ਪੰਜਾਬ

punjab

ETV Bharat / entertainment

ਯੁਵਰਾਜ ਹੰਸ ਨੇ ਪਰਿਵਾਰ ਨਾਲ ਮਨਾਇਆ ਜਨਮ ਦਿਨ, ਕਈ ਪ੍ਰੋਜੈਕਟਾਂ ਦਾ ਜਲਦ ਬਣਨਗੇ ਅਹਿਮ ਹਿੱਸਾ - Yuvraaj Hans Birthday - YUVRAAJ HANS BIRTHDAY

Yuvraaj Hans Birthday: ਬੀਤੇ ਦਿਨ ਗਾਇਕ-ਅਦਾਕਾਰ ਯੁਵਰਾਜ ਹੰਸ ਨੇ ਆਪਣਾ 37ਵਾਂ ਜਨਮਦਿਨ ਆਪਣੇ ਪਰਿਵਾਰ ਨਾਲ ਮਨਾਇਆ। ਇਸ ਦੀਆਂ ਤਸਵੀਰਾਂ ਅਦਾਕਾਰ-ਗਾਇਕ ਨੇ ਸੋਸ਼ਲ ਮੀਡੀਆ ਉਤੇ ਸਾਂਝੀਆਂ ਕੀਤੀਆਂ ਹਨ।

Yuvraaj Hans Birthday
Yuvraaj Hans Birthday (instagram)

By ETV Bharat Punjabi Team

Published : Jun 14, 2024, 4:26 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਸੰਗੀਤ ਦੋਨੋਂ ਹੀ ਖੇਤਰਾਂ ਵਿੱਚ ਮਜ਼ਬੂਤ ਪੈੜਾਂ ਸਿਰਜਣ ਵਿੱਚ ਸਫ਼ਲ ਰਹੇ ਹਨ ਅਦਾਕਾਰ ਅਤੇ ਗਾਇਕ ਯੁਵਰਾਜ ਹੰਸ, ਜਿੰਨ੍ਹਾਂ ਵੱਲੋਂ ਆਪਣਾ 37ਵਾਂ ਜਨਮਦਿਨ ਪਰਿਵਾਰ ਨਾਲ ਇਕੱਠਿਆਂ ਮਨਾਇਆ ਗਿਆ, ਜਿਸ ਦੌਰਾਨ ਆਯੋਜਿਤ ਕੀਤੇ ਗਏ ਸੈਲੀਬ੍ਰੇਸ਼ਨ ਜਸ਼ਨ 'ਚ ਉਨ੍ਹਾਂ ਦੇ ਪਿਤਾ ਅਤੇ ਗਾਇਕ ਹੰਸ ਰਾਜ ਹੰਸ ਤੋਂ ਇਲਾਵਾ ਭਰਾ ਨਵਰਾਜ ਹੰਸ ਅਤੇ ਸਮੂਹ ਪਰਿਵਾਰਿਕ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ।

ਮੁੰਬਈ ਤੋਂ ਉਚੇਚੇ ਤੌਰ ਉਤੇ ਇਸ ਸਮਾਰੋਹ ਦਾ ਹਿੱਸਾ ਬਣੇ ਗਾਇਕ ਅਤੇ ਨਵਰਾਜ ਹੰਸ ਨੇ ਕਿਹਾ ਕਿ ਉਨ੍ਹਾਂ ਦੇ ਪੂਰੇ ਪਰਿਵਾਰ ਦੇ ਮਾਣ ਨੂੰ ਸੰਗੀਤ ਅਤੇ ਸਿਨੇਮਾ ਖਿੱਤੇ ਵਿੱਚ ਹੋਰ ਵਧਾਉਣ ਵਿੱਚ ਉਨ੍ਹਾਂ ਦੇ ਛੋਟੇ ਭਰਾ ਯੁਵਰਾਜ ਹੰਸ ਨੇ ਹਮੇਸ਼ਾ ਅਹਿਮ ਭੂਮਿਕਾ ਨਿਭਾਈ ਹੈ, ਜਿਸ ਨੇ ਵੱਡੇ ਪਰਿਵਾਰ ਅਤੇ ਕੁਨਬੇ ਦਾ ਹਿੱਸਾ ਹੋਣ ਦਾ ਗਰੂਰ ਕਦੇ ਆਪਣੇ ਮਨ ਅਤੇ ਜ਼ਿਹਨ ਉਤੇ ਹਾਵੀ ਨਹੀਂ ਹੋਣ ਦਿੱਤਾ ਅਤੇ ਹਰ ਇੱਕ ਨਾਲ ਆਮ ਇਨਸਾਨ ਵਾਂਗ ਵਿਚਰਨਾ ਅਤੇ ਵਿਵਹਾਰ ਕਰਨਾ ਉਸ ਦੀ ਪ੍ਰੈਫਰੈਂਸ ਵਿੱਚ ਸ਼ਾਮਿਲ ਰਹਿੰਦਾ ਹੈ, ਜਿਸ ਦਾ ਪੂਰਾ ਸਿਹਰਾ ਅਪਣੇ ਪਿਤਾ ਅਤੇ ਪਰਿਵਾਰ ਪਾਸੋਂ ਮਿਲੇ ਪਿਤਾ ਪੁਰਖੀ ਸੰਸਕਾਰਾਂ ਨੂੰ ਦੇਣਾ ਚਾਹੁੰਣਗੇ।

ਹਾਲ ਹੀ ਵਿੱਚ ਰਿਲੀਜ਼ ਹੋਈਆਂ ਬਹੁ-ਚਰਚਿਤ ਪੰਜਾਬੀ ਫਿਲਮਾਂ 'ਮੁੰਡਾ ਰੌਕਸਟਾਰ' ਅਤੇ 'ਗੁੜੀਆ' ਦਾ ਪ੍ਰਭਾਵੀ ਅਤੇ ਸ਼ਾਨਦਾਰ ਹਿੱਸਾ ਰਹੇ ਹਨ ਅਦਾਕਾਰ ਯੁਵਰਾਜ ਹੰਸ, ਜੋ ਗਾਇਕੀ ਖੇਤਰ ਵਿੱਚ ਵੀ ਬਰਾਬਰਤਾ ਨਾਲ ਸਰਗਰਮ ਨਜ਼ਰ ਆ ਰਹੇ ਹਨ, ਜਿਸ ਦਾ ਇਜ਼ਹਾਰ ਬੀਤੇ ਦਿਨਾਂ ਦੌਰਾਨ ਸਾਹਮਣੇ ਆਏ ਉਨ੍ਹਾਂ ਦੇ ਕਈ ਟਰੈਕ ਵੀ ਭਲੀਭਾਂਤ ਕਰਵਾ ਚੁੱਕੇ ਹਨ, ਜਿੰਨ੍ਹਾਂ ਵਿੱਚ 'ਇਸ਼ਕਾਂ', 'ਅੱਲਾ ਸੁਣਦਾ ਏ', 'ਵੱਖ ਨਾ ਹੁੰਦੇ' ਆਦਿ ਵੀ ਸ਼ੁਮਾਰ ਰਹੇ ਹਨ, ਜਿੰਨ੍ਹਾਂ ਨੂੰ ਸਰੋਤਿਆਂ ਅਤੇ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ।

ਸੂਫੀਆਨਾ ਅਤੇ ਸਦਾ ਬਹਾਰ ਰੰਗਾਂ ਵਿੱਚ ਰੰਗੀ ਗਾਇਕੀ ਅਤੇ ਅਲਹਦਾ ਕੰਟੈਂਟ ਅਧਾਰਿਤ ਫਿਲਮਾਂ ਨਾਲ ਜੁੜਨਾ ਪਸੰਦ ਕਰਦੇ ਆ ਰਹੇ ਗਾਇਕ ਅਤੇ ਅਦਾਕਾਰ ਯੁਵਰਾਜ ਹੰਸ ਦੇ ਹੁਣ ਤੱਕ ਦੇ ਸਿਨੇਮਾ ਅਤੇ ਸੰਗੀਤ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਉਹ ਚੁਣਿੰਦਾ ਅਤੇ ਮਿਆਰੀ ਪ੍ਰੋਜੈਕਟਸ ਨੂੰ ਅੰਜ਼ਾਮ ਦੇਣਾ ਹੀ ਵਧੇਰੇ ਪਸੰਦ ਕਰਦੇ ਹਨ, ਫਿਰ ਉਹ ਚਾਹੇ ਫਿਲਮਾਂ ਹੋਣ ਚਾਹੇ ਸੰਗੀਤਕ ਟਰੈਕ।

ਪੜਾਅ-ਦਰ-ਪੜਾਅ ਹੋਰ ਮਾਣਮੱਤੀਆਂ ਪ੍ਰਾਪਤੀਆਂ ਵੱਲ ਵੱਧ ਰਹੇ ਇਹ ਪ੍ਰਤਿਭਾਵਾਨ ਗਾਇਕ ਅਤੇ ਅਦਾਕਾਰ ਆਉਣ ਵਾਲੇ ਦਿਨਾਂ ਵਿੱਚ ਕਈ ਵੱਡੀਆਂ ਪੰਜਾਬੀ ਫਿਲਮਾਂ ਦਾ ਹਿੱਸਾ ਬਣਨ ਜਾ ਰਹੇ ਹਨ, ਜਿੰਨ੍ਹਾਂ ਵਿੱਚ 'ਬਿੱਲੋ ਵਰਜ਼ਿਸ ਢਿੱਲੋਂ' ਅਤੇ 'ਉਹੀ ਚੰਨ ਉਹੀ ਰਾਤਾਂ' ਵੀ ਸ਼ੁਮਾਰ ਹਨ, ਜਿੰਨ੍ਹਾਂ ਦਾ ਨਿਰਦੇਸ਼ਨ ਕ੍ਰਮਵਾਰ ਮਨਦੀਪ ਸਿੰਘ ਚਾਹਲ ਅਤੇ ਸੁਖਬੀਰ ਸਿੰਘ ਸਹੋਤਾ ਕਰਨ ਜਾ ਰਹੇ ਹਨ।

ABOUT THE AUTHOR

...view details