ETV Bharat / entertainment

ਮਿਸ ਪੂਜਾ ਨੇ ਕੈਨੇਡਾ 'ਚ ਪਾਈਆਂ ਧੂੰਮਾਂ, ਵੀਡੀਓ ਦੇਖ ਪ੍ਰਸ਼ੰਸਕ ਬੋਲੇ-ਕਦੇ ਪੰਜਾਬ ਵੀ ਗੇੜਾ ਮਾਰੋ... - MISS POOJA

ਹਾਲ ਹੀ ਵਿੱਚ ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਸ਼ੋਅ ਦੀ ਵੀਡੀਓ ਸਾਂਝੀ ਕੀਤੀ ਹੈ, ਜੋ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ।

Miss Pooja
Miss Pooja (Instagram @Miss Pooja)
author img

By ETV Bharat Entertainment Team

Published : Dec 30, 2024, 1:43 PM IST

ਚੰਡੀਗੜ੍ਹ: 'ਰੌਂਗ ਨੰਬਰ', 'ਦਿਲ ਨਹੀਂ ਲੱਗਣਾ' ਅਤੇ 'ਪੈਟਰੋਲ' ਵਰਗੇ ਗੀਤਾਂ ਨਾਲ ਪੰਜਾਬੀ ਸੰਗੀਤ ਜਗਤ ਦੀ ਸਨਸਨੀ ਬਣੀ ਮਿਸ ਪੂਜਾ ਇਸ ਸਮੇਂ ਆਪਣੇ ਕਈ ਨਵੇਂ ਪ੍ਰੋਜੈਕਟਾਂ ਕਾਰਨ ਚਰਚਾ ਬਟੋਰ ਰਹੀ ਹੈ, ਹਾਲ ਹੀ ਵਿੱਚ ਅਦਾਕਾਰਾ ਨੇ ਆਪਣਾ ਇੱਕ ਧਾਰਮਿਕ ਗੀਤ ਰਿਲੀਜ਼ ਕੀਤਾ ਸੀ, ਜਿਸ ਨੂੰ ਸਰੋਤਿਆਂ ਨੇ ਕਾਫੀ ਪਸੰਦ ਕੀਤਾ ਸੀ, ਹੁਣ ਇਹ ਸੁੰਦਰੀ ਆਪਣੀ ਇੱਕ ਵੀਡੀਓ ਕਾਰਨ ਕਾਫੀ ਚਰਚਾ ਬਟੋਰ ਰਹੀ ਹੈ।

ਜੀ ਹਾਂ...ਹਾਲ ਹੀ ਵਿੱਚ ਇਸ ਸ਼ਾਨਦਾਰ ਅਵਾਜ਼ ਵਾਲੀ ਗਾਇਕਾ ਨੇ ਕੈਨੇਡਾ ਵਿੱਚ ਇੱਕ ਸ਼ੋਅ ਕੀਤਾ, ਜਿਸ ਦਾ ਵੀਡੀਓ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਉਤੇ ਸਾਂਝਾ ਕੀਤਾ ਹੈ, ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਗਾਇਕਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ, 'ਸਾਰੇ ਪਿਆਰ ਲਈ ਕਿਚਨਰ ਦਾ ਧੰਨਵਾਦ। ਤੁਸੀਂ ਲੋਕ ਅਦਭੁਤ ਸੀ। ਤੁਹਾਨੂੰ ਪਿਆਰ।' ਹੁਣ ਇਸ ਵੀਡੀਓ ਨੂੰ ਇੰਸਟਾਗ੍ਰਾਮ ਯੂਜ਼ਰਸ ਵੀ ਕਾਫੀ ਪਿਆਰ ਦੇ ਰਹੇ ਹਨ ਅਤੇ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।

ਇੱਕ ਨੇ ਲਿਖਿਆ, 'ਪੰਜਾਬੀ ਪੂਜਾ।' ਇੱਕ ਹੋਰ ਨੇ ਲਿਖਿਆ, 'ਓਹ ਕਦੇ ਪੰਜਾਬ ਵੀ ਗੇੜਾ ਮਾਰ ਜੋ।' ਇਸ ਤੋਂ ਇਲਾਵਾ ਹੋਰ ਵੀ ਕਾਫੀ ਸਾਰੇ ਗਾਇਕਾ ਦੀ ਤਾਰੀਫ਼ ਕਰ ਰਹੇ ਹਨ ਅਤੇ ਗਾਇਕ ਲਈ ਪਿਆਰੇ ਪਿਆਰੇ ਕੁਮੈਂਟ ਕਰ ਰਹੇ ਹਨ।

ਇਸ ਦੌਰਾਨ ਜੇਕਰ ਗਾਇਕਾ ਬਾਰੇ ਗੱਲ ਕਰੀਏ ਤਾਂ ਮਿਸ ਪੂਜਾ ਦਾ ਜਨਮ 1980 ਦੌਰਾਨ ਰਾਜਪੁਰਾ ਵਿੱਚ ਹੋਇਆ ਹੈ, ਗਾਇਕਾ ਨੇ ਮੁੱਢਲੀ ਪੜ੍ਹਾਈ ਰਾਜਪੁਰਾ ਤੋਂ ਹੀ ਪ੍ਰਾਪਤ ਕੀਤੀ ਹੈ, ਇਸ ਤੋਂ ਇਲਾਵਾ ਗਾਇਕਾ ਨੇ ਮਾਸਟਰਜ਼ ਦੀ ਡਿਗਰੀ ਸੰਗੀਤ ਵਿੱਚ ਪ੍ਰਾਪਤ ਕੀਤੀ ਹੈ। ਗਾਇਕਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਧਾਰਮਿਕ ਗੀਤਾਂ ਨਾਲ ਕੀਤੀ ਸੀ, ਬਹੁਤ ਥੋੜ੍ਹੇ ਸਮੇਂ ਵਿੱਚ ਗਾਇਕਾ ਪੰਜਾਬੀ ਸੰਗੀਤ ਜਗਤ ਦਾ ਚਰਚਿਤ ਚਿਹਰਾ ਬਣ ਗਈ।

ਤੁਹਾਡੇ ਵਿੱਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਗਾਇਕਾ ਨੇ ਬਾਲੀਵੁੱਡ ਫਿਲਮ ਵਿੱਚ ਵੀ ਆਪਣੀ ਅਵਾਜ਼ ਨਾਲ ਸੱਜਿਆ ਗੀਤ ਦਿੱਤਾ ਹੈ, ਜਿਸ ਤੋਂ ਬਾਅਦ ਗਾਇਕਾ ਨੂੰ ਹੋਰ ਵੀ ਪਹਿਚਾਣ ਮਿਲੀ ਹੈ। ਇਸ ਸਮੇਂ ਗਾਇਕਾ ਆਪਣੇ ਪਰਿਵਾਰ ਸਮੇਤ ਵਿਦੇਸ਼ ਵਿੱਚ ਰਹਿੰਦੀ ਹੈ ਅਤੇ ਆਏ ਦਿਨ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.