ਹੈਦਰਾਬਾਦ: ਹਿੰਦੀ ਸਿਨੇਮਾ ਦੇ ਪੁਰਾਣੇ ਜ਼ਮਾਨੇ ਦੀ ਪਹਿਲੀ ਬੋਲਡ ਅਦਾਕਾਰਾ ਜ਼ੀਨਤ ਅਮਾਨ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ ਅਤੇ ਕਿਸੇ ਨਾ ਕਿਸੇ ਬਹਾਨੇ ਲਗਾਤਾਰ ਸੁਰਖੀਆਂ 'ਚ ਬਣੀ ਰਹਿੰਦੀ ਹੈ। ਜ਼ੀਨਤ ਅਕਸਰ ਆਪਣੇ ਇੰਸਟਾਗ੍ਰਾਮ 'ਤੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੀ ਨਜ਼ਰ ਆਉਂਦੀ ਹੈ।
72 ਸਾਲ ਦੀ ਉਮਰ 'ਚ ਵੀ ਜ਼ੀਨਤ ਦਾ ਗਲੈਮਰ ਖਤਮ ਨਹੀਂ ਹੋਇਆ ਹੈ। ਜ਼ੀਨਤ ਦਾ ਇੰਸਟਾਗ੍ਰਾਮ ਅਕਾਊਂਟ ਉਸ ਦੀਆਂ ਗਲੈਮਰਸ ਤਸਵੀਰਾਂ ਨਾਲ ਭਰਿਆ ਹੋਇਆ ਹੈ। ਹੁਣ ਅਦਾਕਾਰਾ ਦੇ ਲਾਈਮਲਾਈਟ ਵਿੱਚ ਆਉਣ ਦਾ ਕਾਰਨ ਕਾਫੀ ਗੰਭੀਰ ਹੈ। ਦਰਅਸਲ, ਦਿੱਗਜ ਅਦਾਕਾਰਾ ਨੇ ਨੌਜਵਾਨਾਂ ਨੂੰ ਵਿਆਹ ਤੋਂ ਪਹਿਲਾਂ ਲਿਵ-ਇਨ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ। ਆਓ ਜਾਣਦੇ ਹਾਂ ਕਿਉਂ?
ਜ਼ੀਨਤ ਨੇ ਕਿਉਂ ਦਿੱਤੀ ਇਹ ਸਲਾਹ?:10 ਅਪ੍ਰੈਲ ਨੂੰ ਜ਼ੀਨਤ ਨੇ ਆਪਣੇ ਇੰਸਟਾ ਅਕਾਊਂਟ 'ਤੇ ਆਪਣੇ ਕਤੂਰੇ ਨਾਲ ਤਸਵੀਰ ਸ਼ੇਅਰ ਕੀਤੀ ਸੀ। ਅਦਾਕਾਰਾ ਨੇ ਇਸ ਪੋਸਟ 'ਚ ਲਿਖਿਆ ਹੈ, 'ਤੁਹਾਡੇ 'ਚੋਂ ਕਿਸੇ ਨੇ ਮੇਰੇ ਤੋਂ ਰਿਸ਼ਤੇ ਦੀ ਸਲਾਹ ਮੰਗੀ ਹੈ, ਇਹ ਮੇਰਾ ਨਿੱਜੀ ਵਿਚਾਰ ਹੈ, ਜੋ ਮੈਂ ਅੱਜ ਤੱਕ ਸਾਂਝਾ ਨਹੀਂ ਕੀਤਾ, ਜੇਕਰ ਤੁਸੀਂ ਰਿਸ਼ਤੇ 'ਚ ਹੋ ਤਾਂ ਮੇਰੀ ਸਲਾਹ ਹੈ ਕਿ ਤੁਸੀਂ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹੋ। ਮੈਂ ਮੇਰੇ ਦੋਹਾਂ ਪੁੱਤਰਾਂ ਨੂੰ ਵੀ ਇਹੀ ਸਲਾਹ ਦਿੱਤੀ, ਕਿਉਂਕਿ ਇਹ ਮੈਨੂੰ ਲੌਜ਼ਿਕ ਜਾਪਦਾ ਹੈ, ਇਸ ਤੋਂ ਪਹਿਲਾਂ ਕਿ ਤੁਹਾਡੇ ਵਿਆਹ ਵਿੱਚ ਪਰਿਵਾਰ ਅਤੇ ਸਰਕਾਰ ਦਾਖਿਲ ਹੋਵੇ, ਜੋੜੇ ਨੂੰ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣਾ ਚਾਹੀਦਾ ਹੈ ਅਤੇ ਇੱਕ ਦੂਜੇ ਨੂੰ ਪਿਆਰ ਕਰਨਾ ਚਾਹੀਦਾ ਹੈ।'