ਹੈਦਰਾਬਾਦ: ਕੀੜੀਆਂ ਘਰ ਵਿੱਚ ਹੋਣਾ ਇੱਕ ਵੱਡੀ ਸਮੱਸਿਆ ਦਾ ਕਾਰਨ ਬਣਦਾ ਹੈ। ਦੁੱਧ, ਦਹੀਂ, ਖੰਡ, ਮਠਿਆਈਆਂ ਅਤੇ ਚੌਲਾਂ ਦੇ ਕੋਲ੍ਹ ਕੀੜੀਆਂ ਜਲਦੀ ਆ ਜਾਂਦੀਆਂ ਹਨ, ਜਿਸ ਕਰਕੇ ਖਾਣ-ਪੀਣ ਦੀਆਂ ਚੀਜ਼ਾਂ ਖਰਾਬ ਹੋ ਜਾਂਦੀਆਂ ਹਨ। ਬਹੁਤ ਸਾਰੇ ਲੋਕ ਸਪਰੇਅ ਦੀ ਵਰਤੋਂ ਕਰਕੇ ਕੀੜੀਆਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਸਪਰੇਅ ਵਿਚਲੇ ਰਸਾਇਣ ਕੁਝ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ। ਇਸ ਲਈ ਮਾਹਿਰਾਂ ਦਾ ਕਹਿਣਾ ਹੈ ਕਿ ਤੁਸੀਂ ਘਰ ਵਿੱਚ ਉਪਲਬਧ ਕੁਝ ਚੀਜ਼ਾਂ ਨਾਲ ਕੀੜੀਆਂ ਨੂੰ ਭਜਾ ਸਕਦੇ ਹੋ।
ਕੀੜੀਆਂ ਤੋਂ ਛੁਟਕਾਰਾ ਪਾਉਣ ਦੇ ਤਰੀਕੇ:
ਨਿੰਮ ਦਾ ਤੇਲ: ਕੀੜੀਆਂ ਤੋਂ ਛੁਟਕਾਰਾ ਪਾਉਣ ਲਈ ਨਿੰਮ ਦੇ ਤੇਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਨਿੰਮ ਦੇ ਬੀਜਾਂ 'ਚੋ ਕੱਢੇ ਗਏ ਤੇਲ ਨੂੰ ਕੀੜੇ-ਮਕੌੜਿਆਂ ਨੂੰ ਭਜਾਉਣ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਘਰ ਵਿੱਚ ਹੀ ਨਹੀਂ, ਸਗੋਂ ਪੌਦਿਆਂ 'ਤੇ ਛਿੜਕਾਅ ਲਈ ਵੀ ਕੀਤੀ ਜਾ ਸਕਦੀ ਹੈ। ਇਸ ਲਈ ਤੇਲ ਅਤੇ ਪਾਣੀ ਨੂੰ ਮਿਲਾਓ ਅਤੇ ਉਸ ਥਾਂ ਦੇ ਨੇੜੇ ਸਪਰੇਅ ਕਰੋ ਜਿੱਥੇ ਕੀੜੀਆਂ ਘੁੰਮ ਰਹੀਆਂ ਹਨ। ਇਸ ਤੇਲ ਦੀ ਗੰਧ ਨਾਲ ਕੀੜੀਆਂ ਘੱਟ ਜਾਣਗੀਆਂ।
ਪੁਦੀਨਾ: ਪੁਦੀਨੇ ਦਾ ਪਾਣੀ ਛਿੜਕਣ ਨਾਲ ਵੀ ਕੀੜੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸਦੇ ਨਾਲ ਹੀ, ਘਰ ਵਿੱਚ ਪੁਦੀਨੇ ਦਾ ਪੌਦਾ ਲਗਾਉਣ ਨਾਲ ਕੀੜੀਆਂ ਅਤੇ ਮੱਛਰਾਂ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ।