ETV Bharat / state

ਲੁਧਿਆਣਾ ਵਿੱਚ ਰਿਹਾ ਬੰਦ ਦਾ ਰਲਵਾਂ ਮਿਲਵਾਂ ਆਸਰ, ਖੱਜਲ-ਖੁਆਰ ਹੋਏ ਯਾਤਰੀ ਬੱਸਾਂ ਦੀ ਕਰਦੇ ਰਹੇ ਸ਼ਾਮ ਤੱਕ ਭਾਲ - TROUBLED PASSENGERS BUS STAND

ਲੁਧਿਆਣਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਨੂੰ ਛੱਡ ਕੇ ਬਾਕੀ ਸਭ ਸੁਚਾਰੂ ਢੰਗ ਦੇ ਨਾਲ ਚੱਲਦਾ ਰਿਹਾ।

LUDHIANA BUS STAND
ਖੱਜਲ ਖੁਆਰ ਹੋਏ ਯਾਤਰੀ ਬੱਸਾਂ ਦੀ ਕਰਦੇ ਰਹੇ ਸ਼ਾਮ ਤੱਕ ਭਾਲ (ETV Bharat (ਲੁਧਿਆਣਾ, ਪੱਤਰਕਾਰ))
author img

By ETV Bharat Punjabi Team

Published : Dec 30, 2024, 9:51 PM IST

ਲੁਧਿਆਣਾ: ਅੱਜ ਪੰਜਾਬ ਬੰਦ ਦਾ ਲੁਧਿਆਣੇ ਦੇ ਵਿੱਚ ਰਲਵਾਂ ਮਿਲਵਾਂ ਅਸਰ ਵੇਖਣ ਨੂੰ ਰਿਹਾ ਜੇਕਰ ਗੱਲ ਲੁਧਿਆਣਾ ਸ਼ਹਿਰ ਦੀ ਕੀਤੀ ਜਾਵੇ ਤਾਂ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਨੂੰ ਛੱਡ ਕੇ ਬਾਕੀ ਸਭ ਸੁਚਾਰੂ ਢੰਗ ਦੇ ਨਾਲ ਚੱਲਦਾ ਰਿਹਾ ਹਾਲਾਂਕਿ ਬਾਜ਼ਾਰ ਵੀ ਖੁੱਲੇ ਰਹੇ ਅਤੇ ਬਾਜ਼ਾਰ ਖੁੱਲੇ ਹੋਣ ਦੀਆਂ ਖਬਰਾਂ ਸੁਣ ਕੇ ਕਿਸਾਨ ਜਥੇਬੰਦੀਆਂ ਦੇ ਆਗੂ ਜਦੋਂ ਬਾਜ਼ਾਰਾਂ ਦੇ ਵਿੱਚੋਂ ਦੁਕਾਨਾਂ ਬੰਦ ਕਰਵਾਉਣ ਆਏ ਤਾਂ ਕਿਤੇ-ਕਿਤੇ ਬਹਿਸਬਾਜ਼ੀ ਦੀ ਵੀਡੀਓ ਵੀ ਸਾਹਮਣੇ ਆਈਆਂ। ਬੰਦ ਦਾ ਜਿਆਦਾਤਰ ਅਸਰ ਸ਼ਹਿਰਾਂ ਦੇ ਬਾਹਰ ਪੇਂਡੂ ਇਲਾਕੇ ਦੇ ਵਿੱਚ ਅਤੇ ਖਾਸ ਕਰਕੇ ਨੈਸ਼ਨਲ ਹਾਈਵੇ 'ਤੇ ਜ਼ਿਆਦਾ ਵੇਖਣ ਨੂੰ ਮਿਲਿਆ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਨੂੰ ਪੂਰੇ ਤੌਰ 'ਤੇ 4 ਵਜੇ ਤੱਕ ਬੰਦ ਰੱਖਿਆ ਗਿਆ।

ਖੱਜਲ ਖੁਆਰ ਹੋਏ ਯਾਤਰੀ ਬੱਸਾਂ ਦੀ ਕਰਦੇ ਰਹੇ ਸ਼ਾਮ ਤੱਕ ਭਾਲ (ETV Bharat (ਲੁਧਿਆਣਾ, ਪੱਤਰਕਾਰ))

ਕਿਸਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਬੰਦ ਦਾ ਫੈਸਲਾ ਲਿਆ ਗਿਆ ਸੀ। ਇਸ ਦੇ ਚਲਦਿਆਂ ਕਈ ਟ੍ਰੇਨਾਂ ਵੀ ਕੈਂਸਲ ਹੋ ਗਈਆਂ ਫਿਰੋਜ਼ਪੁਰ ਮੰਡਲ ਤੋਂ 11 ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਟਿਕਟਾਂ ਵੀ ਕੈਂਸਲ ਹੋ ਗਈਆਂ। ਜਿਸ ਕਰਕੇ ਯਾਤਰੀ ਖੱਜਲ ਖਰਾਬ ਹੁੰਦੇ ਵਿਖਾਈ ਦਿੱਤੇ ਸ਼ਾਮ ਹੁੰਦੇ ਸੀ ਜ਼ਿਆਦਾਤਰ ਯਾਤਰੀ ਬੱਸ ਸਟੈਂਡ ਪਹੁੰਚ ਗਏ ਪਰ ਉਨ੍ਹਾਂ ਨੂੰ ਬੱਸਾਂ ਮਿਲਣ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ।

ਕਿਹੜੀਆਂ ਟ੍ਰੇਨਾਂ ਹੋਈਆਂ ਰੱਦ

  • 06931 ਅੰਮ੍ਰਿਤਸਰ ਅਟਾਰੀ
  • 06932 ਅਟਾਰੀ ਅੰਮ੍ਰਿਤਸਰ
  • 09753 ਬਿਆਸ ਤਰਨ ਤਾਰਨ
  • 09754 ਤਰਨਤਾਰਨ ਬਿਆਸ
  • 04556 ਲੋਹੀਆਂ ਖਾਸ ਲੁਧਿਆਣਾ
  • 04463 ਲੁਧਿਆਣਾ ਫਿਰੋਜ਼ਪੁਰ ਛਾਉਣੀ
  • 04632 ਫਾਜ਼ਿਲਕਾ ਬਠਿੰਡਾ
  • 06981 ਲੁਧਿਆਣਾ ਫਿਰੋਜ਼ਪੁਰ ਕੈਂਟ
  • 06968 ਫਿਰੋਜ਼ਪੁਰ ਕੈਂਟ ਜਲੰਧਰ ਸ਼ਹਿਰ

ਸ਼ਾਮ 4:00 ਵਜੇ ਤੋਂ ਬਾਅਦ ਟ੍ਰੇਨਾਂ ਤਾਂ ਜ਼ਿਆਦਾਤਰ ਰੱਦ ਰਹੀਆਂ ਪਰ ਬੱਸ ਅਤੇ ਸੜਕ ਆਵਾਜਾਈ ਜਰੂਰ ਸ਼ੁਰੂ ਹੋਈ ਸਾਡੇ ਸਹਿਯੋਗੀ ਵੱਲੋਂ ਲੁਧਿਆਣਾ ਦੇ ਬੱਸ ਸਟੈਂਡ 'ਤੇ ਜਾਇਜ਼ਾ ਵੀ ਲਿਆ ਗਿਆ। ਇਸ ਦੌਰਾਨ ਲੋਕਾਂ ਨਾਲ ਗੱਲਬਾਤ ਕੀਤੀ ਜਿੰਨਾਂ ਨੇ ਕਿਹਾ ਕਿ ਟ੍ਰੇਨਾਂ ਰੱਦ ਹੋਣ ਕਰਕੇ ਉਨ੍ਹਾਂ ਨੂੰ ਮਜਬੂਰੀ ਵੱਸ ਬਸ ਸਟੈਂਡ ਪਹੁੰਚਣਾ ਪਿਆ ਹੈ। ਉਨ੍ਹਾਂ ਨੇ ਕਿਹਾ ਪਰ ਹੁਣ ਬੱਸ ਚਾਲਕ ਮਨਮਰਜ਼ੀਆਂ ਕਰ ਰਹੇ ਹਨ ਕਿਉਂਕਿ ਸਰਕਾਰੀ ਬੱਸਾਂ ਹੀ ਚੱਲ ਰਹੀਆਂ ਹਨ ਪ੍ਰਾਈਵੇਟ ਬੱਸਾਂ ਸਾਰੀਆਂ ਬੰਦ ਹਨ। ਜ਼ਿਆਦਾਤਰ ਲੋਕ ਦੂਰ ਦੁਰਾਡੇ ਜਾਣ ਵਾਲੇ ਸਨ ਜਿਨ੍ਹਾਂ ਨੇ ਆਪਣੀਆਂ ਮੁਸ਼ਕਿਲਾਂ ਦੱਸੀਆਂ।

ETV Bharat Logo

Copyright © 2025 Ushodaya Enterprises Pvt. Ltd., All Rights Reserved.