ਨਵੀਂ ਦਿੱਲੀ: ਦਿੱਲੀ ਵਿੱਚ ਵੋਟਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਵਿਚਾਲੇ ਦੋਸ਼ਾਂ ਅਤੇ ਇਲਜ਼ਾਮਬਾਜ਼ੀਆਂ ਦਾ ਦੌਰ ਚੱਲ ਰਿਹਾ ਹੈ ਤਾਂ ਉੇਥੇ ਹੀ ਮਨੋਰੰਜਨ ਦੀਆਂ ਤਸਵੀਰਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਜਿਥੇ ਗਾਇਕਾਂ ਨੂੰ ਲੋਕਾਂ ਦੇ ਮਨੋਰੰਜਨ ਲਈ ਸਿਆਸੀ ਲੀਡਰਾਂ ਵਲੋਂ ਬੁਲਾਇਆ ਜਾਂਦਾ ਹੈ। ਇਸ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਅੰਦਰਲਾ ਗਾਇਕ ਵੀ ਬਾਹਰ ਨਿਕਲ ਕੇ ਆਇਆ ਹੈ। ਦਿੱਲੀ ਦੇ ਚਾਂਦਨੀ ਚੌਂਕ ਹਲਕੇ ਦੇ ਮਜਨੂੰ ਕਾ ਟਿੱਲਾ ਵਿਖੇ ਇੱਕ ਜਨਤਕ ਰੈਲੀ ਵਿੱਚ ਭਾਗ ਲੈਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਗਾਇਕ ਮੀਕਾ ਸਿੰਘ ਨਾਲ ਮਿਲ ਕੇ ਗੀਤ ਗਾ ਕੇ ਲੋਕਾਂ 'ਚ ਜੋਸ਼ ਭਰ ਦਿੱਤਾ।
#WATCH पंजाब के मुख्यमंत्री भगवंत मान और गायक मीका सिंह ने चांदनी चौक विधानसभा क्षेत्र के मजनू का टीला में चुनावी रैली के दौरान गीत गाया। pic.twitter.com/EREqCyT94p
— ANI_HindiNews (@AHindinews) February 1, 2025
ਇਹ ਸਮਾਗਮ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੁਨਰਦੀਪ ਸਿੰਘ ਸਾਹਨੀ ਦੀ ਚੋਣ ਮੁਹਿੰਮ ਦਾ ਹਿੱਸਾ ਸੀ, ਜੋ ਚਾਂਦਨੀ ਚੌਕ ਸੀਟ ਤੋਂ ਭਾਜਪਾ ਦੇ ਸਤੀਸ਼ ਜੈਨ ਵਿਰੁੱਧ ਪਾਰਟੀ ਦੇ ਉਮੀਦਵਾਰ ਹਨ। ਜਦੋਂ ਭਗਵੰਤ ਮਾਨ ਅਤੇ ਮੀਕਾ ਸਿੰਘ ਨੇ ਆਪਣੀ ਪੇਸ਼ਕਾਰੀ ਪੇਸ਼ ਕੀਤੀ, ਤਾਂ ਭੀੜ ਨੇ ਉਨ੍ਹਾਂ ਦੀ ਤਾਰੀਫ ਕੀਤੀ, ਜਿਸ ਨਾਲ ਰੈਲੀ ਵਿੱਚ ਜੋਸ਼ ਭਰ ਗਿਆ।
ਦਿੱਲੀ ਦੀ ਪੁਕਾਰ, ਫ਼ਿਰ ਕੇਜਰੀਵਾਲ! ਵਿਧਾਨ ਸਭਾ ਹਲਕਾ Chandni Chowk ਦੇ ਲੋਕਾਂ ਨੂੰ ਮਿਲਣ ਪਹੁੰਚੇ ਹਾਂ, ਜਨ ਸਭਾ ਦੌਰਾਨ ਦਿੱਲੀ ਤੋਂ Live ....... दिल्ली की पुकार, फिर केजरीवाल! विधानसभा हलका Chandni Chowk के लोगों को मिलने पहुंचे हैं, दिल्ली से Live https://t.co/G3UeJG4JlG
— Bhagwant Mann (@BhagwantMann) February 1, 2025
ਤੁਹਾਨੂੰ ਦੱਸ ਦਈਏ ਕਿ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਪ੍ਰਸਿੱਧ ਕਾਮੇਡੀਅਨ ਅਤੇ ਗਾਇਕ ਸਨ। ਜਿੰਨ੍ਹਾਂ ਨੇ ਪੰਜਾਬੀ ਵਿਅੰਗ ਕਾਮੇਡੀ ਐਲਬਮਾਂ ਰਾਹੀਂ ਪ੍ਰਸਿੱਧੀ ਹਾਸਲ ਕੀਤੀ। ਇਸ 'ਚ ਇੰਨ੍ਹਾਂ ਦੀਆਂ 'ਜੁਗਨੂੰ ਹਾਜ਼ਰ ਹੈ' ਅਤੇ 'ਕੁਲਫੀ ਗਰਮਾ-ਗਰਮ' ਵਰਗੀਆਂ ਕਈ ਮਕਬੂਲ ਐਲਬਮਾਂ ਸਨ, ਜਿਸ 'ਚ ਕਈ ਤਰ੍ਹਾਂ ਦੇ ਵਿਅੰਗਾਂ ਨਾਲ ਸਮਾਜ ਦੇ ਮੁੱਦਿਆਂ ਨੂੰ ਚੁੱਕਿਆ ਗਿਆ ਸੀ। ਮਾਨ ਨੇ 2011 ਵਿੱਚ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਅਤੇ 2014 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਜਿਸ ਤੋਂ ਬਾਅਦ ਸਾਲ 2022 'ਚ ਜਦੋਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਭਗਵੰਤ ਮਾਨ ਹੱਥ ਸੂਬੇ ਦੀ ਕਮਾਨ ਸੰਭਾਲੀ ਗਈ।
ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਵਾਲਿਆਂ ਲਈ ਜੋ ਵਾਅਦੇ ਕੀਤੇ ਉਨ੍ਹਾਂ ਨੂੰ ਪੂਰਾ ਕਰਕੇ ਦਿੱਲੀ ਵਾਸੀਆਂ ਦਾ ਵਿਸ਼ਵਾਸ ਜਿੱਤਿਆ ਹੈ, ਜਿਸ ਕਰਕੇ ਦਿੱਲੀ ਦੇ ਲੋਕਾਂ ਨੇ ਵਾਰ-ਵਾਰ 'ਆਪ' ਦੀ ਸਰਕਾਰ ਬਣਾਈ। ਹਲਕਾ Chandni Chowk ਵਾਲਿਓ, ਇਸ ਵਾਰ ਵੀ 'ਆਪ' ਦਾ ਹੀ ਵਿਧਾਇਕ ਚੁਣੋ ਜੋ ਤੁਹਾਡੇ ਦੁੱਖ-ਸੁੱਖ 'ਚ ਤੁਹਾਡੇ ਨਾਲ ਖੜ੍ਹੇ।
— Bhagwant Mann (@BhagwantMann) February 1, 2025
.........
अरविंद… pic.twitter.com/QzySQ68sEQ
ਕਾਬਿਲੇਗੌਰ ਹੈ ਕਿ ਵਿਧਾਨ ਸਭਾ ਹਲਕਾ ਚਾਂਦਨੀ ਚੌਂਕ 'ਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜਨਸਭਾ ਨੂੰ ਸੰਬੋਧਨ ਵੀ ਕੀਤਾ ਗਿਆ ਸੀ। ਜਿਸ 'ਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਦਿੱਲੀ ਦੀ ਪੁਕਾਰ, ਫਿਰ ਕੇਜਰੀਵਾਲ! ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਵਾਲਿਆਂ ਲਈ ਜੋ ਵਾਅਦੇ ਕੀਤੇ ਉਨ੍ਹਾਂ ਨੂੰ ਪੂਰਾ ਕਰਕੇ ਦਿੱਲੀ ਵਾਸੀਆਂ ਦਾ ਵਿਸ਼ਵਾਸ ਜਿੱਤਿਆ ਹੈ, ਜਿਸ ਕਰਕੇ ਦਿੱਲੀ ਦੇ ਲੋਕਾਂ ਨੇ ਵਾਰ-ਵਾਰ 'ਆਪ' ਦੀ ਸਰਕਾਰ ਬਣਾਈ। ਉਨ੍ਹਾਂ ਸੰਬੋਧਨ ਦੌਰਾਨ ਕਿਹਾ, ਹਲਕਾ ਚਾਂਦਨੀ ਚੌਂਕ ਵਾਲਿਓ, ਇਸ ਵਾਰ ਵੀ 'ਆਪ' ਦਾ ਹੀ ਵਿਧਾਇਕ ਚੁਣੋ ਜੋ ਤੁਹਾਡੇ ਦੁੱਖ-ਸੁੱਖ 'ਚ ਤੁਹਾਡੇ ਨਾਲ ਖੜ੍ਹੇ।
ਅਸੀਂ ਦਿੱਲੀ 'ਚ ਜਿੱਥੇ-ਜਿੱਥੇ ਵੀ ਜਾ ਰਹੇ ਹਾਂ ਪੂਰੀ ਦਿੱਲੀ ਦੇ ਲੋਕਾਂ ਦੀ ਇੱਕ ਹੀ ਅਵਾਜ਼ ਹੈ ਕਿ ਫ਼ਿਰ ਲਿਆਵਾਂਗੇ ਕੇਜਰੀਵਾਲ। ਕਿਉਂਕਿ ਆਮ ਆਦਮੀ ਪਾਰਟੀ ਲੋਕਾਂ ਦੇ ਹੱਕਾਂ ਲਈ ਲੜਨ ਵਾਲੀ ਪਾਰਟੀ ਹੈ। ਦੂਜੇ ਪਾਸੇ ਵਿਰੋਧੀਆਂ ਕੋਲ ਦਿੱਲੀ ਦੇ ਲੋਕਾਂ ਲਈ ਕੋਈ ਏਜੰਡਾ ਨਹੀਂ।
— Bhagwant Mann (@BhagwantMann) February 1, 2025
........
हम दिल्ली में जहाँ-जहाँ भी जा रहे हैं, पूरी दिल्ली… pic.twitter.com/3v0HkEFJWT
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਦਿੱਲੀ 'ਚ ਜਿੱਥੇ-ਜਿੱਥੇ ਵੀ ਜਾ ਰਹੇ ਹਾਂ ਪੂਰੀ ਦਿੱਲੀ ਦੇ ਲੋਕਾਂ ਦੀ ਇੱਕ ਹੀ ਅਵਾਜ਼ ਹੈ ਕਿ ਫ਼ਿਰ ਲਿਆਵਾਂਗੇ ਕੇਜਰੀਵਾਲ, ਕਿਉਂਕਿ ਆਮ ਆਦਮੀ ਪਾਰਟੀ ਲੋਕਾਂ ਦੇ ਹੱਕਾਂ ਲਈ ਲੜਨ ਵਾਲੀ ਪਾਰਟੀ ਹੈ। ਦੂਜੇ ਪਾਸੇ ਵਿਰੋਧੀਆਂ ਕੋਲ ਦਿੱਲੀ ਦੇ ਲੋਕਾਂ ਲਈ ਕੋਈ ਏਜੰਡਾ ਨਹੀਂ ਹੈ।