ ਤੋਂ ਬਣੀ ਹੁੰਦੀ ਹੈ। ਜੀਨਸ ਪਸੀਨੇ ਨੂੰ ਜਲਦੀ ਜਜ਼ਬ ਨਹੀਂ ਕਰ ਪਾਉਦੀ, ਜਿਸ ਕਾਰਨ ਜਣਨ ਅੰਗਾਂ 'ਤੇ ਪਸੀਨਾ ਇਕੱਠਾ ਹੋ ਜਾਂਦਾ ਹੈ ਅਤੇ ਫੰਗਲ ਇਨਫੈਕਸ਼ਨ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਨਾਲ ਪ੍ਰਜਨਨ ਸਿਹਤ 'ਤੇ ਵੀ ਮਾੜਾ ਅਸਰ ਪੈਂਦਾ ਹੈ।
ਚਮੜੀ 'ਤੇ ਧੱਫੜ:ਤੰਗ ਕੱਪੜਿਆਂ ਕਾਰਨ ਸਰੀਰ ਦੇ ਸਬੰਧਤ ਹਿੱਸਿਆਂ ਵਿੱਚ ਹਵਾ ਦਾ ਸੰਚਾਰ ਠੀਕ ਤਰ੍ਹਾਂ ਨਾਲ ਨਹੀਂ ਹੋ ਪਾਉਦਾ। ਇਸ ਕਾਰਨ ਚਮੜੀ 'ਤੇ ਖਾਰਸ਼, ਧੱਫੜ ਅਤੇ ਲਾਲੀ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਲਈ ਮਾਹਿਰਾਂ ਦਾ ਕਹਿਣਾ ਹੈ ਕਿ ਜੀਨਸ ਪਾ ਕੇ ਸੌਣ ਦੀ ਗਲਤੀ ਨਾ ਕਰੋ। ਜਿਨ੍ਹਾਂ ਲੋਕਾਂ ਨੂੰ ਬਹੁਤ ਜ਼ਿਆਦਾ ਪਸੀਨਾ ਆਉਦਾ ਹੈ, ਉਨ੍ਹਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ।