ਪੰਜਾਬ

punjab

ETV Bharat / entertainment

ਫਿਲਮ 'ਬਨਵਾਸ' ਨਾਲ ਦਰਸ਼ਕਾਂ ਦੇ ਸਨਮੁੱਖ ਹੋਣਗੇ ਉਤਕਰਸ਼ ਸ਼ਰਮਾ, ਨਾਨਾ ਪਾਟੇਕਰ ਨਾਲ ਆਉਣਗੇ ਨਜ਼ਰ - UTKARSH SHARMA

ਹਾਲ ਹੀ ਵਿੱਚ ਉਤਕਰਸ਼ ਸ਼ਰਮਾ ਆਪਣੀ ਨਵੀਂ ਫਿਲਮ 'ਬਨਵਾਸ' ਨਾਲ ਚਰਚਾ ਬਟੋਰ ਰਹੇ ਹਨ, ਜੋ ਜਲਦ ਰਿਲੀਜ਼ ਹੋਣ ਜਾ ਰਹੀ ਹੈ।

new film vanvaas
new film vanvaas (instagram)

By ETV Bharat Entertainment Team

Published : Nov 3, 2024, 3:10 PM IST

ਚੰਡੀਗੜ੍ਹ: ਸਾਲ 2023 ਵਿੱਚ ਰਿਲੀਜ਼ ਹੋਈ ਅਤੇ ਸੁਪਰ-ਡੁਪਰ ਹਿੱਟ ਰਹੀ 'ਗਦਰ 2' ਨਾਲ ਬਾਲੀਵੁੱਡ 'ਚ ਸਫ਼ਲ ਮੌਜ਼ੂਦਗੀ ਦਰਜ ਕਰਵਾ ਚੁੱਕੇ ਹਨ ਅਦਾਕਾਰ ਉਤਕਰਸ਼ ਸ਼ਰਮਾ, ਜੋ ਇੱਕ ਵਾਰ ਫਿਰ ਅਪਣੀ ਪ੍ਰਭਾਵੀ ਆਮਦ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਉਣ ਜਾ ਰਿਹਾ ਹੈ, ਜਿਸ ਦੀ ਸ਼ਾਨਦਾਰ ਅਦਾਕਾਰੀ ਨਾਲ ਸਜੀ ਫਿਲਮ 'ਬਨਵਾਸ' ਜਲਦ ਸਿਨੇਮਾਘਰਾਂ ਦਾ ਬਣਨ ਸ਼ਿੰਗਾਰ ਜਾ ਰਹੀ ਹੈ।

'ਜ਼ੀ ਸਟੂਡੀਓਜ਼' ਵੱਲੋਂ ਕ੍ਰਿਸਮਿਸ ਦੇ ਮੌਕੇ ਵਰਲਡ-ਵਾਈਡ ਰਿਲੀਜ਼ ਕੀਤੀ ਜਾ ਰਹੀ ਇਹ ਫਿਲਮ 20 ਦਸੰਬਰ 2024 ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ।

'ਗਦਰ: ਏਕ ਪ੍ਰੇਮ ਕਥਾ', 'ਆਪਨੇ' ਅਤੇ 'ਗਦਰ 2' ਵਰਗੀਆਂ ਤਿੰਨ ਸੁਪਰਹਿੱਟ ਫਿਲਮਾਂ ਦੇਣ ਵਾਲੇ ਨਿਰਦੇਸ਼ਕ ਅਨਿਲ ਸ਼ਰਮਾ ਵੱਲੋਂ ਨਿਰਮਿਤ ਅਤੇ ਨਿਰਦੇਸ਼ਿਤ ਕੀਤੀ ਗਈ ਉਕਤ ਫਿਲਮ ਵਿੱਚ ਨਾਨਾ ਪਾਟੇਕਰ ਦੇ ਨਾਲ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰਦਿਆਂ ਨਜ਼ਰੀ ਪਵੇਗਾ ਉਤਕਰਸ਼ ਸ਼ਰਮਾ, ਜੋ ਇਸ ਵਾਰ ਬਿਲਕੁਲ ਨਵੇਂ ਅਵਤਾਰ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਿਹਾ ਹੈ।

ਬਤੌਰ ਬਾਲ ਕਲਾਕਾਰ 'ਗਦਰ: ਇਕ ਪ੍ਰੇਮ ਕਥਾ' ਦੁਆਰਾ ਹਿੰਦੀ ਸਿਨੇਮਾ ਵਿੱਚ ਸ਼ਾਨਦਾਰ ਡੈਬਿਊ ਕਰਨ ਵਾਲੇ ਇਸ ਹੋਣਹਾਰ ਅਦਾਕਾਰ ਵੱਲੋਂ ਨਿਭਾਏ ਸੰਨੀ ਦਿਓਲ ਦੇ ਬੇਟੇ ਦੇ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ, ਜਿਸ ਨਾਲ ਚਾਰੇ-ਪਾਸੇ ਤੋਂ ਸਲਾਹੁਤਾ ਹਾਸਿਲ ਕਰਨ ਵਾਲੇ ਉਤਕਰਸ਼ ਸ਼ਰਮਾ 'ਗਦਰ ਭਾਗ 2' ਵਿੱਚ ਵੀ ਅਪਣੀ ਬਹੁ-ਆਯਾਮੀ ਅਦਾਕਾਰੀ ਸਮਰੱਥਾ ਦਾ ਇਜ਼ਹਾਰ ਕਰਵਾਉਣ ਵਿੱਚ ਪੂਰੀ ਤਰ੍ਹਾਂ ਸਫ਼ਲ ਰਹੇ ਸਨ।

ਮੁੰਬਈ ਗਲੈਮਰ ਜਗਤ ਵਿੱਚ ਪੜਾਅ-ਦਰ-ਪੜਾਅ ਮਜ਼ਬੂਤ ਪੈੜਾਂ ਸਿਰਜਦੇ ਜਾ ਰਹੇ ਹਨ ਅਦਾਕਾਰ ਉਤਕਰਸ਼ ਸ਼ਰਮਾ, ਜਿੰਨ੍ਹਾਂ ਵੱਲੋਂ ਅਪਣੇ ਅਪਣੇ ਪਿਤਾ ਅਨਿਲ ਸ਼ਰਮਾ ਦੇ ਨਿਰਦੇਸ਼ਨ ਹੇਠ ਕੀਤੀ ਜਾਣ ਵਾਲੀ 'ਬਨਵਾਸ' ਬੈਕ-ਟੂ-ਬੈਕ ਚੌਥੀ ਫਿਲਮ ਹੋਵੇਗੀ, ਜੋ ਉਨ੍ਹਾਂ ਦੀਆਂ ਤਿੰਨ ਹੋਰ ਬਿਹਤਰੀਨ ਫਿਲਮਾਂ ਦਾ ਹਿੱਸਾ ਰਹੇ ਹਨ।

ਓਧਰ ਸਿਨੇਮਾ ਗਲਿਆਰਿਆਂ ਵਿੱਚ ਚਰਚਾ ਦਾ ਕੇਂਦਰ ਬਿੰਦੂ ਬਣੀ ਉਕਤ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਭਾਵਨਾਤਮਕ ਪਰਿਵਾਰਿਕ ਕਹਾਣੀ ਅਧਾਰਿਤ ਇਸ ਫਿਲਮ ਵਿੱਚ ਆਪਸੀ ਰਿਸ਼ਤਿਆਂ ਦੇ ਪਿਆਰ ਨੂੰ ਬਹੁਤ ਖੂਬਸੂਰਤੀ ਨਾਲ ਪ੍ਰਤੀਬਿੰਬ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ABOUT THE AUTHOR

...view details